19 ਮਾਰਚ ਨੂੰ ਛਾਉਣੀ ਦੇ ਕਈ ਇਲਾਕਿਆਂ ਦੀ ਬਿਜਲੀ ਸਪਲਾਈ ਬੰਦ ਰਹੇਗੀ

Thursday, Mar 17, 2022 - 04:41 PM (IST)

19 ਮਾਰਚ ਨੂੰ ਛਾਉਣੀ ਦੇ ਕਈ ਇਲਾਕਿਆਂ ਦੀ ਬਿਜਲੀ ਸਪਲਾਈ ਬੰਦ ਰਹੇਗੀ

ਫਿਰੋਜ਼ਪੁਰ (ਕੁਮਾਰ) : 220 ਕੇ.ਵੀ ਫਿਰੋਜ਼ਪੁਰ ਛਾਉਣੀ ਤੋਂ ਚੱਲਦੇ 11 ਕੇਵੀ ਅਮਰ ਟਾਕੀਜ਼ ਫੀਡਰ ਦੇ ਜ਼ਰੂਰੀ ਰੱਖ-ਰਖਾਅ ਲਈ 19 ਮਾਰਚ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਛਾਉਣੀ ਦੇ ਝੋਕ ਰੋਡ, ਮਾਲ ਰੋਡ, ਗੰਦਾ ਨਾਲਾ, ਰਾਮਬਾਗ ਰੋਡ, ਬਜ਼ਾਰ ਨੰ: 4, ਮੇਨ ਬਜ਼ਾਰ, ਗਵਾਲ ਮੰਡੀ, ਖਲਾਸੀ ਲਾਈਨ, ਇੰਦਰਾ ਨਗਰੀ, ਅਹਾਤਾ ਬਿਹਾਰੀ ਲਾਲ, ਅੱਡਾ ਲਾਲ ਕੁੜਤੀ ਅਤੇ ਸੂਜੀ ਬਾਜ਼ਾਰ ਦੇ ਏਰੀਆ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਜੀਤ ਸਿੰਘ ਜੇ.ਈ ਫਿਰੋਜ਼ਪੁਰ ਛਾਉਣੀ ਅਤੇ ਇੰਜਨੀਅਰ ਤਰਲੋਚਨ ਕੁਮਾਰ ਚੋਪੜਾ ਐੱਸ.ਡੀ.ਓ ਕੈਂਟ ਨੇ ਦੱਸਿਆ ਕਿ ਇਨ੍ਹਾਂ ਏਰੀਆ ਦੀ ਬਿਜਲੀ ਸਪਲਾਈ, ਜ਼ਰੂਰੀ ਮੁਰੰਮਤ ਲਈ ਬੰਦ ਕਰਨੀ ਪੈ ਰਹੀ ਹੈ।

ਇਹ ਵੀ ਪੜ੍ਹੋ : ਖਾਲੇ ’ਚ ਮਿਲੀ ਨਵਜਾਤ ਬੱਚੀ ਨੂੰ ਸਰਪੰਚ ਨੇ ਗੋਦ ਲਿਆ, ਹਰ ਪਾਸੇ ਹੋ ਰਹੀ ਤਾਰੀਫ਼


author

Anuradha

Content Editor

Related News