ਯੂਕ੍ਰੇਨ ’ਚ ਫਸੀ ਆਲੀਸ਼ਾ ਨੂੰ ਭਾਰਤ ਵਾਪਸ ਲਿਆਉਣ ਲਈ ਮਾਪਿਆਂ ਨੇ ਕੀਤੀ ਮੰਗ

Saturday, Feb 26, 2022 - 01:10 AM (IST)

ਯੂਕ੍ਰੇਨ ’ਚ ਫਸੀ ਆਲੀਸ਼ਾ ਨੂੰ ਭਾਰਤ ਵਾਪਸ ਲਿਆਉਣ ਲਈ ਮਾਪਿਆਂ ਨੇ ਕੀਤੀ ਮੰਗ

ਬੁਢਲਾਡਾ (ਬਾਂਸਲ)-ਯੂਕ੍ਰੇਨ ਅਤੇ ਰੂਸ ਦੀ ਜੰਗ ਦੇ ਮਾਹੌਲ ਕਾਰਨ ਬੁਢਲਾਡਾ ਦੀ ਵਿਦਿਆਰਥਣ ਆਲੀਸ਼ਾ ਦੇ ਪਿਤਾ ਸਤੀਸ਼ ਕੁਮਾਰ ਬੁਢਲਾਡਾ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਵਾਪਸ ਭਾਰਤ ਲਿਆਉਣ ਦੀ ਮੰਗ ਕੀਤੀ। ਆਲੀਸ਼ਾ ਦੇ ਪਿਤਾ ਸਤੀਸ਼ ਕੁਮਾਰ ਨੇ ਦੱਸਿਆ ਕਿ ਮੇਰੀ ਪੁੱਤਰੀ ਆਲੀਸ਼ਾ ਮੈਡੀਕਲ ਦੇ ਅਖੀਰਲੇ ਤੀਸਰੇ ਸਾਲ ਦੀ ਪੜ੍ਹਾਈ ਲਈ ਯੂਕ੍ਰੇਨ ਦੇ ਸ਼ਹਿਰ ਵਨਿਸਤਾ ਵਿਖੇ ਪੜ੍ਹਾਈ ਕਰ ਰਹੀ ਹੈ। ਤੀਸਰਾ ਸਾਲ ਖਰਾਬ ਹੋਣ ਦੇ ਚੱਕਰ ’ਚ ਉਹ ਪਹਿਲਾਂ 22 ਫਰਵਰੀ ਨੂੰ ਆਉਣ ਵਾਲੀ ਫਲਾਈਟ ਦੀਆਂ ਟਿਕਟਾਂ ਬੁੱਕ ਨਹੀਂ ਕਰਵਾ ਸਕੇ।

ਇਹ ਵੀ ਪੜ੍ਹੋ : ਯੂਕ੍ਰੇਨ 'ਚ ਫਸੇ 470 ਭਾਰਤੀ ਵਿਦਿਆਰਥੀ ਬੱਸ ਰਾਹੀਂ ਰੋਮਾਨੀਆ ਪਹੁੰਚੇ

ਹੁਣ ਯੂਕ੍ਰੇਨ ਸਰਕਾਰ ਨੇ 22 ਫਰਵਰੀ ਤੋਂ ਆਉਣ ਵਾਲੀਆਂ ਫਲਾਈਟਾਂ ਰੱਦ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਆਪਣੀ ਪੁੱਤਰੀ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਹਰ ਸਮੇਂ ਪੁਲਸ ਦੇ ਸਾਇਰਨ ਦੀ ਆਵਾਜ਼ ਉਨ੍ਹਾਂ ਨੂੰ ਸੁਣਾਈ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਦੂਸਰੇ ਏਅਰਪੋਰਟ ਲਿਜਾਣ ਲਈ ਬੱਸਾਂ ਦੇ ਪ੍ਰਬੰਧ ਕਰ ਰਹੇ ਹਨ। ਹੁਣ ਤੱਕ ਉਹ ਬਿਲਕੁਲ ਠੀਕ ਹਨ। ਉਨ੍ਹਾਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਯੂਕਰੇਨ ’ਚ ਫਸੇ ਬੱਚਿਆਂ ਨੂੰ ਵਾਪਸ ਭਾਰਤ ਲਿਆਉਣ ਲਈ ਠੋਸ ਕਦਮ ਚੁੱਕੇ ਜਾਣ ਤਾਂ ਜੋ ਹਜ਼ਾਰਾਂ ਵਿਦਿਆਰਥੀ ਆਪਣੇ ਮਾਪਿਆਂ ਕੋਲ ਆਪਣੇ ਘਰ ਵਾਪਸ ਪਹੁੰਚ ਸਕਣ।

ਇਹ ਵੀ ਪੜ੍ਹੋ : Russia-Ukraine War: ਰੂਸ ਨੇ ਫੇਸਬੁੱਕ ਦੀ ਵਰਤੋਂ 'ਤੇ ਲਾਈ 'ਅੰਸ਼ਿਕ ਪਾਬੰਦੀ'

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News