ਪਾਕਿ ਡਰੋਨ ਨੇ ਭਾਰਤੀ ਖੇਤਰ ’ਚ ਰਾਈਫਲ, ਮੈਗਜ਼ੀਨ, ਕਾਰਤੂਸ ਤੇ ਭਾਰਤੀ ਕਰੰਸੀ ਸੁੱਟੀ
Saturday, Jan 20, 2024 - 10:46 AM (IST)
ਫ਼ਿਰੋਜ਼ਪੁਰ (ਕੁਮਾਰ) - ਬੀ. ਐੱਸ. ਐੱਫ. ਨੇ ਬੀਤੀ ਰਾਤ ਭਾਰਤ-ਪਾਕਿਸਤਾਨ ਸਰਹੱਦ 'ਤੇ ਪਾਕਿਸਤਾਨ ਤੋਂ ਆਏ ਡਰੋਨ ਦੀ ਆਵਾਜ਼ ਸੁਣੀ। ਇਸ ਤੋਂ ਬਾਅਦ ਬੀ. ਐੱਸ. ਐੱਫ. ਵੱਲੋਂ ਡਰੋਨ ਨੂੰ ਰੋਕਣ ਲਈ ਕਾਰਵਾਈ ਕੀਤੀ ਗਈ। ਇਸ ਦੌਰਾਨ ਬੀ. ਐੱਸ. ਐੱਫ. ਵੱਲੋਂ ਭਾਰਤੀ ਸਰਹੱਦ ਵਿਚ ਤਲਾਸ਼ੀ ਮੁਹਿੰਮ ਵੀ ਚਲਾਈ ਗਈ।
ਇਹ ਵੀ ਪੜ੍ਹੋ : ਭਗਵਾਨ ਸ਼੍ਰੀ ਰਾਮ ਦਾ ਪੰਜਾਬ ਦੇ ਇਸ ਜ਼ਿਲ੍ਹੇ ਨਾਲ ਹੈ ਖਾਸ ਸਬੰਧ, ਪਿੰਡ ਵਾਸੀਆਂ ਨੇ ਕੀਤਾ ਦਾਅਵਾ
ਦੱਸਿਆ ਜਾਂਦਾ ਹੈ ਕਿ ਬੀ. ਐੱਸ. ਐੱਫ. ਦੀ 182 ਬਟਾਲੀਅਨ ਵੱਲੋਂ ਫ਼ਿਰੋਜ਼ਪੁਰ ਸਰਹੱਦ ਦੇ ਬੀ. ਓ. ਪੀ. ਲੱਖਾ ਸਿੰਘ ਵਾਲਾ ਦੇ ਇਲਾਕੇ ’ਚ ਤਲਾਸ਼ੀ ਮੁਹਿੰਮ ਦੌਰਾਨ ਪਿੰਡ ਜੱਲੋਕੇ ਨੇੜਿਓਂ ਇਕ ਏ. ਕੇ. 47 ਰਾਈਫ਼ਲ, 2 ਮੈਗਜ਼ੀਨ, 40 ਜਿੰਦਾ ਕਾਰਤੂਸ ਅਤੇ ਹਜ਼ਾਰਾਂ ਰੁਪਏ ਦੀ ਕਰੰਸੀ ਬਰਾਮਦ ਕੀਤੀ ਗਈ ਹੈ। ਬੀ. ਐੱਸ. ਐੱਫ. ਵੱਲੋਂ ਇਹ ਹਥਿਆਰ ਕਬਜ਼ੇ ਵਿਚ ਲੈ ਲਏ ਗਏ ਹਨ ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8