ਭੇਤਭਰੀ ਹਾਲਤ ’ਚ ਅੱਗ ਨਾਲ ਸਡ਼ੇ ਕਿੰਨਰ ਭੋਲੀ ਉਰਫ ਰਾਜੂ ਮਹੰਤ ਨੇ ਜ਼ਖਮਾਂ ਦੀ ਤਾਬ ਨਾ ਝਲਦਿਆਂ ਤੋਡ਼ਿਆ ਦਮ

12/12/2018 2:24:03 AM

ਭਵਾਨੀਗਡ਼੍ਹ, (ਕਾਂਸਲ, ਵਿਕਾਸ)- ਸਥਾਨਕ ਸ਼ਹਿਰ ਦੀ ਹਨੂੰਮਾਨ ਬਸਤੀ ਵਿਚ ਰਹਿੰਦੇ ਕਿੰਨਰ ਰਾਜਪਾਲ ਰਾਜੂ ਉਰਫ ਭੋਲੀ ਮਹੰਤ ਜਿਸ ਨੂੰ ਐਤਵਾਰ ਦੀ ਰਾਤ ਨੂੰ ਭੇਦ ਭਰੀ ਹਾਲਤ ’ਚ ਅੱਗ ਲੱਗ ਗਈ ਸੀ, ਸਬੰਧੀ ਪੁਲਸ ਨੇ ਕਾਰਵਾਈ ਕਰਦਿਆਂ ਮਹੰਤ ਦੇ ਭਰਾ ਦੇ ਸੱਤਪਾਲ ਪੁੱਤਰ ਦਿੱਤੂ ਰਾਮ ਵਾਸੀ ਸੱਤਮਲਕਾਣਾ ਪੱਤੀ ਸਮਾਣਾ ਦੇ ਬਿਆਨਾਂ ਦੇ ਅਧਾਰ ’ਤੇ ਅਣਪਛਾਤਿਆਂ ਵਿਰੁੱਧ  ਮੁਕੱਦਮਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਮ੍ਰਿਤਕ ਕਿਨਰ ਦੇ ਭਰਾ ਸੱਤਪਾਲ ਨੇ ਪੁਲਸ  ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦੀ ਭਰਾ ਨੂੰ ਅੱਗ ਲੱਗ ਜਾਣ ਦੀ ਖ਼ਬਰ ਮਿਲਣ ਤੋਂ ਬਾਅਦ ਉਹ ਉਸ ਨੂੰ ਮਿਲਣ ਲਈ ਲੁਧਿਆਣਾ ਵਿਖੇ ਡੀ.ਐੱਮ.ਸੀ ਹਸਪਤਾਲ ਵਿਖੇ ਗਏ। ਜਿਥੇ ਉਸ ਦਾ ਭਰਾ ਜ਼ਿੰਦਗੀ ਅਤੇ ਮੌਤ ਦੀ ਲਡ਼ਾਈ ਲਡ਼ਦਾ-ਲਡ਼ਦਾ ਮੌਤ ਅੱਗੇ ਹਾਰ ਗਿਆ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਮਰਨ ਤੋਂ ਪਹਿਲਾਂ ਉਸ ਦੇ ਭਰਾ ਉਨ੍ਹਾਂ ਨੂੰ ਸਿਰਫ ਇਹੀ ਸ਼ਬਦ ਕਹੇ ਸਨ ਕਿ ‘ਮੇਰੇ ਗੁਰੂ ਨੂੰ ਲੁੱਟ ਲਿਆ, ਮੇਰੇ ਗੁਰੂ ਨੂੰ ਲੁੱਟ ਲਿਆ’ ਅਤੇ ਇਨ੍ਹਾਂ ਕਹਿਣ ਸਾਰ ਹੀ ਉਸ ਦੀ ਮੌਤ ਹੋ ਗਈ। ਪੁਲਸ ਨੇ ਮ੍ਰਿਤਕ ਦੇ ਭਰਾ ਸੱਤਪਾਲ ਦੇ ਬਿਆਨਾਂ ਦੇ ਅਧਾਰ ’ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕਾਨੂੰਨ ਦੀ ਧਾਰਾ 306 ਆਈ.ਪੀ.ਸੀ. ਅਧੀਨ ਮੁਕੱਦਮਾਂ ਨੰਬਰ 310 ਦਰਜ ਕਰਕੇ ਮਾਮਲੇ ਦੀ ਪਡ਼ਤਾਲ ਸ਼ੁਰੂ ਕਰ ਦਿੱਤੀ ਹੈ।


KamalJeet Singh

Content Editor

Related News