ਲਗਾਤਾਰ ਪੈ ਰਹੇ ਮੀਂਹ ਕਾਰਨ ਟ੍ਰਾਂਸਪੋਰਟ ਨਗਰ ਚੌਕ ’ਚ ਪਏ ਟੋਏ, ਰੂਟ ਡਾਇਵਰਟ
Friday, Aug 30, 2024 - 04:08 AM (IST)
ਲੁਧਿਆਣਾ (ਸੰਨੀ) - ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਟ੍ਰਾਂਸਪੋਰਟ ਨਗਰ ਚੌਕ (ਦਿੱਲੀ ਰੋਡ ਸਾਈਡ) ਵੱਲ ਸੜਕ ’ਤੇ ਡੂੰਘੇ ਟੋਏ ਪੈ ਗਏ ਹਨ, ਜਿਸ ਕਾਰਨ ਕਿਸੇ ਦੁਰਘਟਨਾ ਤੋਂ ਬਚਾਅ ਲਈ ਟ੍ਰੈਫਿਕ ਪੁਲਸ ਵੱਲੋਂ ਬੈਰੀਕੇਡਿੰਗ ਕਰ ਕੇ ਅਸਥਾਈ ਤੌਰ ’ਤੇ ਰੂਟ ਨੂੰ ਡਾਇਵਰਟ ਕੀਤਾ ਗਿਆ ਹੈ। ਹਾਲਾਂਕਿ ਨੈਸ਼ਨਲ ਹਾਈਵੇ ਵੱਲੋਂ ਚੌਕ ’ਚ ਕੁਝ ਪੁਆਇੰਟਾਂ ’ਤੇ ਆਰ. ਸੀ. ਸੀ. ਪਾ ਕੇ ਸੜਕ ਵੀ ਬਣਾਈ ਜਾ ਰਹੀ ਹੈ।
ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਜ਼ੋਨ ਇੰਚਾਰਜ ਏ. ਐੱਸ. ਆਈ. ਅਵਤਾਰ ਸਿੰਘ ਸੰਧੂ ਨੇ ਦੱਸਿਆ ਕਿ ਟ੍ਰਾਂਸਪੋਰਟ ਨਗਰ ਚੌਕ ’ਚ ਚਾਰੇ ਪਾਸੇ ਡੂੰਘੇ ਟੋਏ ਹੋਣ ਕਾਰਨ ਟ੍ਰੈਫਿਕ ਨੂੰ ਡਾਈਵਰਟ ਕਰ ਕੇ ਹੋਰਨਾਂ ਸੜਕਾਂ ’ਤੇ ਭੇਜਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਕੁਝ ਟੋਇਆਂ ’ਚ ਮਿੱਟੀ ਅਤੇ ਮਲਬਾ ਵੀ ਪਵਾਇਆ ਗਿਆ ਹੈ, ਤਾਂ ਕਿ ਹੈਵੀ ਗੱਡੀਆਂ ਦਾ ਚੱਕਾ ਨਾ ਫਸੇ।
ਉਨ੍ਹਾਂ ਦੱਸਿਆ ਕਿ ਜਿਸ ਜਗ੍ਹਾ ਸੜਕ ਬਣਾਈ ਜਾ ਰਹੀ ਹੈ ਅਤੇ ਟੋਏ ਪਏ ਗਏ ਹਨ, ਉਥੇ ਬੈਰੀਕੇਡਿੰਗ ਕਰ ਕੇ ਰਸਤਾ ਬੰਦ ਕਰ ਦਿੱਤਾ ਗਿਆ ਹੈ। ਟ੍ਰਾਂਸਪੋਰਟਰਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਹੋਰਨਾਂ ਰੂਟਾਂ ਦੀ ਵਰਤੋਂ ਕਰਨ।