ਪਟਿਆਲਾ 'ਚ ਸੀ.ਬੀ.ਆਈ. ਦੀ ਰੇਡ
Saturday, May 30, 2020 - 10:29 AM (IST)

ਪਟਿਆਲਾ (ਬਲਜਿੰਦਰ): ਪਟਿਆਲਾ 'ਚ ਅੱਜ ਸਵੇਰੇ ਸੀ.ਬੀ.ਆਈ. ਨੇ ਪਾਸੀ ਰੋਡ 'ਤੇ ਇਕ ਘਰ 'ਚ ਰੇਡ ਮਾਰ ਕੇ ਪਿਛਲੇ ਤਿੰਨ ਦਹਾਕੇ ਤੋਂ ਭਗੌੜਾ ਰਹੇ ਨਿਰਮਲ ਸਿੰਘ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਸੀ.ਬੀ.ਆਈ. ਦੀ ਟੀਮ ਅਜੇ ਘਰ ਦੇ ਅੰਦਰ ਹੀ ਹੈ ਅਤੇ ਘਰ ਦੇ ਬਾਹਰ ਮੀਡੀਆ ਦਾ ਜਮ੍ਹਾਵਾੜਾ ਲੱਗਿਆ ਹੋਇਆ ਹੈ। ਜਾਣਕਾਰੀ ਮੁਤਾਬਕ ਲਗਭਗ 32 ਸਾਲ ਪਹਿਲਾਂ ਨਿਰਮਲ ਸਿੰਘ ਬੈਂਕ ਘਪਲੇ 'ਚ ਸ਼ਾਮਲ ਸੀ ਅਤੇ ਸੀ.ਬੀ.ਆਈ. ਨੂੰ ਉਸ ਦੀ ਤਲਾਸ਼ ਸੀ। ਫਿਲਹਾਲ ਸੀ.ਬੀ.ਆਈ. ਅਧਿਕਾਰੀਆਂ ਦੇ ਬਾਹਰ ਜਾਣ ਦੇ ਬਾਅਦ ਹੀ ਪੂਰਾ ਮਾਮਲਾ ਪਤਾ ਚੱਲ ਸਕੇਗਾ।