11-12 ਨੂੰ ਹੋਣਗੇ ਨਵੀਆਂ ਪੰਚਾਇਤਾਂ ਦੇ ਸਹੁੰ ਚੁੱਕ ਸਮਾਗਮ

Wednesday, Jan 09, 2019 - 11:17 AM (IST)

11-12 ਨੂੰ ਹੋਣਗੇ ਨਵੀਆਂ ਪੰਚਾਇਤਾਂ ਦੇ ਸਹੁੰ ਚੁੱਕ ਸਮਾਗਮ

ਚੰਡੀਗੜ੍ਹ (ਭੁੱਲਰ) : ਪੰਜਾਬ ਦੀਆਂ ਨਵੀਆਂ ਚੁਣੀਆਂ ਪੰਚਾਇਤਾਂ ਦੇ ਸਹੁੰ ਚੁੱਕ ਸਮਾਗਮ ਵੱਖ–ਵੱਖ ਜ਼ਿਲਿਆਂ ਵਿਚ 11 ਤੇ 12 ਜਨਵਰੀ ਨੂੰ ਹੋਣਗੇ। ਇਨ੍ਹਾਂ ਪ੍ਰੋਗਰਾਮਾਂ ਦੌਰਾਨ ਮੁੱਖ ਮੰਤਰੀ ਤੇ ਮੰਤਰੀਆਂ ਵਲੋਂ ਵੱਖ–ਵੱਖ ਜ਼ਿਲਿਆਂ 'ਚ ਨਵੇਂ ਸਰਪੰਚਾਂ, ਪੰਚਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਜਾਵੇਗੀ। ਇਸ ਦੌਰਾਨ ਪੰਚਾਇਤੀ ਚੋਣਾਂ ਤੋਂ ਪਹਿਲਾਂ  ਜੇਤੂ ਰਹੇ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਨੂੰ ਵੀ ਨਾਲ ਹੀ ਸਹੁੰ ਚੁਕਾਈ ਜਾਵੇਗੀ। ਰਾਜ ਦੇ ਪੰਚਾਇਤ ਤੇ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਵਿਖੇ ਸਹੁੰ ਚੁੱਕ ਸਮਾਗਮ 'ਚ ਪਹੁੰਚਣਗੇ, ਜਦਕਿ ਉਹ ਖੁਦ ਲੁਧਿਆਣਾ ਵਿਖੇ ਪੰਚਾਇਤੀ ਪ੍ਰਤੀਨਿਧੀਆਂ ਨੂੰ ਸਹੁੰ ਚੁਕਵਾਉਣਗੇ।


author

Babita

Content Editor

Related News