ਇਕ ਸਾਲ ਤੋਂ ਲੋੜੀਂਦਾ ਭਗੌੜਾ ਕਾਬੂ

11/15/2023 4:20:36 PM

ਖਮਾਣੋਂ (ਜਟਾਣਾ) : ਜ਼ਿਲ੍ਹਾ ਪੀ. ਓ. ਵਿੰਗ ਦੇ ਇੰਚਾਰਜ ਇੰਸ. ਕੁਲਵੰਤ ਸਿੰਘ ਦੀ ਅਗਵਾਈ ’ਚ ਪੁਲਸ ਨੇ ਇਕ ਸਾਲ ਤੋਂ ਲੋੜੀਂਦੇ ਭਗੌੜੇ ਨੂੰ ਕਾਬੂ ਕੀਤਾ ਹੈ। ਇੰਸ. ਕੁਲਵੰਤ ਸਿੰਘ ਨੇ ਦੱਸਿਆ ਕਿ ਅਮਰੀਕ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਸ਼ਮਸ਼ਪੁਰ ਸਿੰਘਾਂ, ਜੋ ਮਾਣਯੋਗ ਅਦਾਲਤ ਨੂੰ ਲੋੜੀਂਦਾ ਸੀ, ਨੂੰ ਖਮਾਣੋਂ ਖੁਰਦ ਤੋਂ ਕਾਬੂ ਕਰ ਕੇ ਥਾਣਾ ਖਮਾਣੋਂ ਦੇ ਮੁੱਖ ਅਫ਼ਸਰ ਦੇ ਸਪੁਰਦ ਕਰ ਦਿੱਤਾ ਗਿਆ।

ਕੁਲਵੰਤ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਖ਼ਿਲਾਫ਼ ਵੱਖ-ਵੱਖ ਥਾਣਿਆਂ ’ਚ ਪੰਜ ਮਾਮਲੇ ਦਰਜ ਹਨ। ਉਕਤ ਭਗੌੜੇ ਨੂੰ ਕਾਬੂ ਕਰਨ ਸਮੇਂ ਥਾਣੇਦਾਰ ਗੁਰਬਚਨ ਸਿੰਘ, ਹਰਨੇਕ ਸਿੰਘ ਤੇ ਗੁਰਿੰਦਰ ਸਿੰਘ ਵੀ ਮੌਜੂਦ ਸਨ।
 


Babita

Content Editor

Related News