ਪੁਲਸ ਥਾਣੇ ਦੇ ਨੇੜੇ ਹੀ ਵੱਡੀ ਵਾਰਦਾਤ, ਪੈ ਗਿਆ ਰੌਲਾ
Saturday, Feb 15, 2025 - 06:16 PM (IST)

ਗੋਨਿਆਣਾ (ਗੋਰਾ ਲਾਲ) : ਸ਼ਹਿਰ ਦੀ ਥਾਣਾ ਪੁਲਸ ਚੌਂਕੀ ਦੇ ਨੇੜੇ ਹੀ ਦੋ ਨਸ਼ੇੜੀਆਂ ਨੇ ਸੁਖਦੀਪ ਸਿੰਘ ਵਾਸੀ ਬਲਾਹੜ ਮਹਿਮਾ ਦੇ ਨੌਜਵਾਨ ਨੂੰ ਲੁੱਟ ਲਿਆ। ਮਿਲੀ ਜਾਣਕਾਰੀ ਅਨੁਸਾਰ ਪੀੜਤ ਨੌਜਵਾਨ ਪਿਸ਼ਾਬ ਕਰਨ ਗਿਆ ਸੀ, ਜਦੋਂ ਉਸ 'ਤੇ ਦੋ ਨਸ਼ੇੜੀਆਂ ਨੇ ਹਮਲਾ ਕਰ ਦਿੱਤਾ। ਦੋਸ਼ੀਆਂ ਨੇ ਨਾ ਸਿਰਫ਼ ਉਸ 'ਤੇ ਇੱਟ ਮਾਰੀ, ਸਗੋਂ ਉਸ ਦਾ ਮੋਬਾਈਲ ਵੀ ਖੋਹਣ ਦੀ ਕੋਸ਼ਿਸ਼ ਕੀਤੀ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਘਟਨਾ ਥਾਣਾ ਚੌਂਕੀ ਤੋਂ ਕੁਝ ਦੂਰੀ 'ਤੇ ਵਾਪਰੀ।
ਉਧਰ ਚੌਂਕੀ ਇੰਚਾਰਜ ਮੋਹਨਦੀਪ ਸਿੰਘ ਬੰਗੀ ਨੇ ਦੱਸਿਆ ਕਿ ਜਦੋਂ ਉਹ ਮੌਕੇ 'ਤੇ ਪਹੁੰਚੇ, ਤਾਂ ਦੋਸ਼ੀ ਉੱਥੋਂ ਭੱਜਣ ਵਿਚ ਸਫ਼ਲ ਹੋ ਗਏ। ਪੀੜਤ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਸ ਵੱਲੋਂ ਅਗੇਲਰੀ ਜਾਂਚ ਜਾਰੀ ਹੈ। ਹੁਣ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਪਰ ਪੁਲਸ ਕਾਰਵਾਈ ਜਾਰੀ ਹੈ।