ਜਾਅਲੀ ਦਸਤਾਵੇਜ਼ ਦੇ ਕੇ ਪਾਸਪੋਰਟ ਕਰਵਾਇਆ ਜਾਰੀ, ਕੇਸ ਦਰਜ

Monday, Oct 01, 2018 - 06:23 AM (IST)

ਜਾਅਲੀ ਦਸਤਾਵੇਜ਼ ਦੇ ਕੇ ਪਾਸਪੋਰਟ ਕਰਵਾਇਆ ਜਾਰੀ, ਕੇਸ ਦਰਜ

ਪਟਿਆਲਾ, (ਬਲਜਿੰਦਰ)- ਜਾਅਲੀ ਦਸਤਾਵੇਜ਼ ਦੇ ਕੇ ਪਾਸਪੋਰਟ ਬਣਾਉਣ ਦੇ ਮਾਮਲੇ ਵਿਚ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿਚ ਸੰਜੀਵ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਪਿੰਡ ਲੋਧੀ ਚੱਕ ਜ਼ਿਲਾ ਹੁਸ਼ਿਆਰਪੁਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਭਰਾ ਸ਼ਸ਼ੀ ਕੁਮਾਰ ਦੇ ਦਸਤਾਵੇਜ਼ਾਂ ਦੀ ਗਲਤ ਵਰਤੋਂ ਕਰ ਕੇ ਆਦਰਸ਼ ਕਾਲੋਨੀ ਪਟਿਆਲਾ ਦੇ ਪਤੇ ’ਤੇ ਆਰ. ਪੀ. ਓ. ਚੰਡੀਗਡ਼੍ਹ ਤੋਂ ਪਾਸਪੋਰਟ ਜਾਰੀ ਕਰਵਾ ਲਿਆ ਗਿਆ। ਪੁਲਸ ਨੇ ਪੜਤਾਲ ਤੋਂ ਬਾਅਦ ਇਸ ਮਾਮਲੇ ਵਿਚ ਫਿਲਹਾਲ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ 419, 420, 465, 568, 471 ਆਈ. ਪੀ. ਸੀ. ਅਤੇ ਪਾਸਪੋਰਟ ਐਕਟ 1967 ਦੀ ਧਾਰਾ 12 ਤਹਿਤ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ  ਸ਼ੁਰੂ ਕਰ ਦਿੱਤੀ ਹੈ। 
ਸ਼ਿਕਾਇਤਕਰਤਾ ਨੇ ਬਾਕਾਇਦਾ ਆਦਰਸ਼ ਕਾਲੋਨੀ ਦੇ ਮਕਾਨ ਦਾ ਨੰਬਰ ਵੀ ਦਰਜ ਕਰਵਾਇਆ ਅਤੇ ਪਾਸਪੋਰਟ ਦਾ ਨੰਬਰ ਵੀ ਦਿੱਤਾ ਹੈ। ਇਹ ਪਾਸਪੋਰਟ 20 ਨਵੰਬਰ 1997 ਨੂੰ ਜਾਰੀ ਕਰਵਾਇਆ ਗਿਆ ਸੀ। ਪੁਲਸ ਨੇ ਪੜਤਾਲ ਕਰ ਕੇ ਕੇਸ ਦਰਜ ਕਰਨ ਤੋਂ ਬਾਅਦ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। 


Related News