ਪੁਲਸ ਨੇ 800 ਗ੍ਰਾਮ ਹੈਰੋਇਨ ਬਰਾਮਦ ਕਰਕੇ ਤਿੰਨ ਖ਼ਿਲਾਫ਼ ਕੀਤਾ ਮਾਮਲਾ ਦਰਜ

07/06/2020 10:43:37 AM

ਭਵਾਨੀਗੜ੍ਹ (ਕਾਂਸਲ) : ਸਥਾਨਕ ਥਾਣਾ ਮੁਖੀ ਸਬ ਇੰਸਪੈਕਟਰ ਰਮਨਦੀਪ ਸਿੰਘ ਦੀ ਅਗਵਾਈ ਹੇਠ ਸਥਾਨਕ ਪੁਲਸ ਅਤੇ ਐਂਟੀਨਾਰਕੋਟਿਕ ਸੈੱਲ ਸੰਗਰੂਰ ਦੀ ਪੁਲਸ ਨੇ 800 ਗ੍ਰਾਮ ਹੈਰੋਇਨ ਬਰਾਮਦ ਕਰਕੇ ਤਿੰਨ ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। 

ਇਹ ਵੀ ਪੜ੍ਹੋਂ : ਕਲਯੁੱਗੀ ਪੁੱਤ ਦਾ ਕਾਰਾ: ਬੁੱਢੇ ਮਾਪਿਆਂ ਨੂੰ ਧੱਕੇ ਮਾਰ ਕੇ ਕੱਢਿਆ ਘਰੋਂ ਬਾਹਰ

ਪ੍ਰਾਪਤ ਜਾਣਕਾਰੀ ਅਨੁਸਾਰ ਐਂਟੀਨਾਰਕੋਟਿਕ ਸੈੱਲ ਸੰਗਰੂਰ ਦੇ ਸਹਾਇਕ ਸਬ-ਇੰਸਪੈਕਟਰ ਦਰਸ਼ਨ ਸਿੰਘ ਵਲੋਂ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਕੀਤੀ ਜਾ ਰਹੀ ਸੀ। ਇਸੇ ਦੌਰਾਨ ਜਦੋਂ ਬੱਸ ਅੱਡਾ ਦਿਆਲਪੁਰਾ 'ਚ ਪਹੁੰਚੇ ਤਾਂ ਸੂਚਨਾ ਮਿਲੀ ਕਿ ਅਮਰੀਕ ਸਿੰਘ ਪੁੱਤਰ ਨਿਰੰਜਣ ਸਿੰਘ ਅਤੇ ਸਰਬਜੀਤ ਸਿੰਘ ਉਰਫ਼ ਸਰਬਾ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਜੌਲੀਆਂ ਕਥਿਤ ਤੌਰ 'ਤੇ ਹੈਰੋਇਨ ਵੇਚਣ ਧੰਦਾ ਕਰਦੇ ਹਨ। ਅੱਜ ਵੀ ਇਹ ਵਰਨਾ ਕਾਰ 'ਚ ਸਰਬਜੀਤ ਸਿੰਘ ਦੇ ਘਰੋਂ ਭਾਰੀ ਮਾਤਰਾਂ 'ਚ ਹੈਰੋਇਨ ਲੈ ਕੇ ਆਪਣੇ ਗਾਹਕਾਂ ਨੂੰ ਵੇਚਣ ਲਈ ਜਾਣ ਦੀ ਤਿਆਰੀ 'ਚ ਹਨ। ਇਸ ਦੀ ਸੂਚਨਾ ਉਨ੍ਹਾਂ ਨੇ ਭਵਾਨੀਗੜ੍ਹ ਥਾਣੇ ਵਿਚ ਦਿੱਤੀ ਤੇ ਜਦੋਂ ਪੁਲਸ ਪਾਰਟੀ ਨੇ ਸਰਬਜੀਤ ਸਿੰਘ ਦੇ ਘਰ ਛਾਪੇਮਾਰੀ ਕੀਤੀ ਤਾਂ ਵਰਨਾ ਕਾਰ 'ਚੋਂ 800 ਗ੍ਰਾਮ ਹੈਰੋਇਨ ਸਮੇਤ ਹਰਪਾਲ ਕੌਰ ਪਤਨੀ ਅਮਰੀਕ ਸਿੰਘ ਵਾਸੀ ਜੋਲੀਆਂ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਹਰਪਾਲ ਕੌਰ ਪਤਨੀ ਅਮਰੀਕ ਸਿੰਘ, ਅਮਰੀਕ ਸਿੰਘ ਪੁੱਤਰ ਨਰੰਜਣ ਸਿੰਘ ਅਤੇ ਸਰਬਜੀਤ ਸਿੰਘ ਉਰਫ ਸਰਬਾ ਸਾਰੇ ਵਾਸੀ ਪਿੰਡ ਜੋਲੀਆਂ ਵਿਰੁੱਧ ਨਸ਼ਾ ਵਿਰੋਧੀ ਐਕਟ ਦੀ ਧਾਰਾ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।       

ਇਹ ਵੀ ਪੜ੍ਹੋਂ :  ਵੱਡੀ ਵਾਰਦਾਤ: ਸ਼ਰੇਆਮ ਨੌਜਵਾਨ ਨੂੰ ਗੋਲੀਆਂ ਨਾਲ ਭੁੰਨ੍ਹਿਆ


Baljeet Kaur

Content Editor

Related News