ਨਸ਼ਾ ਤਸਕਰਾਂ ਦਾ ਲੱਕ ਤੋੜਨ ਲਈ ਪੰਜਾਬ ਪੁਲਸ ਦੀ ਵੱਡੀ ਕਾਰਵਾਈ, 1 ਕਰੋੜ 37 ਲੱਖ ਦੀ ਪ੍ਰਾਪਰਟੀ ਕੀਤੀ ਫ੍ਰੀਜ਼
Friday, Aug 23, 2024 - 04:12 AM (IST)
ਸਾਹਨੇਵਾਲ/ਕੋਹਾੜਾ (ਜਗਰੂਪ)- ਨਸ਼ਾ ਤਸਕਰਾਂ ਦਾ ਲੱਕ ਤੋੜਨ ਲਈ ਬਣਾਈ ਗਈ ਰਣਨੀਤੀ ਤਹਿਤ ਪੰਜਾਬ ਪੁਲਸ ਨੇ ਕਮਰਸ਼ੀਅਲ ਰਿਕਵਰੀ ਵਾਲੇ ਸਮੱਗਲਰਾਂ ਦੀ ਪ੍ਰਾਪਰਟੀ ਅਟੈਚ ਕਰਨ ਦੀ ਪ੍ਰੀਕਿਆ ’ਚ ਹੋਰ ਵਾਧਾ ਕੀਤਾ ਹੈ। ਮਾਣਯੋਗ ਡੀ.ਜੀ.ਪੀ. ਆਈ.ਪੀ.ਐੱਸ. ਗੌਰਵ ਯਾਦਵ ਦੇ ਨਿਰਦੇਸ਼ਾਂ ਤਹਿਤ ਲੁਧਿਆਣਾ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਅਤੇ ਜੁਆਇੰਟ ਕਮਿਸ਼ਨਰ ਜਸਕਿਰਨਜੀਤ ਸਿੰਘ ਤੇਜਾ ਦੀ ਅਗਵਾਈ ਪੁਲਸ ਪਾਰਟੀ ਨੇ ਏ.ਸੀ.ਪੀ. ਦੱਖਣੀ ਗੁਰਇਕਬਾਲ ਸਿੰਘ ਅਧੀਨ ਆਉਂਦੇ ਥਾਣਾ ਸਾਹਨੇਵਾਲ 'ਚ 2023 ਐੱਨ.ਡੀ.ਪੀ.ਐੱਸ. ਐਕਟ ਅਧੀਨ ਕੀਤੀ ਗਈ ਰਿਕਵਰੀ ਦੇ ਮੱਦੇਨਜ਼ਰ ਦੋਸ਼ੀ ਨਵਦੀਪ ਸਿੰਘ ਉਰਫ ਨਵੂ ਪੁੱਤਰ ਪਾਲ ਸਿੰਘ ਵਾਸੀ ਨਾਨਕਪੁਰ ਜਗੇੜਾ ਥਾਣਾ ਪਾਇਲ ਦੀ 45.80 ਲੱਖ ਦੇ ਕਰੀਬ ਪ੍ਰਾਪਰਟੀ ਅਟੈਚ ਕੀਤੀ ਹੈ।
ਇਸ ਸਬੰਧੀ ਥਾਣਾ ਏ.ਸੀ.ਪੀ. ਗੁਰਇਕਬਾਲ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਤੋਂ 980 ਗੋਲੀਆਂ ਲੋਮੋਟਿਲ ਅਤੇ 500 ਹੋਰ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਸਨ। ਇਸ ਸਬੰਧੀ ਤਫਤੀਸ਼ ਕਰਨ ਉਪਰੰਤ ਇਸ ਨਸ਼ਾ ਤਸਕਰ ਵੱਲੋਂ ਨਸ਼ਾ ਵੇਚ ਕੇ ਬਣਾਈ ਜਾਇਦਾਦ ਇਕ ਰਿਹਾਇਸ਼ੀ ਮਕਾਨ 200 ਗਜ ਪਿੰਡ ਨਾਨਕਪੁਰ ਜਗੇੜਾ ਜਿਸ ਦੀ ਕੀਮਤ 33 ਲੱਖ ਅਤੇ 12 ਵਿਸਵੇ ਪਿੰਡ ਨਾਨਕਪੁਰ ਜਗੇੜਾ ਜਿਸ ਦੀ ਕੀਮਤ 12 ਲੱਖ ਦੇ ਕਰੀਬ ਜੋ ਕੁੱਲ ਰਕਮ 45 ਲੱਖ 80 ਹਜ਼ਾਰ ਰੁਪਏ ਬਣਦੀ ਹੈ, ਨਸ਼ਾ ਤਸਕਰੀ ਕਰਨ ਕਾਰਨ ਐਕਟ 1985 ਤਹਿਤ ਕੰਪਲੀਟ ਅਥਾਰਟੀ ਅਤੇ ਐਡਮਿਨਿਸਟ੍ਰੇਸ਼ਨ ਸਫੀਮ ਐਕਟ ਅਤੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਦਿੱਲੀ ਪਾਸੋਂ ਫਰੀਜ਼ ਕਰਵਾਈ ਗਈ ਹੈ।
ਇਹ ਵੀ ਪੜ੍ਹੋ- ਕਿਸੇ ਦੀ ਜਾਨ ਨਾਲੋਂ ਜ਼ਿਆਦਾ ਜ਼ਰੂਰੀ ਹੋ ਗਿਆ ਮੋਬਾਇਲ ! ਤੜਫਦੀ ਰਹੀ ਮਰੀਜ਼, ਫ਼ੋਨ 'ਤੇ ਰੁੱਝੀ ਰਹੀ ਨਰਸ, ਹੋ ਗਈ ਮੌਤ
ਇਸ ਤੋਂ ਇਲਾਵਾ ਦਲਜੀਤ ਸਿੰਘ ਪੁੱਤਰ ਹਰਮਿੰਦਰ ਸਿੰਘ ਵਾਸੀ ਪਿੰਡ ਗੁੱਜਰਵਾਲ ਥਾਣਾ ਜੋਧਾਂ ਜ਼ਿਲ੍ਹਾ ਲੁਧਿਆਣਾ ਜਿਸ ਦੇ ਖਿਲਾਫ 2023 'ਚ ਐੱਨ.ਡੀ.ਪੀ.ਐੱਸ. ਐਕਟ ਅਧੀਨ ਥਾਣਾ ਸਦਰ ਵਿਖੇ ਦਰਜ ਕੀਤਾ ਗਿਆ ਸੀ , ਜਿਸ 'ਚ ਦੋਸ਼ੀ ਰਣਜੀਤ ਸਿੰਘ ਉਰਫ ਬਿੱਲਾ ਪੁੱਤਰ ਸਵਰਨ ਸਿੰਘ ਵਾਸੀ ਨੇੜੇ ਡਿਸਪੈਂਸਰੀ ਹੈਬੋਵਾਲ ਕਲਾਂ ਲੁਧਿਆਣਾ ਪਾਸੋਂ 3 ਕਿਲੋ ਗ੍ਰਾਮ ਅਫੀਮ ਅਤੇ 8 ਕਿਲੋ ਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਗਈ। ਦਲਜੀਤ ਸਿੰਘ ਵੱਲੋਂ ਨਸ਼ਾ ਵੇਚ ਕੇ ਬਣਾਈ ਗਈ ਜਾਇਦਾਦ ਇਕ ਰਿਹਾਇਸ਼ੀ ਮਕਾਨ ਰਕਬਾ 4 ਬਿਸਵੇ ਪਿੰਡ ਗੁੱਜਰਵਾਲ ਲੁਧਿਆਣਾ ਜਿਸ ਦੀ ਕੀਮਤ 27 ਲੱਖ ਅਤੇ 605 ਵਰਗ ਗਜ਼ ਪਿੰਡ ਗੁੱਜਰਵਾਲ ਲੁਧਿਆਣਾ ਜਿਸ ਦੀ ਕੀਮਤ 60 ਲੱਖ ਜਿਹੜੀ ਕੁਲ 87 ਲੱਖ ਰੁਪਏ ਬਣਦੀ ਹੈ, ਨਾਲ ਅਟੈਚ ਕੀਤੀ ਗਈ ਹੈ।
ਇਹ ਵੀ ਪੜ੍ਹੋ- ਹੁਣ ਵਾਹਨ ਖਰੀਦਣਾ ਹੋਇਆ ਮਹਿੰਗਾ, ਵ੍ਹੀਕਲ ਰਜਿਸਟ੍ਰੇਸ਼ਨ ਟੈਕਸ ਦਰਾਂ 'ਚ ਹੋਇਆ ਵਾਧਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e