ਪੰਜਾਬ ਸਰਕਾਰ ਵਲੋਂ ਬੋਨਸ ਨਾ ਦੇਣ 'ਤੇ ਬਲ ਉੱਠੇ ਅੱਗ ਦੇ ਭਾਬੜ

Tuesday, Nov 12, 2019 - 04:49 PM (IST)

ਪੰਜਾਬ ਸਰਕਾਰ ਵਲੋਂ ਬੋਨਸ ਨਾ ਦੇਣ 'ਤੇ ਬਲ ਉੱਠੇ ਅੱਗ ਦੇ ਭਾਬੜ

ਪਟਿਆਲਾ—ਪੰਜਾਬ 'ਚ ਕਿਸਾਨਾਂ ਵਲੋਂ ਫਸਲਾਂ ਦੀ ਰਹਿੰਦ-ਖੁੰਹਦ ਨੂੰ ਸਾੜਨ ਦੀਆਂ ਅਨੇਕਾਂ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਸਰਕਾਰ ਮੂੰਹ ਵੇਖਦੀ ਰਹਿ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਕਿਸਾਨਾਂ ਨੇ ਪ੍ਰਤੀ ਕੁਇੰਟਲ ਝੋਨੇ 'ਤੇ 100 ਰੁਪਇਆ ਬੋਨਸ ਦੀ ਮੰਗ ਕੀਤੀ ਸੀ ਅਤੇ ਕਿਹਾ ਸੀ ਕਿ ਉਹ ਬੋਨਸ ਮਿਲਣ ਉਪਰੰਤ ਝੋਨੇ ਦੇ ਖੇਤਾਂ 'ਚ ਪਰਾਲੀ ਨੂੰ ਅੱਗ ਨਹੀਂ ਲਗਾਉਣਗੇ। ਸਰਕਾਰ ਵਲੋਂ ਇਹ ਬੋਨਸ ਦੇਣ 'ਤੇ ਨਾਂਹ ਕਰ ਦਿੱਤੀ ਗਈ ਅਤੇ ਪੰਜਾਬ 'ਚ ਹੁਣ ਤੱਕ ਖੇਤਾਂ 'ਚ ਅੱਗ ਲਗਾਉਣ ਦੀਆਂ 50,000 ਦੇ ਕਰੀਬ ਘਟਨਾਵਾਂ ਵਾਪਰ ਗਈਆਂ ਹਨ। ਪਿਛਲੇ ਸਾਲ ਵੀ ਅੱਗ ਲੱਗਣ ਦੀਆਂ ਘਟਨਾਵਾਂ ਦੀ ਗਿਣਤੀ ਲਗਭਗ ਇੰਨੀ ਹੀ ਸੀ।

ਦੱਸਣਯੋਗ ਹੈ ਕਿ ਸੰਗਰੂਰ ਜ਼ਿਲੇ 'ਚ ਸਭ ਤੋਂ ਵਧ ਪਰਾਲੀ ਸਾੜਨ ਦੀਆਂ 178 , ਜਦਕਿ ਮਾਨਸਾ 'ਚ 162, ਬਠਿੰਡਾ (158), ਬਰਨਾਲਾ (131), ਮੁਕਤਸਰ (57), ਫਰੀਦਕੋਟ (43), ਪਟਿਆਲਾ (41), ਮੋਗਾ (10), ਅੰਮ੍ਰਿਤਸਰ (4), ਫਤਿਹਗੜ੍ਹ ਸਾਹਿਬ (3), ਤਰਨਤਾਰਨ (3), ਫਾਜ਼ਿਲਕਾ (3) ਅਤੇ ਲੁਧਿਆਣਾ (1) ਪਰਾਲੀ ਸਾੜਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਕਿਸਾਨਾਂ ਨੇ ਪਰਾਲੀ ਨੂੰ ਅੱਗ ਲਗਾਉਣ ਦੇ ਬਦਲ ਵਜੋਂ ਕੋਈ ਵੀ ਹੋਰ ਢੰਗ ਤਰੀਕਾ ਅਪਣਾਉਣ 'ਚ ਰੁਚੀ ਨਹੀਂ ਦਿਖਾਈ ਅਤੇ ਬੋਨਸ 'ਤੇ ਹੀ ਅੜੇ ਰਹੇ।


author

Shyna

Content Editor

Related News