ਤੇਜ਼ ਰਫਤਾਰ ਮੀਂਹ ਤੇ ਹਨੇਰੀ ਕਾਰਨ ਬਿਜਲੀ ਦੇ ਖੰਭੇ ਟੁੱਟ ਕੇ ਗੱਡੀਆਂ ’ਤੇ ਆ ਡਿੱਗੇ, ਇਲਾਕੇ ''ਚ ਬੱਤੀ ਹੋਈ ਗੁੱਲ
Tuesday, Aug 20, 2024 - 04:48 AM (IST)
ਲੁਧਿਆਣਾ (ਖੁਰਾਣਾ)- ਸ਼ਹਿਰ ਦੇ ਪਾਸ਼ ਇਲਾਕੇ ਗੁਰਦੇਵ ਨਗਰ ’ਚ ਸੋਮਵਾਰ ਸਵੇਰੇ ਹੋਈ ਤੇਜ਼ ਬਾਰਿਸ਼ ਅਤੇ ਹਨੇਰੀ ਕਾਰਨ ਇਲਾਕੇ ’ਚ ਲੱਗੇ ਰੁੱਖ ਅਤੇ ਬਿਜਲੀ ਦੇ ਖੰਭੇ ਘਰਾਂ ਦੇ ਬਾਹਰ ਖੜ੍ਹੀਆਂ ਗੱਡੀਆਂ ’ਤੇ ਜਾ ਡਿੱਗੇ, ਜਿਸ ਕਾਰਨ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਅਤੇ ਇਲਾਕੇ ’ਚ ਬਿਜਲੀ ਦੀ ਸਪਲਾਈ ਵਿਵਸਥਾ ਪੂਰੀ ਤਰ੍ਹਾਂ ਠੱਪ ਪੈ ਗਈ।
ਉਕਤ ਹਾਦਸੇ ਦੌਰਾਨ ਇਲਾਕੇ ’ਚ ਬਿਜਲੀ ਦੇ ਕਈ ਖੰਭੇ ਡਿੱਗਣ ਸਮੇਤ ਸੜਕਾਂ ’ਤੇ ਬਿਜਲੀ ਦੀਆਂ ਤਾਰਾਂ ਦੇ ਜਾਲ ਵਿਛ ਗਏ। ਅਜਿਹੇ ਵਿਚ ਪੂਰੇ ਇਲਾਕੇ ’ਚ ਬਿਜਲੀ ਸਪਲਾਈ ਬੰਦ ਪੈਣ ਕਾਰਨ ਇਲਾਕਾ ਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।
ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸਹਾਇਕ ਡਿਪਟੀ ਚੀਫ ਇੰਜੀਨੀਅਰ ਦਿਲਜੀਤ ਸਿੰਘ ਨੇ ਵਿਭਾਗੀ ਮੁਲਾਜ਼ਮਾਂ ਦੀ ਟੀਮ ਨੂੰ ਮੌਕੇ ’ਤੇ ਭੇਜ ਕੇ ਬਿਜਲੀ ਸਪਲਾਈ ਬਹਾਲ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਸ਼ਗਨਾਂ ਵਾਲੇ ਦਿਨ ਬੁਝ ਗਿਆ ਘਰ ਦਾ ਚਿਰਾਗ, 'ਆ ਕੇ ਰੱਖੜੀ ਬੰਨ੍ਹਾਉਂਦਾ...' ਕਹਿ ਕੇ ਗਿਆ ਮੁੜ ਨਾ ਆਇਆ ਨੌਜਵਾਨ
ਦਿਲਜੀਤ ਸਿੰਘ ਨੇ ਦੱਸਿਆ ਕਿ ਗੁਰਦੇਵ ਨਗਰ ’ਚ ਇਕ ਵੱਡੇ ਕਾਰੋਬਾਰੀ ਦੀ ਕੋਠੀ ਦੇ ਅੰਦਰ ਬਹੁਤ ਵੱਡੇ ਰੁੱਖ ਲੱਗੇ ਹੋਏ ਸਨ, ਜਿਸ ਦੀਆਂ ਟਾਹਣੀਆਂ ਬਹੁਤ ਵੱਡੀਆਂ ਅਤੇ ਸੰਘਣੀਆਂ ਹੋ ਚੁੱਕੀਆਂ ਸਨ। ਉਨ੍ਹਾਂ ਨੇ ਦੱਸਿਆ ਕਿ ਇਲਾਕਾ ਨਿਵਾਸੀਆਂ ਵੱਲੋਂ ਕਾਰੋਬਾਰੀ ਨੂੰ ਕਈ ਵਾਰ ਰੁੱਖਾਂ ਦੀਆਂ ਵੱਡੀਆਂ ਹੋ ਚੁੱਕੀਆਂ ਟਾਹਣੀਆਂ ਦੀ ਛਾਂਟੀ ਕਰਵਾਉਣ ਲਈ ਕਿਹਾ ਗਿਆ ਹੈ।
ਪਰ ਕਾਰੋਬਾਰੀ ਵੱਲੋਂ ਉਕਤ ਮਾਮਲੇ ਨੂੰ ਜ਼ਿਆਦਾ ਤਵੱਜੋ ਨਹੀਂ ਦਿੱਤੀ ਗਈ, ਜਿਸ ਕਾਰਨ ਤੇਜ਼ ਰਫਤਾਰ ਬਾਰਿਸ਼ ਅਤੇ ਹਨੇਰੀ ਕਾਰਨ ਉਕਤ ਰੁੱਖ ਬਿਜਲੀ ਦੀਆਂ ਤਾਰਾਂ ਅਤੇ ਖੰਭਿਆਂ ’ਤੇ ਆ ਡਿੱਗਾ, ਜਿਸ ਕਾਰਨ ਬਿਜਲੀ ਦੇ 3 ਖੰਭੇ ਅਤੇ ਬਿਜਲੀ ਦੀਆ ਤਾਰਾਂ ਦੇ ਸੰਘਣੇ ਜਾਲ ਟੁੱਟ ਕੇ ਜ਼ਮੀਨ ’ਤੇ ਆ ਡਿੱਗੇ।
ਲੋਕਾਂ ਨੂੰ ਅਲਰਟ ਹੋਣ ਦੀ ਲੋੜ : ਡਿਪਟੀ ਚੀਫ ਇੰਜੀਨੀਅਰ
ਸਹਾਇਕ ਡਿਪਟੀ ਚੀਫ ਇੰਜੀਨੀਅਰ ਦਿਲਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਤੁਰੰਤ ਬਾਅਦ ਹੀ ਉਨ੍ਹਾਂ ਨੇ ਵਿਭਾਗੀ ਮੁਲਾਜ਼ਮਾਂ ਦੀ ਟੀਮ ਨੂੰ ਮੌਕੇ ’ਤੇ ਭੇਜ ਦਿੱਤਾ, ਜਿਸ ’ਚ ਮੁਲਾਜ਼ਮਾਂ ਵੱਲੋਂ ਜੇ.ਸੀ.ਬੀ. ਮਸ਼ੀਨ ਦੀ ਮਦਦ ਨਾਲ ਇਲਾਕੇ ’ਚ ਬਿਜਲੀ ਦੇ ਟੁੱਟੇ ਹੋਏ ਖੰਭੇ ਹਟਾਉਣ ਸਮੇਤ ਕੁਝ ਹੀ ਘੰਟਿਆਂ ’ਚ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ। ਦਿਲਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਅੰਦਰ ਅਤੇ ਬਾਹਰ ਲਗਾਏ ਰੁੱਖਾਂ ਦੀਆਂ ਸ਼ਾਖਾਵਾਂ ਦੀ ਸਮੇਂ-ਸਮੇਂ ’ਤੇ ਛਾਂਟੀ ਕਰਵਾਉਂਦੇ ਰਹਿਣ, ਤਾਂ ਕਿ ਕਿਸੇ ਵੀ ਤਰ੍ਹਾਂ ਦੀ ਅਣਹੋਣੀ ਘਟਨਾ ਤੋਂ ਬਚਿਆ ਜਾ ਸਕੇ।
ਇਹ ਵੀ ਪੜ੍ਹੋ- 12ਵੀਂ ਦੀ ਵਿਦਿਆਰਥਣ ਨੂੰ ਆਟੋ ਚਾਲਕ ਨੇ ਬਣਾਇਆ ਹਵਸ ਦਾ ਸ਼ਿਕਾਰ, ਪੁਲਸ ਨੇ 4 ਘੰਟਿਆਂ 'ਚ ਕਰ ਲਿਆ ਕਾਬੂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e