ਦੂਸ਼ਿਤ ਪਾਣੀ ਨੂੰ ਸਾਫ ਕਰਨ ਲਈ ਲਗਾਏ ਜਾਣਗੇ 1139 ਐੱਸ.ਟੀ.ਪੀ.

01/16/2020 11:23:55 AM

ਪਟਿਆਲਾ—ਨੈਸ਼ਨਲ ਗਰੀਨ ਟਰਬਿਊਨਲ (ਐਨ.ਜੀ.ਟੀ.) ਦੀ ਸਖਤੀ ਦੇ ਬਾਅਦ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਨੇ ਸਰਵੇ ਕਰਵਾਇਆ ਹੈ। ਇਸ 'ਚੋਂ ਪਤਾ ਚੱਲਿਆ ਕਿ ਸਤਲੁਜ, ਬਿਆਸ ਅਤੇ ਘੱਗਰ ਦਰਿਆ 'ਚ 90 ਟਾਊਨ ਦਾ ਸੀਵਰੇਜ ਅਤੇ ਕੈਮੀਕਲ ਦਾ ਪ੍ਰਦੂਸ਼ਿਤ ਪਾਣੀ ਘੁੱਲ ਰਿਹਾ ਹੈ। ਤਿੰਨਾਂ ਦਰਿਆਵਾਂ ਦਾ ਪਾਣੀ ਸਾਫ ਕਰਨ ਦੇ ਲਈ 1139 ਸੀਵਰੇਜ ਟਰੀਟਮੈਂਟ ਪਲਾਂਟ (ਐੱਸ.ਟੀ.ਪੀ.) ਲਗਾਏ ਜਾਣਗੇ। ਪੀ.ਪੀ.ਸੀ.ਬੀ. ਦਾ ਦਾਅਵਾ ਹੈ ਕਿ ਸਾਰੇ ਪਲਾਂਟਸ ਦਾ ਕੰਮ 31 ਦਸੰਬਰ 21 ਤੱਕ ਪੂਰਾ ਹੋ ਜਾਵੇਗਾ। ਇਨ੍ਹਾਂ 'ਚੋਂ ਕੁਝ ਕੁ ਪਲਾਂਟ ਦੋ ਤੋਂ ਤਿੰਨ ਮਹੀਨੇ ਬਲਕਿ ਮਾਰਚ 'ਚ ਤਿਆਰ ਹੋ ਜਾਣਗੇ, ਬਾਕੀ ਦਾ ਕੰਮ ਤੇਜ਼ੀ ਨਾਲ ਕਰਨ ਦੀ ਹਿਦਾਇਤ ਹੈ। ਦਰਅਸਲ, ਐੱਨ.ਜੀ.ਟੀ. ਨੇ 100 ਫੀਸਦੀ (ਐਸ.ਟੀ.ਪੀ.) ਸੀਵਰੇਜ ਟਰੀਟਮੈਂਟ ਪਲਾਂਟ ਲਗਾਉਣਾ ਜ਼ਰੂਰੀ ਕੀਤਾ ਹੈ। ਕੰਮ ਨੂੰ ਲੈ ਕੇ ਗਠਿਤ ਮਾਨੀਟਰਿੰਗ ਕਮੇਟੀ ਹਰ ਦੂਜੇ ਮਹੀਨੇ ਐੱਨ.ਜੀ.ਟੀ. ਨੂੰ ਪ੍ਰੋਗਰੈਸ ਰਿਪੋਰਟ ਭੇਜੇਗੀ। ਕਮੇਟੀ ਦੀ ਰਿਪੋਰਟ ਦੇ ਆਧਾਰ 'ਤੇ ਐਨ.ਜੀ.ਟੀ. ਸਰਕਾਰ ਤੋਂ ਜਵਾਬੀ ਤਲੂ ਕਰੇਗੀ।

ਪੀ.ਪੀ.ਸੀ.ਬੀ. ਦਾ ਦਾਅਵਾ: ਸਾਰੇ ਪਲਾਂਟ 31 ਦਸੰਬਰ 21 ਤੱਕ ਕਰਨ ਲੱਗਣਗੇ ਕੰਮ
ਇਸ ਦੇ ਇਲਾਵਾ ਬੁੱਢੇ ਨਾਲੇ ਤੋਂ ਸਰਹਿੰਦ ਕੈਨਾਲ 'ਚ ਰੋਜ਼ਾਨਾ 200 ਕਿਊਸਿਕ ਗੰਦਾ ਪਾਣੀ ਜਾਂਦਾ ਹੈ। ਇਸ ਨਾਲ ਕੈਨਾਲ ਦਾ ਪਾਣੀ ਵੀ ਦੂਸ਼ਿਤ ਹੁੰਦਾ ਹੈ। ਪਾਣੀ ਦੀ ਕੁਆਲਟੀ ਸੁਧਾਰਣ ਨੂੰ ਪੀ.ਪੀ.ਸੀ.ਬੀ. ਕੰਮ ਕਰ ਰਿਹਾ ਹੈ। ਘੱਗਰ ਨਦੀ, ਬਿਆਸ ਅਤੇ ਸਤਲੁਜ ਦੇ ਜਲਗ੍ਰਹਿਣ ਖੇਤਰ 'ਚ ਪੈਣ ਵਾਲੀ ਇੰਡਸਟਰੀ 50 ਕੇ.ਐਲ.ਡੀ. ਜਾਂ ਇਸ ਤੋਂ ਵਧ ਦੇ ਡਿਸਚਾਰਜ ਨੂੰ ਆਨਲਾਈਨ ਮਾਨਿਟਰ ਕੰਟੀਨਿਊਜ਼ ਇੰਫੁਲੇਟ ਮਾਨਟਰਿੰਗ ਸਿਸਟਮ 'ਚ ਦੇਖਿਆ ਜਾਵੇਗਾ। ਹੁਣ ਪੰਜਾਬ ਦੀ 119 ਇੰਡਸਟਰੀ ਹੈ। ਇਨ੍ਹਾਂ 'ਚੋਂ 72 ਇੰਡਸਟਰੀਆਂ ਨੇ ਓ.ਸੀ.ਈ.ਐੱਮ.ਐੱਸ. ਲਗਾਇਆ ਹੈ, ਬਾਕੀ ਸਾਰਿਆਂ 'ਚ ਅਗਲੇ ਸਾਲ ਤੱਕ ਲਗਾਉਣ ਦੇ ਆਦੇਸ਼ ਹੋਏ ਹਨ।


Shyna

Content Editor

Related News