ਪੁਲਸ ਦੀ ਵਰਦੀ ''ਚ ਲੋਕਾਂ ਨੂੰ ਲੁੱਟਣ ਵਾਲੇ ਗਿਰੋਹ ਦਾ ਪਰਦਾਫਾਸ਼, 3 ਗ੍ਰਿਫਤਾਰ

03/17/2022 5:21:04 PM

ਜ਼ੀਰਕਪੁਰ (ਮੇਸ਼ੀ) : ਜ਼ੀਰਕਪੁਰ ਇਲਾਕੇ 'ਚ ਦਿਨੋ-ਦਿਨ ਵਾਰਦਾਤਾਂ ਦਾ ਵਧਣਾ ਚਿੰਤਾਜਨਕ ਗੱਲ ਹੈ, ਜਿੱਥੇ ਲੁੱਟਾਂ-ਖੋਹਾਂ, ਚੋਰੀਆਂ ਤੇ ਹੋਰ ਜੁਰਮਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਅਜਿਹਾ ਹੀ ਇਕ ਗਿਰੋਹ ਪਿਛਲੇ ਲੰਬੇ ਸਮੇਂ ਤੋਂ ਚੋਰੀਆਂ ਸਮੇਤ ਪੁਲਸ ਵਰਦੀ 'ਚ ਲੁੱਟਾਂ-ਖੋਹਾਂ ਕਰਦਾ ਆ ਰਿਹਾ ਸੀ। ਇਹ ਗਿਰੋਹ ਪੁਲਸ ਦੇ ਹੱਥ ਗੁਪਤ ਸੂਚਨਾ ਮਿਲਣ 'ਤੇ ਲੱਗਾ ਕਿ ਪਿਛਲੇ ਕਾਫ਼ੀ ਦਿਨਾਂ ਤੋਂ ਪੁਲਸ ਵਰਦੀ ਵਿੱਚ ਇਕ ਗਿਰੋਹ ਪਟਿਆਲਾ ਚੌਕ ਜ਼ੀਰਕਪੁਰ ਵਿੱਚ ਨਕਲੀ ਟੀਮ ਸਮੇਤ ਖੜ੍ਹ ਕੇ ਲੋਕਾਂ ਦੀ ਲੁੱਟ ਕਰਦਾ ਹੈ, ਜਿਸ ਨੂੰ ਪੁਲਸ ਰੰਗੇ ਹੱਥੀਂ ਕਾਬੂ ਕਰ ਸਕਦੀ ਹੈ। ਇਸ ਸੂਚਨਾ ਦੇ ਆਧਾਰ 'ਤੇ ਜਦੋਂ ਪੁਲਸ ਨੇ ਸਿਵਲ ਵਰਦੀ 'ਚ ਘੇਰਾਬੰਦੀ ਕੀਤੀ ਤਾਂ ਇਹ ਲੋਕ ਫੜੇ ਗਏ।

ਇਹ ਵੀ ਪੜ੍ਹੋ : ਨਵੇਂ ਪ੍ਰਧਾਨ ਦੀ ਤਲਾਸ਼ 'ਚ ਕਾਂਗਰਸ, ਕੀ ਹੋਵੇਗਾ ਸਿੱਧੂ ਦਾ ਭਵਿੱਖ

ਡੀ. ਐੱਸ. ਪੀ. ਮਾਹਲ ਨੇ ਦੱਸਿਆ ਕਿ ਜ਼ੀਰਕਪੁਰ ਪੁਲਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ 3 ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ, ਜਦੋਂ ਕਿ ਇਕ ਫਰਾਰ ਹੋ ਗਿਆ। ਪੁਲਸ ਨੇ ਇਨ੍ਹਾਂ ਤੋਂ ਇਕ ਸਵਿਫਟ ਕਾਰ, ਇਕ ਰਿਵਾਲਵਰ ਅਤੇ 5 ਕਾਰਤੂਸ ਬਰਾਮਦ ਕੀਤੇ ਹਨ। ਇਹ ਤਿੰਨੋਂ ਜ਼ਿਲ੍ਹਾ ਪਟਿਆਲਾ ਦੇ ਰਹਿਣ ਵਾਲੇ ਹਨ, ਜਿਨ੍ਹਾਂ ਦੀ ਪਛਾਣ ਰਘੁਵੀਰ ਸਿੰਘ ਵਾਸੀ ਪਿੰਡ ਤਰਰ ਥਾਣਾ ਸਿਆਣਾ, ਅਮਿਤ ਕੁਮਾਰ ਵਾਸੀ ਗੁਰਬਖਸ਼ ਕਾਲੋਨੀ ਗਲੀ ਨੰਬਰ 1 ਲਾਹੌਰੀ ਗੇਟ ਪਟਿਆਲਾ, ਗੁਰਮੀਤ ਸਿੰਘ ਪਿੰਡ ਸਿਆਣਾ ਥਾਣਾ ਤਰਿਪੜੀ ਵਜੋਂ ਹੋਈ, ਜਦਕਿ ਫ਼ਰਾਰ ਹੋਏ ਵਿਅਕਤੀ ਦੀ ਪਛਾਣ ਸੋਨੂੰ ਵਾਸੀ ਬਾਲਾ ਜੀ ਗੇਟ ਜ਼ੀਰਕਪੁਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਨਾਭਾ ਦੇ ਵਿਧਾਇਕ ਦੇਵ ਮਾਨ ਸਾਈਕਲ 'ਤੇ ਪਹੁੰਚੇ ਵਿਧਾਨ ਸਭਾ

ਉਨ੍ਹਾਂ ਅੱਗੇ ਦੱਸਿਆ ਕਿ ਇਹ ਚਾਰੇ ਲੁਟੇਰੇ ਜ਼ੀਰਕਪੁਰ ਦੇ ਪਟਿਆਲਾ ਚੌਕ 'ਚ ਪੁਲਸ ਦੀ ਵਰਦੀ ਪਾ ਕੇ ਖੁਦ ਨੂੰ ਥਾਣੇਦਾਰ ਦੱਸ ਕੇ ਲੋਕਾਂ ਨੂੰ ਲੁੱਟਦੇ ਸਨ। ਪੁਲਸ ਨੇ ਸਾਰੇ ਦੋਸ਼ੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਤਿੰਨਾਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਹੈ। ਰਿਮਾਂਡ ਦੌਰਾਨ ਪਤਾ ਲੱਗਾ ਕਿ ਇਨ੍ਹਾਂ ਨੇ ਅੰਬਾਲਾ ਦੇ ਰਹਿਣ ਵਾਲੇ ਕੱਪੜਾ ਵਪਾਰੀ ਰਵੀ ਕੁਮਾਰ ਨੂੰ ਰਸਤੇ 'ਚ ਘੇਰ ਕੇ ਪੁਲਸ ਵਰਦੀ 'ਚ 2 ਲੱਖ ਰੁਪਏ ਲੁੱਟੇ ਸਨ। ਇਹ ਵੀ ਪਤਾ ਲੱਗਾ ਕਿ ਲੋਕਾਂ ਨੂੰ ਲੁੱਟਣ ਲਈ ਦੋਸ਼ੀ ਰਘਵੀਰ ਸਿੰਘ ਤੇ ਅਮਿਤ ਕੁਮਾਰ ਖੁਦ ਨੂੰ ਪਟਿਆਲਾ ਥਾਣੇ 'ਚ ਤਾਇਨਾਤ ਥਾਣੇਦਾਰ ਦੱਸਦੇ ਸਨ।

ਇਹ ਵੀ ਪੜ੍ਹੋ : ਅਧਿਕਾਰੀ ਤੇ ਕਰਮਚਾਰੀ ਲੋਕਾਂ ਨੂੰ ਸੌ ਫ਼ੀਸਦੀ ਸੇਵਾਵਾਂ ਦੇਣੀਆਂ ਯਕੀਨੀ ਬਣਾਉਣ : ਕੁਲਵੰਤ ਪੰਡੋਰੀ

ਪੁਲਸ ਤਿੰਨਾਂ ਦੋਸ਼ੀਆਂ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਉਨ੍ਹਾਂ ਨਾਲ ਵਾਰਦਾਤਾਂ ਵਿੱਚ ਹੋਰ ਕਿਹੜੇ ਵਿਅਕਤੀ ਸ਼ਾਮਲ ਹਨ। ਵਰਣਨਯੋਗ ਹੈ ਕਿ ਜ਼ੀਰਕਪੁਰ ਦੇ ਮੁੱਖ ਪਟਿਆਲਾ ਚੌਕ 'ਚ ਜਿੱਥੇ ਲਗਾਤਾਰ ਆਵਾਜਾਈ ਅਤੇ ਚਹਿਲ-ਪਹਿਲ ਬਣੀ ਰਹਿੰਦੀ ਹੈ, ਸਿਰਫ਼ ਇਹੀ ਨਹੀਂ, ਇੱਥੇ ਪੁਲਸ ਦੇ ਵੀ ਕਈ ਮੁਲਾਜ਼ਮ ਹਾਜ਼ਰ ਰਹਿੰਦੇ ਹਨ, ਫਿਰ ਵੀ ਅਜਿਹੀ ਨਕਲੀ ਪੁਲਸ ਲੁੱਟਾਂ-ਖੋਹਾਂ ਕਰਦੀ ਹੋਵੇ ਤਾਂ ਇਹ ਪੁਲਸ ਪ੍ਰਸ਼ਾਸਨ ਦੀ ਲਾਪ੍ਰਵਾਹੀ 'ਤੇ ਇਕ ਵੱਡਾ ਸਵਾਲੀਆ ਨਿਸ਼ਾਨ ਹੈ।

ਇਹ ਵੀ ਪੜ੍ਹੋ : 3 ਨੂੰ ਛੱਡ ਕਾਂਗਰਸ ਨਾਲ ਸੰਬੰਧਿਤ ਹਨ ਵਿਧਾਇਕ ਬਣੇ ਸਾਰੇ ਸਾਬਕਾ ਮੰਤਰੀ ਅਤੇ ਉਨ੍ਹਾਂ ਦੇ ਰਿਸ਼ਤੇਦਾਰ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Harnek Seechewal

Content Editor

Related News