ਭਾਜਪਾ ਦਫਤਰ ਘੇਰਨ ਜਾ ਰਹੀਆਂ ‘ਆਪ’ ਮਹਿਲਾ ਵਰਕਰਾਂ ਨੂੰ ਪੁਲਸ ਨੇ ਰੋਕਿਆ

Saturday, Aug 21, 2021 - 12:45 AM (IST)

ਚੰਡੀਗੜ੍ਹ (ਰਾਏ) : ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੀ ਅਗਵਾਈ ਵਿਚ ਵੀਰਵਾਰ ਇਕ ਰੈਲੀ ਕੱਢੀ ਗਈ ਸੀ ਅਤੇ ਕਿਸਾਨ ਅੰਦੋਲਨ ਦੇ ਕੁਝ ਸਮਰਥਕ ਕੇਂਦਰੀ ਮੰਤਰੀ ਨੂੰ ਕਾਲੇ ਝੰਡੇ ਦਿਖਾ ਕੇ ਸ਼ਾਂਤੀਪੂਰਵਕ ਤਰੀਕੇ ਨਾਲ ਆਪਣਾ ਵਿਰੋਧ ਦਰਜ ਕਰਵਾਉਣ ਲਈ ਉੱਥੇ ਪਹੁੰਚੇ ਸਨ। ਇਸ ਦੌਰਾਨ ਭਾਜਪਾ ਦੇ ਕੁਝ ਆਗੂਆਂ ਨੇ ਕਿਸਾਨਾਂ ਦੀ ਇਕ ਸਮਰਥਕ ਨੂੰ ਘੇਰ ਲਿਆ ਅਤੇ ਉਸ ਨਾਲ ਬਦਸਲੂਕੀ ਕੀਤੀ। ਅਜੇ ਤਕ ਚੰਡੀਗੜ੍ਹ ਪੁਲਸ ਨੇ ਭਾਜਪਾ ਦੀ ਇਸ ਹਰਕਤ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਹੈ। ਇਸ ਦੇ ਵਿਰੋਧ ਵਿਚ ਸ਼ੁੱਕਰਵਾਰ ਆਮ ਆਦਮੀ ਪਾਰਟੀ (ਆਪ) ਦੀਆਂ ਮਹਿਲਾ ਵਰਕਰਾਂ ਨੇ ਸੈਕਟਰ-34 ਗੁਰਦੁਆਰੇ ਕੋਲ ਭਾਜਪਾ ਸਰਕਾਰ ਦੇ ਵਿਰੋਧ ਵਿਚ ਨਾਅਰੇਬਾਜ਼ੀ ਕੀਤੀ ਅਤੇ ਭਾਜਪਾ ਦਫ਼ਤਰ ਵੱਲ ਕੂਚ ਕੀਤਾ ਪਰ ਪੁਲਸ ਨੇ ਬੈਰੀਕੇਡ ਲਾ ਕੇ ਉਨ੍ਹਾਂ ਨੂੰ ਸੈਕਟਰ-33 ਕੋਲ ਰੋਕ ਦਿੱਤਾ।

ਇਹ ਖ਼ਬਰ ਪੜ੍ਹੋ-  ENG v IND : ਤੀਜੇ ਟੈਸਟ ਦੇ ਲਈ ਇੰਗਲੈਂਡ ਟੀਮ 'ਚ ਸ਼ਾਮਲ ਹੋਇਆ ਇਹ ਬੱਲੇਬਾਜ਼


‘ਆਪ’ ਦੀਆਂ ਮਹਿਲਾ ਵਰਕਰਾਂ ਨੇ ਉਸੇ ਜਗ੍ਹਾ ’ਤੇ ਬੈਠਕੇ ‘ਰਘੂਪਤੀ ਰਾਘਵ ਰਾਜਾ ਰਾਮ’ ਭਜਨ ਗਾਇਆ ਅਤੇ ਭਾਜਪਾ ਆਗੂਆਂ ਦੀ ਸਦਬੁੱਧੀ ਲਈ ਅਰਦਾਸ ਕੀਤੀ। ਇਸ ਦੌਰਾਨ ਪਾਰਟੀ ਦੀਆਂ ਮਹਿਲਾ ਵਰਕਰਾਂ ਨੇ ਸੁਖਰਾਜ ਕੌਰ ਸੰਧੂ ਦੀ ਅਗਵਾਈ ਵਿਚ ਇਕਜੁੱਟ ਹੋ ਕੇ ਸੈਕਟਰ-34 ਪੁਲਸ ਥਾਣੇ ਦੇ ਐੱਸ. ਐੱਚ. ਓ. ਰਾਜੀਵ ਕੁਮਾਰ ਨੂੰ ਮੀਮੋ ਸੌਂਪਿਆ। ਸੁਖਰਾਜ ਕੌਰ ਸੰਧੂ ਨੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੇ ਅਸਤੀਫੇ ਦੀ ਮੰਗ ਕੀਤੀ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਦੋਸ਼ੀਆਂ ’ਤੇ ਛੇਤੀ ਸਖਤ ਕਾਨੂੰਨੀ ਕਾਰਵਾਈ ਨਾ ਹੋਈ ਤਾਂ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਪਾਰਟੀ ਦੀ ਮਹਿਲਾ ਆਗੂ ਕਿਰਨ ਬਾਲਾ, ਗੁਰਪ੍ਰੀਤ ਕੌਰ, ਮਮਤਾ, ਕਸ਼ਮੀਰ ਕੌਰ, ਆਸ਼ਾ ਦਿਲੀਪ ਕੁਮਾਰ, ਅਨੀਤਾ ਲਾਹੌਟ, ਜਸਵਿੰਦਰ, ਰਾਣੀ, ਜਸਬੀਰ ਕੌਰ, ਸੁਲੋਚਨਾ, ਭਾਵਨਾ, ਇੰਦਰੋ ਦੇਵੀ, ਬਬਲੀ, ਰਾਣੀ ਦੇਵੀ, ਕਮਲੇਸ਼, ਸੁਨੈਨਾ, ਸੁਰੋਜ ਅਤੇ ਰੇਸ਼ਮਾ ਸਮੇਤ ਸੈਂਕੜੇ ਔਰਤਾਂ ਪ੍ਰਦਰਸ਼ਨ ਵਿਚ ਸ਼ਾਮਿਲ ਸਨ।

ਇਹ ਖ਼ਬਰ ਪੜ੍ਹੋ-  ਅਦਿਤੀ ਅਸ਼ੋਕ ਬ੍ਰਿਟਿਸ਼ ਓਪਨ 'ਚ ਸਾਂਝੇਤੌਰ 'ਤੇ 22ਵੇਂ ਸਥਾਨ 'ਤੇ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News