100 ਲੀਟਰ ਲਾਹਣ ਤੇ 55 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦਗੀ ’ਚ ਪੁਲਸ ਨੇ ਔਰਤ ਸਮੇਤ 3 ਨੂੰ ਕੀਤਾ ਕਾਬੂ

Saturday, Apr 16, 2022 - 02:42 PM (IST)

100 ਲੀਟਰ ਲਾਹਣ ਤੇ 55 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦਗੀ ’ਚ ਪੁਲਸ ਨੇ ਔਰਤ ਸਮੇਤ 3 ਨੂੰ ਕੀਤਾ ਕਾਬੂ

ਜ਼ੀਰਾ (ਕੁਮਾਰ, ਗੁਰਮੇਲ ਸੇਖਵਾਂ) : ਪਿੰਡ ਸ਼ੇਰਾ ਮੰਡਾਰ ਅਤੇ ਜੱਲਾ ਚੌਂਕੀ ਦੇ ਏਰੀਆ ’ਚ ਥਾਣਾ ਮਖੂ ਦੀ ਪੁਲਸ ਨੇ ਮਿਲੀ ਸੂਚਨਾ ਦੇ ਅਧਾਰ ’ਤੇ ਰੇਡ ਕਰਦੇ ਹੋਏ 100 ਲੀਟਰ ਲਾਹਨ ਅਤੇ 55 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ।ਇਸ ਬਰਾਮਦਗੀ ਵਿੱਚ ਪੁਲਸ ਨੇ ਇਕ ਔਰਤ ਅਤੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸਦੀ ਜਾਣਕਾਰੀ ਦਿੰਦਿਆਂ ਥਾਣਾ ਮਖੂ ਦੇ ਏ.ਐੱਸ.ਆਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦਲੀਪ ਕੌਰ ਉਰਫ ਸੰਦੀਪ ਕੌਰ ਨਾਮ ਦੀ ਔਰਤ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦੀ ਹੈ ਤੇ ਪਿੰਡ ਸ਼ੇਰਾ ਮੰਡਾਰ ਵਿਖੇ ਨਾਜਾਇਜ ਸ਼ਰਾਬ ਵੇਚਣ ਲਈ ਬੈਠੀ ਹੋਈ ਹੈ। ਉਨ੍ਹਾਂ ਦੱਸਿਆ ਕਿ ਜਦ ਪੁਲਸ ਵੱਲੋਂ ਦੱਸੀ ਗਈ ਜਗ੍ਹਾ ’ਤੇ ਰੇਡ ਕਰਕੇ ਨਾਮਜ਼ਦ ਔਰਤ ਨੂੰ ਕਾਬੂ ਕੀਤਾ ਗਿਆ ਤਾਂ ਉਸ ਕੋਲੋਂ 70 ਲਿਟਰ ਲਾਹਨ ਅਤੇ 15 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ।

ਇਹ ਵੀ ਪੜ੍ਹੋ : ਘਰ ’ਚ ਦਾਖ਼ਲ ਹੋਏ ਪ੍ਰੇਮੀ ਨੇ ਘਰਵਾਲੇ ਸਾਹਮਣੇ ਪ੍ਰੇਮਿਕਾ ’ਤੇ ਕੀਤਾ ਜਾਨਲੇਵਾ ਹਮਲਾ, ਜਾਣੋ ਕੀ ਹੈ ਮਾਮਲਾ

ਦੂਜੇ ਪਾਸੇ ਏ.ਐੱਸ.ਆਈ ਸੁਖਬੀਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਿਲੀ ਸੂਚਨਾ ਦੇ ਅਧਾਰ ’ਤੇ ਰੇਡ ਕਰਦੇ ਹੋਏ ਪੁਲਸ ਨੇ ਸ਼ੇਰਾ ਮੰਡਾਰ ਦੇ ਏਰੀਆ ਵਿੱਚ ਮਲਕੀਤ ਸਿੰਘ ਨਾਮ ਦੇ ਵਿਅਕਤੀ ਨੂੰ 30 ਲਿਟਰ ਲਾਹਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਧਰ ਏ.ਐੱਸ.ਆਈ ਪ੍ਰਗਟ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੱਲਾ ਚੌਂਕੀ ਦੇ ਏਰੀਆ ਵਿੱਚ ਪੁਲਸ ਨੇ ਮਿਲੀ ਸੂਚਨਾ ਦੇ ਅਧਾਰ ’ਤੇ ਰੇਡ ਕਰਦੇ ਹੋਏ 40 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਸੁਖਦੇਵ ਸਿੰਘ ਉਰਫ ਬਿੱਟੂ ਨਾਮ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਵੱਲੋਂ ਫੜੇ ਗਏ ਲੋਕਾਂ ਦੇ ਖ਼ਿਲਾਫ਼ ਆਬਕਾਰੀ ਐਕਟ ਤਹਿਤ ਵੱਖ-ਵੱਖ ਮੁਕੱਦਮੇ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Anuradha

Content Editor

Related News