ਪੁਲਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ, ਪਤਨੀ ਦੇ ਆਸ਼ਕ ਨੇ ਕੀਤੀ ਗੁਰਮੀਤ ਦੀ ਹੱਤਿਆ

Thursday, Sep 12, 2019 - 03:13 PM (IST)

ਪੁਲਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ, ਪਤਨੀ ਦੇ ਆਸ਼ਕ ਨੇ ਕੀਤੀ ਗੁਰਮੀਤ ਦੀ ਹੱਤਿਆ

ਨਾਭਾ (ਰਾਹੁਲ, ਭੂਪਾ)—ਨਾਭਾ ਪੁਲਸ ਨੇ ਬੀਤੇ ਦਿਨੀਂ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਜਾਣਕਾਰੀ ਅਨੁਸਾਰ ਨੇੜਲੇ ਪਿੰਡ ਟੋਡਰਵਾਲ ਦੇ ਗੁਰਮੀਤ ਸਿੰਘ ਦਾ ਕਤਲ ਹੋ ਗਿਆ ਸੀ। ਮ੍ਰਿਤਕ ਦੀਆਂ ਬਾਹਾਂ ਅਤੇ ਧੌਣ 'ਤੇ ਤਿੱਖੇ ਹਥਿਆਰਾਂ ਦੇ ਨਿਸ਼ਾਨ ਪਾਏ ਗਏ ਸਨ। ਡੀ. ਐੱਸ. ਪੀ. ਵਰਿੰਦਰਜੀਤ ਸਿੰਘ ਥਿੰਦ ਨੇ ਦੱਸਿਆ ਕਿ ਮ੍ਰਿਤਕ ਗੁਰਮੀਤ ਸਿੰਘ ਦੀ ਪਤਨੀ ਦੇ ਪਿੰਡ ਦੇ ਹੀ ਸਰਮਨਿੰਦਰ ਸਿੰਘ ਵੀਰ ਨਾਂ ਦੇ ਨੌਜਵਾਨ ਨਾਲ ਨਾਜਾਇਜ਼ ਸਬੰਧ ਸਨ। ਇਸ ਦੀ ਭਿਣਕ ਗੁਰਮੀਤ ਨੂੰ ਲੱਗ ਪੈ ਸੀ।

PunjabKesari

ਪ੍ਰੇਮ-ਸਬੰਧਾਂ ਵਿਚ ਰੋੜਾ ਬਣ ਰਹੇ ਗੁਰਮੀਤ ਸਿੰਘ ਨੂੰ ਸਰਮਨਿੰਦਰ ਸਿੰਘ ਨੇ ਘਟਨਾ ਵਾਲੇ ਦਿਨ ਕਿਸੇ ਮੇਲੇ ਵਿਚ ਜਾਣ ਦੇ ਬਹਾਨੇ ਬੁਲਾਇਆ। ਰਸਤੇ ਵਿਚ ਸ਼ਰਾਬ ਪਿਆ ਕੇ ਕਿਸੇ ਤਿੱਖੇ ਹਥਿਆਰ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਡੀ. ਐੱਸ. ਪੀ. ਨੇ ਦੱਸਿਆ ਕਿ ਪੁਲਸ ਵੱਲੋਂ ਕਥਿਤ ਦੋਸ਼ੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਨਾਲ ਇਸ ਵਾਰਦਾਤ ਵਿਚ ਹੋਰ ਕਿਹੜੇ-ਕਿਹੜੇ ਸ਼ਾਮਲ ਸਨ।


author

Shyna

Content Editor

Related News