ਪੁਲਸ ਦੀ ਨਾਕਾਮੀ ਦੇ ਚੱਲਦਿਆਂ ਬਠਿੰਡਾ ਵਿਚ ਵਧੀਆਂ ਘਟਨਾਵਾਂ

2/20/2021 2:02:11 PM

ਬਠਿੰਡਾ (ਵਰਮਾ): ਮਹਾਨਗਰ ਬਠਿੰਡਾ ਵਿਚ ਪਿਛਲੇ ਕੁਝ ਸਮੇ ਤੋਂ ਚੋਰੀ, ਲੁੱਟ ਖੋਹ, ਕੁੱਟਮਾਰ,ਗੁੰਡਾਗਰਦੀ, ਤਸਕਰੀ ਆਦਿ ਦੀਆ ਘਟਨਾਵਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ | ਤੇਜ਼ੀ ਨਾਲ ਵਧ ਰਹੀਆਂ ਅਪਰਾਧਿਕ ਘਟਨਾਵਾਂ ਨੂੰ ਲੈ ਕਿ ਸ਼ਹਿਰ ਵਿਚ ਖੌਫ਼ ਦਾ ਮਾਹੋਲ ਹੈ। ਇੱਥੋਂ ਤੱਕ ਇਕੱਲੀ ਜਨਾਨੀ ਨੂੰ ਸੜਕ ਅਤੇ ਗਲੀਆਂ ਵਿਚ ਚਲਣਾ ਖਤਰੇ ਤੋਂ ਖਾਲੀ ਨਹੀਂ ਹੈ | ਰੋਜ਼ਾਨਾ ਪਰਸ, ਸੋਨੇ ਦੀ ਚੇਨ, ਮੋਬਾਇਲ ਆਦਿ ਝਪਟਣਾ ਆਮ ਗੱਲ ਹੋ ਚੁੱਕੀ ਹੈ ਜਦਕਿ ਪੁਲਸ ਮੁਲਜਮਾਂ ਨੂੰ ਫੜਨ ਵਿਚ ਅਸਫ਼ਲ ਰਹੀ।

ਬਾਜ਼ਾਰ ਵਿਚ ਜੇਕਰ ਕੋਈ ਜਨਾਨੀ ਸਮਾਨ ਖਰੀਦਣ ਜਾਦੀ ਹੈ ਤਾਂ ਉਸਦਾ ਸਹੀ ਸਲਾਮਤ ਵਾਪਸ ਮੁੜਨਾ ਸੰਭਵ ਨਹੀਂ ਹੈ। ਝਪਟਮਾਰ ਮੋਟਰਸਾਈਕਲ 'ਤੇ ਆਉਂਦੇ ਹਨ ਅਤੇ ਵੱਡੀ ਗਿਣਤੀ ਵਿਚ ਬੇਖੌਫ਼ ਹੋ ਕੇ ਗਲੇ ਦੀ ਚੇਨ ਅਤੇ ਪਰਸ ਖੋਹ ਕੇ ਫ਼ਰਾਰ ਹੋ ਜਾਦੇ ਹਨ। ਪੁਲਸ ਨੇ ਬੇਸ਼ੱਕ ਇਨ੍ਹਾਂ ਲੋਕਾਂ ਨੂੰ ਫੜਨ ਦਾ ਯਤਨ ਵੀ ਕੀਤਾ ਹੋਵੇਗਾ ਪ੍ਰੰਤੂ ਅਜੇ ਤੱਕ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲੀ ਜਦਕਿ ਘਟਨਾਵਾ ਤੇਜ਼ੀ ਨਾਲ ਵਧ ਰਹੀਆ ਹਨ। ਪਿਛਲੇ ਇਕ ਮਹੀਨੇ ਦੌਰਾਨ 2 ਦਰਜਨ ਤੋਂ ਜ਼ਿਆਦਾ ਜਨਾਨੀਆਂ ਦੇ ਪਰਸ ਖੋਹੇ ਜਾ ਚੁੱਕੇ ਹਨ ਜਦਕਿ ਰਾਹ ਚਲਦੀਆਂ ਕੁੜੀਆਂ ਨਾਲ ਗੱਲ ਕਰਦੇ ਕਰਦੇ ਮੋਬਾਇਲ ਖੋਹਣਾ ਆਮ ਗੱਲ ਹੋ ਗਈ ਹੈ। ਪੁਲਸ ਨੇ ਇਕ ਇਸ ਤਰ੍ਹਾਂ ਦੇ ਇਕ ਵਿਅਕਤੀ ਨੂੰ ਗਿ੍ਰਫ਼ਤਾਰ ਵੀ ਕੀਤਾ ਹੈ ਜੋ ਮੋਬਾਇਲ ਚੋਰੀ ਕਰਦਾ ਸੀ ਅਤੇ ਪੁਲਸ ਨੇ ਉਸ ਪਾਸੋਂ ਦਰਜਜਨਾਂ ਮੋਬਾਇਲ ਗਿੱਦੜਵਾਹਾਂ ਤੋਂ ਬਰਾਮਦ ਕੀਤੇ ਹਨ।

ਸੋਨੇ ਦੀ ਚੇਨ ਝਪਟਣ ਵਾਲਿਆਂ ਦਾ ਤਾਂ ਪੁਲਸ ਨੂੰ ਕੋਈ ਸੁਰਾਗ ਨਹੀਂ ਮਿਲਿਆ। ਅੱਜ ਕੱਲ੍ਹ ਬਠਿੰਡਾ ਵਿਚ ਇਸ ਤਰ੍ਹਾਂ ਦਾ ਗਿਰੋਹ ਸਰਗਰਮ ਹੈ ਜੋ ਘਰਾਂ ’ਚੋਂ ਲੋਕਾਂ ਦੇ ਨਵੇ ਮਹਿੰਗੇ ਸਾਈਕਲ ਲੈ ਕੇ ਉੱਡ ਜਾਂਦੇ ਹਨ। ਪਿਛਲੇ 15 ਦਿਨਾਂ ਦੌਰਾਨ ਸ਼ਹਿਰ ਵਿਚ ਲਗਭਗ 40 ਸਾਈਕਲ ਚੋਰੀ ਹੋ ਚੁੱਕੇ ਹਨ ਜਦਕਿ ਚੋਰਾਂ ਦਾ ਸੀ.ਸੀ.ਟੀ.ਵੀ. ਫੁਟੇਜ ਵੀ ਸੋਸ਼ਲ ਮੀਡੀਆ 'ਤੇ ਘੁੰਮ ਰਿਹਾ ਹੈ ਬਾਵਜੂਦ ਇਸਦੇ ਚੋਰਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਸ਼ਹਿਰ ਦੀਆਂ ਕਈ ਵੱਡੀਆਂ ਕਲੋਨੀਆਂ ਵਿਚ ਅਕਸਰ ਲੋਕ ਸਿਹਤਮੰਦ ਰਹਿਣ ਦੇ ਲਈ ਮਹਿੰਗੇ ਸਾਈਕਲ ਖਰੀਦਦੇ ਹਨ ਪ੍ਰੰਤੂ ਕੁਝ ਹੀ ਦਿਨਾਂ ਵਿਚ ਉਹ ਸਾਈਕਲ ਗਾਇਬ ਹੋ ਜਾਂਦੇ ਹਨ। ਸਾਈਕਲ ਗਰੁੱਪ ਦੇ ਮੀਤ ਪ੍ਰਧਾਨ ਨਰਿੰਦਰ ਕੁਮਾਰ ਸੋਨੀ ਨੇ ਦੱਸਿਆ ਕਿ ਉਨ੍ਹਾਂ ਦੇ ਗਰੁੱਪ ਵਿਚ 400 ਤੋਂ ਜਿਆਦਾ ਮੈਂਬਰ ਹਨ ਜਦਕਿ ਪਿਛਲੇ 15-20 ਦਿਨਾਂ ਤੋਂ 25-30 ਸਾਈਕਲ ਚੋਰੀ ਹੋ ਚੁੱਕੇ ਹਨ। ਚੋਰਾਂ ਦੀਆਂ ਕਈ ਵੀਡੀਓਜ਼ ਵੀ ਸਾਹਮਣੇ ਆ ਚੁੱਕੀਆ ਹਨ ਪ੍ਰੰਤੂ ਪੁਲਸ ਦੇ ਹੱਥ ਖਾਲੀ ਨਜ਼ਰ ਆ ਰਹੇ ਹਨ।


Shyna

Content Editor Shyna