ਪੱਕੀ ਰੁੜਕੀ ਨੇੜੇ ਸਾਧੂ ਦੇ ਭੇਸ ''ਚ ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼

Monday, Aug 05, 2024 - 06:30 PM (IST)

ਖਰੜ (ਜ.ਬ.)- ਖਰੜ ਦੇ ਪਿੰਡ ਪੱਕੀ ਰੁੜਕੀ ਨਜ਼ਦੀਕ ਪਿੰਡ ਘੜੂੰਆਂ ਪੁਲਸ ਨੇ ਸਾਧੂ ਦੇ ਭੇਸ ਵਿਚ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਭੁਪਿੰਦਰ ਸਿਘ ਨੇ ਦੱਸਿਆ ਕਿ ਪੁਲਸ ਨੂੰ ਦਿਨ ਵੇਲੇ ਸੂਚਨਾ ਮਿਲੀ ਕਿ ਉਕਤ ਵਿਅਕਤੀ ਦੀ ਪਿੰਡ ਪੱਕੀ ਰੁੜਕੀ ਲਾਗੇ ਦਰੱਖ਼ਤ ਹੇਠਾਂ ਲਾਸ਼ ਪਈ ਹੈ। ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਖਰੜ ’ਚ ਰੱਖਵਾ ਦਿੱਤੀ ਹੈ ਅਤੇ ਪਛਾਣ ਲਈ ਪੁਲਸ 72 ਘੰਟੇ ਇੰਤਜ਼ਾਰ ਕਰੇਗੀ।

ਇਹ ਵੀ ਪੜ੍ਹੋ- ਸਹੇਲੀਆਂ ਨਾਲ ਸਾਈਕਲ 'ਤੇ ਸਕੂਲ ਜਾ ਰਹੀ ਵਿਦਿਆਰਥਣ ਨੂੰ ਘੜੀਸਦਾ ਲੈ ਕੇ ਗਿਆ ਟਰੱਕ, ਮਿਲੀ ਦਰਦਨਾਕ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News