ਪਟਿਆਲਾ: 89 ਸ਼ਰਧਾਲੂਆਂ ਨੂੰ ਅੱਜ 14 ਦਿਨ ਦੇ ਏਕਾਂਤਵਾਸ ਤੋਂ ਬਾਅਦ ਭੇਜਿਆ ਆਪੋ-ਆਪਣੇ ਘਰ

05/13/2020 3:46:58 PM

ਪਟਿਆਲਾ (ਇੰਦਰਜੀਤ ਬਖਸ਼ੀ): ਮਾਤਾ ਨਾਨਕੀ ਨਿਵਾਸ 'ਚ ਏਕਾਂਤਵਾਸ ਕੀਤੇ ਗਏ ਸੱਚਖੰਡ ਤਖਤ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ 89 ਸ਼ਰਧਾਲੂਆਂ ਨੂੰ ਅੱਜ 14 ਦਿਨ ਦੇ ਏਕਾਂਤਵਾਸ ਤੋਂ ਬਾਅਦ ਆਪੋ-ਆਪਣੇ ਘਰਾਂ ਨੂੰ ਭੇਜ ਦਿੱਤਾ ਗਿਆ। ਏਕਾਂਤਵਾਸ ਤੋਂ ਰਿਹਾਅ ਕੀਤੇ ਗਏ ਸ਼ਰਧਾਲੂਆਂ 'ਚ ਪੀ.ਆਰ.ਟੀ.ਸੀ. ਦੇ ਕੰਡਕਟਰ ਅਤੇ ਡਰਾਇਵਰ ਵੀ ਸ਼ਾਮਲ ਸਨ। ਗੁਰਦੁਆਰਾ ਪ੍ਰਬੰਧਕਾਂ ਅਤੇ ਜ਼ਿਲਾ ਪ੍ਰਸ਼ਾਸਨ ਅਧਿਕਾਰੀਆਂ ਦੀ ਹਾਜ਼ਰੀ 'ਚ ਸ਼ਰਧਾਲੂ ਪਰਿਵਾਰਾਂ ਸਮੇਤ ਘਰਾਂ ਨੂੰ ਪਰਤੇ। ਪ੍ਰਸ਼ਾਸਨ ਵਲੋਂ ਸ਼ਰਧਾਲੂਆਂ ਤੋਂ ਸਵੈ ਇੱਛਾ ਘੋਸ਼ਣਾ ਪੱਤਰ ਵੀ ਲਿਆ ਗਿਆ। ਕੋਵਿਡ 19 ਦੀਆਂ ਹਦਾਇਤਾਂ ਅਨੁਸਾਰ ਸ਼ਰਧਾਲੂਆਂ ਨੂੰ ਘਰ ਜਾ ਕੇ 7 ਦਿਨ ਦਾ ਏਕਾਂਤਵਾਸ 'ਚ ਕੱਟਣਾ ਹੋਵੇਗਾ, ਜਿਨਾਂ ਨੂੰ 19 ਮਈ ਤੱਕ ਏਕਾਂਤਵਾਸ 'ਚ ਰਹਿਣ ਦੀ ਹਦਾਇਤ ਕੀਤੀ ਗਈ।

PunjabKesari

ਤੁਹਾਨੁੰ ਦੱਸ ਦੇਈਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਾਰੀ ਹੋਏ ਆਦੇਸ਼ਾਂ ਮੁਤਾਬਕ ਜੋ ਵੀ ਪੰਜਾਬ ਪਰਤਦਾ ਉਸ ਨੂੰ 21 ਦਿਨ ਦਾ ਏਕਾਂਤਵਾਸ ਕੱਟਣਾ ਹੋਵੇਗਾ। ਸ਼ਰਧਾਲੂਆਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਵੀ ਧੰਨਵਾਦ ਕੀਤਾ।  


Shyna

Content Editor

Related News