600 ਨਸ਼ੇ ਵਾਲੇ ਟੀਕਿਅਾਂ ਸਮੇਤ ਨੌਜਵਾਨ ਕਾਬੂ

Sunday, Nov 04, 2018 - 05:13 AM (IST)

600 ਨਸ਼ੇ ਵਾਲੇ ਟੀਕਿਅਾਂ ਸਮੇਤ ਨੌਜਵਾਨ ਕਾਬੂ

ਚੰਡੀਗਡ਼੍ਹ, (ਸੁਸ਼ੀਲ)- ਦਿੱਲੀ ਤੋਂ ਨਸ਼ੇ ਵਾਲੇ ਟੀਕੇ ਲਿਆ ਕੇ ਨਵਾਂਸ਼ਹਿਰ ਲਿਜਾ ਰਹੇ  ਸਮੱਗਲਰ ਨੂੰ ਪੁਲਸ ਨੇ ਸੈਕਟਰ-43 ਬੱਸ ਸਟੈਂਡ ਕੋਲੋਂ ਫਡ਼ ਲਿਆ।  ਮੁਲਜ਼ਮ ਦੀ ਪਛਾਣ ਹੁਸ਼ਿਆਰਪੁਰ ਨਿਵਾਸੀ ਗੁਰਦੇਵ ਰਾਮ ਵਜੋਂ ਹੋਈ। ਤਲਾਸ਼ੀ ਦੌਰਾਨ ਉਸ ਦੇ ਬੈਗ ਵਿਚੋਂ 600 ਟੀਕੇ ਬਰਾਮਦ ਹੋਏ। ਸੈਕਟਰ-36 ਥਾਣਾ ਪੁਲਸ ਨੇ ਗੁਰਦੇਵ ਰਾਮ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ। ਮੁਲਜ਼ਮ ਨੂੰ 14 ਦਿਨਾਂ ਲਈ ਹਿਰਾਸਤ ਵਿਚ ਭੇਜਿਆ ਗਿਆ।


Related News