ਪੀ.ਐਚ.ਸੀ. ਫਤਿਹਗੜ੍ਹ ਪੰਜਗਰਾਈਆਂ ਵਿਖੇ 70 ਅਧਿਆਪਕਾਂ ਦੇ ਹੋਏ ਕੋਰੋਨਾ ਟੈਸਟ

10/12/2020 5:11:21 PM

ਸੰਦੌੜ(ਰਿਖੀ)—ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਅਤੇ ਸਿਵਲ ਸਰਜਨ ਸੰਗਰੂਰ ਡਾ. ਰਾਜ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤੇ ਬਲਾਕ ਫਤਿਹਗੜ੍ਹ ਪੰਜਗਰਾਈਆਂ 'ਚ ਅੱਜ 118 ਵਿਅਕਤੀਆਂ ਦੇ ਕੋਵਿਡ ਸੈਂਪਲ ਲਏ ਗਏ ਜਿਸ 'ਚੋਂ 48 ਰੈਪਿਡ ਐਂਟੀਜਨ ਟੈਸਟ ਵੀ ਲਏ ਗਏ ਹਨ।
ਜਾਣਕਾਰੀ ਦਿੰਦਿਆ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾ ਨੇ ਕਿਹਾ ਕਿ ਹੁਣ ਲੋਕ ਬਿਨ੍ਹਾਂ ਡਰ ਸੈਂਪਲ ਦੇਣ ਦੇ ਲਈ ਅੱਗੇ ਆਉਣ ਲੱਗੇ ਹਨ ਅਤੇ ਆਪ ਮੁਹਾਰੇ ਬਿਨ੍ਹਾਂ ਕਿਸੇ ਝਿਜਕ ਟੈਸਟ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਪਿੰਡ ਫਤਿਹਗੜ੍ਹ ਪੰਜਗਰਾਈਆ ਵਿਖੇ ਸਿੱਖਿਆ ਵਿਭਾਗ ਦੇ ਕਰੀਬ 70 ਅਧਿਆਪਕਾਂ ਨੇ ਟੈਸਟ ਕਰਵਾ ਲਏ ਹਨ। ਉਨ੍ਹਾਂ ਦੱਸਿਆ ਕੇ ਇਸ ਤੋਂ ਇਲਾਵਾ ਆਰ. ਐੱਚ ਕੁਠਾਲਾ ਤੇ ਕੱਪ ਕਲਾਂ ਅਤੇ ਨਾਹਰ ਫਾਈਬਰ 'ਚ ਵੀ ਕੋਵਿਡ ਦੇ ਨਮੂਨੇ ਲਏ ਗਏ। ਇਸ ਮੌਕੇ ਨਿਰਭੈ ਸਿੰਘ ਅਤੇ ਬੀ.ਈ.ਈ ਸੋਨਦੀਪ ਸਿੰਘ ਸੰਧੂ ਨੇ ਦੱਸਿਆ ਸਿਹਤ ਕਾਮਿਆਂ ਦੇ ਵੱਲੋਂ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ, ਜਿਸ ਕਰਕੇ ਵੱਡੀ ਗਿਣਤੀ ਦੇ 'ਚ ਲੋਕ ਟੈਸਟਾਂ ਲਈ ਆ ਰਹੇ ਹਨ ਉਨ੍ਹਾਂ ਕਿਹਾ ਕਿ ਕੋਰੋਨਾ ਦੀ ਸੈਪਲਿੰਗ ਵੇਲੇ ਘਬਰਾਉਣ ਦੀ ਲੋੜ ਨਹੀਂ ਹੈ। ਬਾਕੀ ਰਹਿੰਦੇ ਲੋਕ ਵੀ ਬਿਨ੍ਹਾਂ ਕਿਸੇ ਡਰ ਆਪ ਚੱਲ ਕੇ ਜਾਂਚ ਕਰਵਾਉਣ।
ਇਸ ਕੈਂਪ ਦੌਰਾਨ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਇਸ ਦੌਰਾਨ ਲੋਕਾਂ ਨੂੰ ਮਾਸਕ ਪਾਉਣ, ਵਾਰ-ਵਾਰ ਹੱਥਾਂ ਦੀ ਸਫ਼ਾਈ ਕਰਨ ਅਤੇ ਸਮਾਜਿਕ ਦੂਰੀ ਦਾ ਵਿਸ਼ੇਸ਼ ਧਿਆਨ ਰੱਖਣ ਲਈ ਜਾਗਰੂਕ ਕੀਤਾ। ਇਸ ਮੌਕੇ ਰਣਦੀਪ ਕੌਰ ਕਰਮਜੀਤ ਕੌਰ, ਸੰਦੀਪ ਕੌਰ, ਐਸ.ਆਈ ਨਿਰਭੈ ਸਿੰਘ, ਗੁਰਮੀਤ ਸਿੰਘ, ਗੁਲਜ਼ਾਰ ਖਾਨ, ਕਰਮਦੀਨ, ਹਰਮਿੰਦਰ ਸਿੰਘ, ਰਾਜੇਸ਼ ਰਿਖੀ, ਮੁਹੰਮਦ ਰਫਾਨ ਫਾਰਮਾਸਿਸਟ, ਰਵਿੰਦਰ ਕੌਰ, 
ਗੁਰਵਿੰਦਰ ਕੌਰ, ਰਿਸ਼ਵ ਗੋਇਲ ਤੇ ਗੁਰਵਿੰਦਰ ਦਰਿਆ, ਅਮਨਦੀਪ ਸਿੰਘ ਹਥਨ, ਦਲੀਪ ਸਿੰਘ, ਬਬੂਲ, ਹਾਜ਼ਰ ਸਨ।


Aarti dhillon

Content Editor

Related News