ਮਹਾਸ਼ਿਵਰਾਤਰੀ ਮੌਕੇ ਸੋਨੇ ਦੀ ਪਾਲਕੀ 'ਚ ਲਾੜਾ ਬਣ ਨਿਕਲੇ ਭੋਲੇ ਬਾਬਾ, ਤੁਸੀਂ ਵੀ ਕਰੋ ਦਰਸ਼ਨ (Video)
Friday, Mar 08, 2024 - 08:22 PM (IST)
ਪਟਿਆਲਾ - ਪੂਰੇ ਦੇਸ਼ ਭਰ ਵਿੱਚ ਅੱਜ ਮਹਾਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਟਿਆਲਾ ਵਿੱਚ ਮਹਾਸ਼ਿਵਰਾਤਰੀ ਦੀ ਸ਼ੋਭਾ ਯਾਤਰਾ ਕੱਢੀ ਗਈ। ਪਟਿਆਲਾ ਦੀ ਮਹਾਸ਼ਿਵਰਾਤਰੀ ਦੀ ਇਹ ਸ਼ੋਭਾ ਯਾਤਰਾ ਬਹੁਤ ਖਾਸ ਮੰਨੀ ਜਾਂਦੀ ਹੈ ਕਿਉਂਕਿ ਇਸ ਸ਼ੋਭਾ ਯਾਤਰਾ ਵਿੱਚ ਸੋਨੇ ਦੀ ਬਣੀ ਪਾਲਕੀ ਵਿੱਚ ਭੋਲੇ ਬਾਬਾ ਬਿਰਾਜਮਾਨ ਹੁੰਦੇ ਹਨ। ਇਸ ਪਾਲਕੀ ਨੂੰ ਵੇਖਣ ਲਈ ਲੱਖਾ ਲੋਕ ਪਹੁੰਚਦੇ ਹਨ। ਇਹ ਸ਼ੋਭਾ ਯਾਤਰਾ ਹਰ ਸਾਲ ਇਤਿਹਾਸਕ ਕਾਲੀ ਮਾਤਾ ਮੰਦਰ ਵੱਲੋਂ ਕੱਢੀ ਜਾਂਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e