ਪੰਜਾਬ ਦੇ 12 ਲੱਖ ਵਿਦਿਆਰਥੀਆਂ ਨੂੰ ਮਿਲੇਗਾ ਸਿੱਧਾ ਲਾਭ, ਪੰਜਾਬ ਸਕੂਲ ਸਿੱਖਿਆ ਬੋਰਡ ਨੇ ਲਿਆ ਇਤਿਹਾਸਕ ਫ਼ੈਸਲਾ

Thursday, Jul 02, 2026 - 11:06 AM (IST)

ਪੰਜਾਬ ਦੇ 12 ਲੱਖ ਵਿਦਿਆਰਥੀਆਂ ਨੂੰ ਮਿਲੇਗਾ ਸਿੱਧਾ ਲਾਭ, ਪੰਜਾਬ ਸਕੂਲ ਸਿੱਖਿਆ ਬੋਰਡ ਨੇ ਲਿਆ ਇਤਿਹਾਸਕ ਫ਼ੈਸਲਾ

ਚੰਡੀਗੜ੍ਹ (ਸ਼ੀਨਾ) : ਪੰਜਾਬ ਸਕੂਲ ਸਿੱਖਿਆ ਬੋਰਡ (ਪੀ. ਐੱਸ. ਈ. ਬੀ.) ਨੇ ਪੰਜਾਬ 'ਚ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਨਿੱਜੀ ਕਿਤਾਬਾਂ ਵੇਚਣ ਵਾਲਿਆਂ ਵਲੋਂ ਮਨਮਾਨੇ ਢੰਗਾਂ ਅਤੇ ਵੱਧ ਵਸੂਲੀ ਤੋਂ ਬਚਾਉਣ ਲਈ ਇੱਕ ਨਵੀਂ ਪਹਿਲ ਸ਼ੁਰੂ ਕੀਤੀ ਹੈ। ਇਸ ਮਕਸਦ ਲਈ ਪੰਜਾਬ ਬੋਰਡ ਨੇ 'ਪੁਸਤਕ ਪੋਰਟਲ' ਨਾਂ ਦਾ ਆਪਣਾ ਈ-ਕਾਮਰਸ ਪੋਰਟਲ ਸ਼ੁਰੂ ਕੀਤਾ ਹੈ। ਪੰਜਾਬ ਅਜਿਹਾ ਕਦਮ ਚੁੱਕਣ ਵਾਲਾ ਦੇਸ਼ ਦਾ ਪਹਿਲਾ ਰਾਜ ਸਿੱਖਿਆ ਬੋਰਡ ਬਣ ਗਿਆ ਹੈ। ਇਸ ਫ਼ੈਸਲੇ ਨਾਲ ਸੂਬੇ ਦੇ 12 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਸਿੱਧੇ ਤੌਰ 'ਤੇ ਲਾਭ ਹੋਵੇਗਾ, ਜਿਸ ਨਾਲ ਉਨ੍ਹਾਂ ਨੂੰ ਸਲਾਨਾ ਕਰੀਬ 2.15 ਕਰੋੜ ਦੀ ਬੱਚਤ ਹੋਵੇਗੀ।

ਇਹ ਵੀ ਪੜ੍ਹੋ : ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਅਪਡੇਟ! ਸ਼ੁੱਕਰਵਾਰ ਤੱਕ ਆਹ ਕੰਮ ਨਾ ਕੀਤਾ ਤਾਂ ਰੁਕ ਜਾਵੇਗੀ...

ਪੀ. ਐੱਸ. ਈ. ਬੀ. ਦੇ ਚੇਅਰਮੈਨ (ਸੇਵਾਮੁਕਤ ਆਈ. ਏ. ਐੱਸ.) ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਵਿਦਿਆਰਥੀ, ਮਾਪੇ ਅਤੇ ਸਕੂਲ ਹੁਣ ਇਸ ਪੋਰਟਲ ਰਾਹੀਂ ਸਿੱਧੇ ਤੌਰ 'ਤੇ ਔਨਲਾਈਨ ਕਿਤਾਬਾਂ ਆਰਡਰ ਕਰ ਸਕਦੇ ਹਨ। ਪੋਰਟਲ ਰਾਹੀਂ ਦਿੱਤੇ ਗਏ ਆਰਡਰਾਂ 'ਤੇ ਕਿਤਾਬਾਂ ਦੀ ਛਪਾਈ ਕੀਮਤ 'ਤੇ 15 ਫ਼ੀਸਦੀ ਦੀ ਛੋਟ ਮਿਲੇਗੀ। ਪ੍ਰਾਈਵੇਟ ਕਿਤਾਬਾਂ ਵੇਚਣ ਵਾਲੇ ਹੁਣ ਵਿਦਿਆਰਥੀਆਂ ਤੋਂ ਵੱਧ ਵਸੂਲੀ ਨਹੀਂ ਕਰ ਸਕਣਗੇ। ਸਕੂਲ ਸਿਰਫ਼ ਕਿਤਾਬਾਂ ਦੀ ਵੰਡ 'ਚ ਸਹਾਇਤਾ ਕਰਨਗੇ ਅਤੇ ਬੋਰਡ ਦੁਆਰਾ ਨਿਰਧਾਰਿਤ ਦਰਾਂ ਤੋਂ ਵੱਧ ਇੱਕ ਰੁਪਿਆ ਵੀ ਨਹੀਂ ਵਸੂਲ ਸਕਦੇ। ਬੋਰਡ ਨੇ ਲਗਭਗ 2.25 ਕਰੋੜ ਕਿਤਾਬਾਂ ਛਾਪੀਆਂ ਹਨ, ਜਿਨ੍ਹਾਂ 'ਚ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਮਾਧਿਅਮ ਵਿੱਚ 361 ਪਾਠ ਪੁਸਤਕਾਂ ਸ਼ਾਮਲ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਘਰ ਬਣਾਉਣ ਵਾਲਿਆਂ ਲਈ ਪਿਆ ਵੱਡਾ ਪੰਗਾ! ਕਈਆਂ ਨੇ ਟਾਲ ਦਿੱਤਾ ਪਲਾਨ, ਖ਼ਬਰ ਤੁਹਾਨੂੰ ਵੀ ਕਰੇਗੀ ਹੈਰਾਨ

ਡਿਲੀਵਰੀ ਲਈ ਦੋ ਵਿਕਲਪ

ਵਿਦਿਆਰਥੀਆਂ ਨੂੰ ਕਿਤਾਬਾਂ ਦੀ ਆਸਾਨ ਡਿਲੀਵਰੀ ਯਕੀਨੀ ਬਣਾਉਣ ਲਈ ਬੋਰਡ ਨੇ ਦੋ ਖ਼ਾਸ ਪ੍ਰਬੰਧ ਕੀਤੇ ਹਨ। ਪੰਜਾਬ ਭਰ 'ਚ 97 ਡਿਲੀਵਰੀ/ਪਿਕ-ਅੱਪ ਸੈਂਟਰ ਸਥਾਪਿਤ ਕੀਤੇ ਗਏ ਹਨ। ਜੇਕਰ ਕੋਈ ਇਨ੍ਹਾਂ ਕੇਂਦਰਾਂ ਤੋਂ ਨਿੱਜੀ ਤੌਰ 'ਤੇ ਕਿਤਾਬਾਂ ਇਕੱਠੀਆਂ ਕਰਦਾ ਹੈ ਤਾਂ ਕੋਈ ਵਾਧੂ ਖ਼ਰਚਾ ਨਹੀਂ ਹੈ। ਇਸ ਤੋਂ ਇਲਾਵਾ ਪੀ. ਐੱਸ. ਈ. ਬੀ. ਜ਼ਿਲ੍ਹਾ ਦਫ਼ਤਰਾਂ 'ਚ ਸਿੱਧੇ ਜਾ ਕੇ 15 ਫ਼ੀਸਦੀ ਦੀ ਛੋਟ 'ਤੇ ਕਿਤਾਬਾਂ ਖਰੀਦੀਆਂ ਜਾ ਸਕਦੀਆਂ ਹਨ। ਹੋਮ ਡਿਲੀਵਰੀ ਲਈ, ਪੀ. ਐੱਸ. ਈ. ਬੀ. ਨੇ ਇੰਡੀਆ ਪੋਸਟ ਨਾਲ ਭਾਈਵਾਲੀ ਕੀਤੀ ਹੈ। ਇਸ ਭਾਈਵਾਲੀ ਦੇ ਤਹਿਤ 'ਗਿਆਨ ਪੋਸਟ ਸਕੀਮ' ਸ਼ੁਰੂ ਕੀਤੀ ਗਈ ਹੈ। 5 ਕਿਲੋਗ੍ਰਾਮ ਤੱਕ ਦੇ ਭਾਰ ਵਾਲੇ ਪਾਰਸਲਾਂ ਲਈ ਡਿਲੀਵਰੀ ਖ਼ਰਚੇ ਘੱਟੋ-ਘੱਟ ਹੋਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
 


author

Babita

Content Editor

Related News