5 ਮਹੀਨਿਆਂ ਤੋਂ ਸਫਾਈ ਸੇਵਕ ਤਨਖਾਹੋਂ ਵਾਂਝੇ

11/28/2019 7:08:26 PM

ਭਦੌਡ਼,(ਰਾਕੇਸ਼)- ਨਗਰ ਕੌਂਸਲ ਭਦੌਡ਼ ਦੇ ਪੱਕੇ ਸਫਾਈ ਸੇਵਕਾਂ ਨੂੰ ਪਿਛਲੇ 5 ਮਹੀਨਿਆਂ ਤੋਂ ਅਤੇ ਆਊਟ ਸੋਰਸਿੰਗ ਸਫਾਈ ਸੇਵਕਾਂ ਨੂੰ 2 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਣ ਪੰਜਾਬ ਸਰਕਾਰ ਖਿਲਾਫ ਅੱਜ ਉਨ੍ਹਾਂ ਵੱਲੋਂ ਨਗਰ ਕੌਂਸਲ ਦੇ ਦਫਤਰ ਸਾਹਮਣੇ ਰੋਸ-ਮੁਜ਼ਾਹਰਾ ਕੀਤਾ ਗਿਆ। ਰੋਸ-ਮੁਜ਼ਾਹਰਾ ਕਰਨ ਦੌਰਾਨ ਸਫਾਈ ਸੇਵਕਾਂ ਦੇ ਪ੍ਰਧਾਨ ਰਾਜ ਕੁਮਾਰ ਰਾਜੂ ਅਤੇ ਜਸਵਿੰਦਰ ਸਿੰਘ ਜੱਸੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੱਕੇ ਸਫਾਈ ਸੇਵਕਾਂ ਨੂੰ ਪਿਛਲੇ 5 ਮਹੀਨਿਆਂ ਅਤੇ ਆਊਟ ਸੋਰਸਿੰਗ ਸਫਾਈ ਸੇਵਕਾਂ ਨੂੰ ਪਿਛਲੇ 2 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਇਸ ਤੋਂ ਇਲਾਵਾ ਨਗਰ ਕੌਂਸਲ ਦੇ ਇਕ ਕਲਰਕ ਜਸਵਿੰਦਰ ਸਿੰਘ ਨੂੰ ਪਿਛਲੇ 19 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ, ਜਿਸ ਕਾਰਣ ਅਸੀਂ ਅੱਜ ਪੰਜਾਬ ਸਰਕਾਰ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਖਿਲਾਫ ਰੋਸ ਮੁਜ਼ਾਹਰਾ ਕਰਨ ਲਈ ਮਜਬੂਰ ਹੋਏ ਹਾਂ। ਉਨ੍ਹਾਂ ਕਿਹਾ ਕਿ ਜੇਕਰ 1 ਦਸੰਬਰ ਤੱਕ ਸਾਡੀ ਤਨਖਾਹ ਨਾ ਦਿੱਤੀ ਗਈ ਤਾਂ ਅਸੀਂ 2 ਦਸੰਬਰ ਤੋਂ ਅਣਮਿੱਥੇ ਸਮੇਂ ਲਈ ਹਡ਼ਤਾਲ ’ਤੇ ਬੈਠਾਂਗੇ।

ਇਸ ਮੌਕੇ ਮੋਹਨ ਲਾਲ, ਰਾਜ ਕੁਮਾਰ ਰਾਜੂ, ਜਸਵਿੰਦਰ ਸਿੰਘ ਜੱਸੂ, ਸੰਜੀਵ ਕੁਮਾਰ ਕਾਲੀ, ਰਮੇਸ਼ ਕੁਮਾਰ, ਨਗਰ ਕੌਂਸਲ ਦੇ ਕਲਰਕ ਜਸਵਿੰਦਰ ਸਿੰਘ, ਬਲਵੀਰ ਸਿੰਘ, ਅਮਨਿੰਦਰ ਸਿੰਘ ਰਿੱਕੀ, ਗੁਰਤੇਜ ਸਿੰਘ, ਵੀਰ ਸਿੰਘ, ਦਰਸ਼ਨ ਸਿੰਘ, ਮੁਕੇਸ਼ ਕੁਮਾਰ, ਕਾਕਾ ਸਿੰਘ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।

ਕੀ ਕਹਿਣੈ ਕਾਰਜ ਸਾਧਕ ਅਫਸਰ ਦਾ

ਕਾਰਜ ਸਾਧਕ ਅਫਸਰ ਗੁਰਚਰਨ ਸਿੰਘ ਨੇ ਕਿਹਾ ਕਿ ਅਸੀਂ ਵੈਟ ਇਕੱਠਾ ਕਰ ਰਹੇ ਹਾਂ ਵੈਟ ਇਕੱਠਾ ਕਰ ਕੇ ਪੱਕੇ ਮੁਲਾਜ਼ਮਾਂ ਦੀਆਂ ਤਨਖਾਹਾਂ ਦਿੱਤੀਆਂ ਜਾਣਗੀਆਂ ਪਰ ਆਊਟ ਸੋਰਸਿੰਗ ਸਫਾਈ ਸੇਵਕਾਂ ਦੀ ਸਾਡੇ ਵੱਲ ਕੋਈ ਤਨਖਾਹ ਬਕਾਇਆ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜੇ ਇਹ ਮਹੀਨਾ ਚੱਲ ਰਿਹਾ ਹੈ ਜਦੋਂ ਇਹ ਪੂਰਾ ਹੋ ਜਾਵੇਗਾ ਫਿਰ ਇਨ੍ਹਾਂ ਦੀਆਂ ਤਨਖਾਹਾਂ ਦਿੱਤੀਆਂ ਜਾਣਗੀਆਂ।


Bharat Thapa

Content Editor

Related News