ਲਾਰਿਆਂ ਅਤੇ ਗਾਰੰਟੀਆਂ ਦੇਣ ਵਾਲੇ ਲੀਡਰਾਂ ਤੋਂ ਸੁਚੇਤ ਰਹਿਣ ਲੋਕ : ਡਾ. ਨਿਸ਼ਾਨ ਹਾਕਮਵਾਲਾ
Friday, Jan 07, 2022 - 05:52 PM (IST)
ਬੁਢਲਾਡਾ (ਬਾਂਸਲ) : ਬੁਢਲਾਡਾ ਹਲਕੇ ਦੇ ਪਿੰਡ ਪਿੱਪਲੀਆਂ ਵਿਖੇ ਵਰਕਰ ਮੀਟਿੰਗ ਨੂੰ ਸੰਬੋਧਨ ਕਰਦਿਆ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਮੁੱਖ ਸੇਵਾਦਾਰ ਹਲਕਾ ਇੰਚਾਰਜ ਡਾਕਟਰ ਨਿਸ਼ਾਨ ਸਿੰਘ ਹਾਕਮਵਾਲਾ ਨੇ ਕਿਹਾ ਕਿ ਪੰਜਾਬ ਦੇ ਲੋਕਾ ਦੇ ਸਾਥ ਨਾਲ ਆਉਣ ਵਾਲੀ ਗਠਜੋੜ ਸਰਕਾਰ ’ਚ ਹਲਕੇ ਦੇ ਲੋਕਾਂ ਦਾ ਸੇਵਾਦਾਰ ਬਣਕੇ ਕੰਮ ਕਰਾਂਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਅਕਾਲੀ ਸਰਕਾਰ ਵਲੋਂ ਦਿੱਤੀਆਂ ਸਹੂਲਤਾਂ ਜੋ ਵੀ ਬੰਦ ਕੀਤੀਆ ਹਨ, ਉਨ੍ਹਾਂ ਨੂੰ ਮੁੜ ਤੋਂ ਸ਼ੁਰੂ ਕਰਾਂਗੇ, ਆਟਾ ਦਾਲ ਦੇ ਕੱਟੇ ਕਾਰਡ ਮੁੜ ਬਹਾਲ ਕਰਾਂਗੇ। ਇਸ ਤੋਂ ਇਲਾਵਾ ਧੀਆਂ ਲਈ ਸ਼ਗਨ ਸਕੀਮ ਵੀ ਮੁੜ ਸ਼ੁਰੂ ਕਰਾਂਗੇ, ਬੰਦ ਕੀਤਾ ਹਰ ਸੇਵਾ ਕੇਂਦਰ ਮੁੜ ਤੋਂ ਬਹਾਲ ਕਰਾਂਗੇ ਤਾਂ ਕਿ ਪਿੰਡਾਂ ਦੇ ਲੋਕਾ ਨੂੰ ਆਪਣੇ ਕੰਮਾਂ ਲਈ ਦੂਰ ਨਾ ਜਾਣਾ ਪਵੇ ਅਤੇ ਸ਼ਹਿਰੀ ਸੇਵਾ ਕੇਂਦਰਾਂ ’ਚ ਭੀੜ ਨੂੰ ਘਟਾਇਆ ਜਾ ਸਕੇ।
ਇਹ ਵੀ ਪੜ੍ਹੋ : ਨਗਰ ਕੌਂਸਲ ਸੰਗਰੂਰ ਦੇ 27 ਕੱਚੇ ਕਰਮਚਾਰੀਆਂ ਨੂੰ ਕੈਬਨਿਟ ਮੰਤਰੀ ਸਿੰਗਲਾ ਨੇ ਕੀਤਾ ਰੈਗੂਲਰ
ਇਸ ਮੌਕੇ ’ਤੇ ਸਬੋਧਨ ਕਰਦਿਆ ਗਠਜੋੜ ਦੇ ਮੁੱਖ ਦਫਤਰ ਇੰਚਾਰਜ ਅਤੇ ਸਾਬਕਾ ਚੇਅਰਮੈਨ ਬੱਲਮ ਸਿੰਘ ਕਲੀਪੁਰ ਨੇ ਕਿਹਾ ਕਿ ਹਲਕੇ ਦੇ ਪਿੰਡਾਂ ਸ਼ਹਿਰਾਂ ਵਿੱਚੋ ਮਿਲ ਰਿਹਾ ਭਰਪੂਰ ਸਮਰਥਨ ਹੀ ਅਕਾਲੀ ਬਸਪਾ ਗਠਜੋੜ ਦੀ ਜਿੱਤ ਦਾ ਪ੍ਰਤੀਕ ਹੈ। ਗਠਜੋੜ ਸਰਕਾਰ ਬਣਨ ’ਤੇ ਮਹਿਲਾਵਾਂ ਲਈ 2000 ਰੁਪਏ ਮਹੀਨਾ, ਨੌਜਵਾਨਾਂ ਲਈ ਇੱਕ ਲੱਖ ਸਰਕਾਰੀ ਨੌਕਰੀਆਂ, ਕਿਸਾਨੀ ਕੰਮਾ ਲਈ 10 ਰੁਪਏ ਸਸਤਾ ਡੀਜ਼ਲ, ਹਰ ਕਿਸਾਨ ਲਈ ਟਿਊਬਵੈੱਲ ਕੁਨੈਕਸ਼ਨ, ਹਰ ਪਰਿਵਾਰ ਲਈ 800 ਯੂਨਿਟ ਮੁਫ਼ਤ ਬਿਜਲੀ, ਸਾਰੇ ਧਾਰਮਿਕ ਸਥਾਨਾਂ ਲਈ ਸਰਕਾਰੀ ਖ਼ਰਚੇ ’ਤੇ ਯਾਤਰਾ, ਇੰਡਸਟਰੀ ਨੂੰ ਸਸਤੀ ਬਿਜਲੀ, ਕਿਸਾਨ, ਮਜ਼ਦੂਰ, ਦੁਕਾਨਦਾਰ ਭਰਾਵਾਂ ਅਤੇ ਹਰ ਵਰਗ ਲਈ 10 ਲੱਖ ਰੁਪਏ ਦਾ ਸਿਹਤ ਬੀਮਾ, ਬਾਰਵੀਂ ਪਾਸ ਮੁੰਡੇ-ਕੁੜੀਆ ਨੂੰ ਉਚੇਰੀ ਸਿੱਖਿਆ ਲਈ ਦੱਸ ਲੱਖ ਰੁਪਏ ਦਾ ਬਿਨ੍ਹਾਂ ਵਿਆਜ ਤੋਂ ਲੋਨ ਅਤੇ ਦੁੱਧ, ਫਲ, ਸਬਜ਼ੀਆਂ ਸਰਕਾਰੀ ਕੀਮਤ ’ਤੇ ਪੰਜਾਬ ਸਰਕਾਰ ਖ਼ਰੀਦ ਕਰੇਗੀ। ਕਲੀਪੁਰ ਨੇ ਕਿਹਾ ਕਿ ਪਰਖੀ ਹੋਈ ਕਾਂਗਰਸ ਅਤੇ ਫ਼ਾਰਮ ਭਰਨ ਵਾਲੀਆਂ ਪਾਰਟੀਆਂ ਤੋਂ ਬਚਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਆਪਣੇ ਆਪ ’ਚ ਇੱਕ ਗਾਰੰਟੀ ਹੈ। ਇਨ੍ਹਾਂ ਪਹਿਲੀਆਂ ਸਰਕਾਰਾਂ ’ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜੋ ਵਾਅਦਾ ਕੀਤਾ ਉਹ ਬਿਨ੍ਹਾਂ ਗਾਰੰਟੀ ਅਤੇ ਬਿਨ੍ਹਾਂ ਫ਼ਾਰਮ ਭਰਵਾਏ ਹੀ ਪੂਰਾ ਕੀਤਾ। ਇਸ ਮੌਕੇ ਵੱਡੀ ਗਿਣਤੀ ’ਚ ਅਕਾਲੀ ਬਸਪਾ ਵਰਕਰ ਹਾਜ਼ਰ ਸਨ।
ਨੋਟ - ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
