ਸਰਕਾਰੀ ਵਿਭਾਗਾਂ ਵੱਲ ਖੜ੍ਹਾ 3.75 ਕਰੋੜ ਤੋਂ ਵੱਧ ਦਾ ਬਿਜਲੀ ਬਕਾਇਆ, ਪਾਵਰਕਾਮ ਵਿਭਾਗ ਕਰੇਗਾ ਵਸੂਲ
Friday, May 20, 2022 - 04:18 PM (IST)

ਭਵਾਨੀਗੜ੍ਹ (ਵਿਕਾਸ) : ਪੰਜਾਬ ਸਰਕਾਰ ਵੱਲੋਂ ਪਾਵਰਕਾਮ ਨੂੰ ਸੂਬੇ 'ਚ 'ਕੁੰਡੀ ਕੂਨੈਕਸ਼ਨ ਹਟਾਓ' ਮੁਹਿੰਮ ਸ਼ੁਰੂ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉੱਥੇ ਹੀ ਹੁਣ ਪਾਵਰਕਾਮ ਵਿਭਾਗ ਡਿਫਾਲਟੀ ਖਪਤਕਾਰਾਂ ਅਤੇ ਸਰਕਾਰੀ ਵਿਭਾਗਾਂ ਤੋਂ ਬਕਾਇਆ ਵਸੂਲਣ ਲਈ ਸਖਤ ਕਾਰਵਾਈ ਕਰਨ ਦੇ ਮੂਡ 'ਚ ਹੈ। ਗੱਲ ਭਵਾਨੀਗੜ੍ਹ ਸਬ ਡਵੀਜ਼ਨ ਦੀ ਕੀਤੀ ਜਾਵੇ ਤਾਂ ਇੱਥੇ 15 ਵੱਖ-ਵੱਖ ਸਰਕਾਰੀ ਵਿਭਾਗਾਂ ਦੇ 117 ਅਜਿਹੇ ਬਿਜਲੀ ਮੀਟਰ ਹਨ ਜਿਨ੍ਹਾਂ ਵੱਲ ਪਾਵਰਕਾਮ ਦਾ 3 ਕਰੋੜ 75 ਲੱਖ ਤੋਂ ਵੱਧ ਰੁਪਏ ਦਾ ਬਕਾਇਆ ਖੜ੍ਹਾ ਹੈ, ਜਿਨ੍ਹਾਂ ’ਚ 28 ਲੱਖ 76 ਹਜ਼ਾਰ ਭਵਾਨੀਗੜ੍ਹ ਪੁਲਸ ਥਾਣਾ ਅਤੇ ਨਗਰ ਕੌੰਸਲ ਦੇ 8 ਮੀਟਰਾਂ ਦਾ 1 ਕਰੋੜ 66 ਲੱਖ 68 ਹਜ਼ਾਰ ਰੁਪਏ ਬਕਾਇਆ ਸ਼ਾਮਲ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਮਹਿੰਗਾਈ ਦੇ ਵਿਰੋਧ 'ਚ ਹੱਲਾ ਬੋਲ, ਹਾਥੀ 'ਤੇ ਚੜ੍ਹ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ
ਇਸ ਸਬੰਧੀ ਇੰਜੀਨੀਅਰ ਹਰਬੰਸ ਸਿੰਘ ਐੱਸ.ਡੀ.ਓ ਪਾਵਰਕਾਮ ਭਵਾਨੀਗੜ੍ਹ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ 'ਤੇ ਡਿਫਾਲਟੀ ਵਿਭਾਗਾਂ ਨੂੰ ਸਮੇਂ ਸਮੇੇਂ ਸਿਰ ਨੋਟਿਸ/ਰਿਮਾਇੰਡਰ ਭੇਜੇ ਜਾਣ ਦੇ ਬਾਵਜੂਦ ਪੂਰੇ ਬਕਾਏ ਅਦਾ ਨਹੀਂ ਕੀਤੇ ਗਏ ਜਿਸਦੇ ਚੱਲਦਿਆਂ ਪਾਵਰਕਾਮ ਵੱਲੋਂ ਕਾਰਵਾਈ ਕਰਦਿਆਂ ਨਗਰ ਕੌੰਸਲ ਅਧੀਨ ਆਉਂਦੇ ਸ਼ਹਿਰ ਦੇ ਸਟੇਡੀਅਮ ਅਤੇ ਜੰਗਲਾਤ ਮਹਿਕਮੇ ਦੇ ਬਿਜਲੀ ਕੂਨੈਕਸ਼ਨ ਨੂੰ ਕੱਟ ਦਿੱਤਾ ਗਿਆ ਹੈ ਤੇ ਬਾਕੀ ਵਿਭਾਗਾਂ ਨੂੰ ਮੁੜ ਤੋਂ ਨੋਟਿਸ ਜਾਰੀ ਕੀਤੇ ਗਏ ਹਨ। ਪਾਵਰਕਾਮ ਅਧਿਕਾਰੀ ਨੇ ਕਿਹਾ ਕਿ ਜਲਦ ਬਕਾਏ ਨਹੀਂ ਭਰੇ ਜਾਂਦੇ ਦਾ ਆਉਂਦੇ ਦਿਨਾਂ 'ਚ ਪਾਵਰਕਾਮ ਇਸ ਪ੍ਰਤੀ ਨਰਮ ਰਵੱਈਆ ਨਹੀਂ ਰੱਖੇਗਾ ਸਗੋਂ ਬਿਜਲੀ ਕੁਨੈਕਸ਼ਨ ਕੱਟੇ ਜਾਣਗੇ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ