ਕਾਰ ਦੀ ਲਪੇਟ ''ਚ ਆਉਣ ਕਾਰਨ ਨੌਜਵਾਨ ਦੀ ਮੌਤ, 1 ਜ਼ਖ਼ਮੀ

08/01/2022 5:45:41 PM

ਭੁੱਚੋ ਮੰਡੀ (ਨਾਗਪਾਲ) : ਪਿੰਡ ਭੁੱਚੋ ਕਲਾਂ ਤੋਂ ਨਥਾਣਾ ਜਾਣ ਵਾਲੀ ਸੜਕ 'ਤੇ ਇੱਕ ਤੇਜ਼ ਰਫ਼ਤਾਰ ਕਾਰ ਵੱਲੋਂ ਟੱਕਰ ਮਾਰ ਦੇਣ ਕਾਰਨ ਸਕੂਟਰੀ ਚਾਲਕ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਪਿੱਛੇ ਬੈਠਾ ਨੌਜਵਾਨ ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਕ ਦੇਰ ਸ਼ਾਮ ਪਿੰਡ ਭੁੱਚੋ ਕਲਾਂ ਦਾ ਨੌਜਵਾਨ ਗੁਰਦੀਪ ਸਿੰਘ (25) ਆਪਣੇ ਦੋਸਤ ਨਾਲ ਨਥਾਣੇ ਵਾਲੀ ਸਾਈਡ ਤੋਂ ਆਪਣੇ ਘਰ ਵੱਲ ਆ ਰਿਹਾ ਸੀ ਕਿ ਪਿੰਡ ਦੇ ਨਜ਼ਦੀਕ ਆ ਕੇ ਭੁੱਚੋ ਕਲਾਂ ਵਾਲੀ ਸਾਈਡ ਤੋਂ ਆ ਰਹੀ ਤੇਜ਼ ਰਫ਼ਤਾਰ ਸਵਿਫਟ ਕਾਰ ਨੇ ਸਕੂਟਰੀ ਨੂੰ ਟੱਕਰ ਮਾਰ ਦਿੱਤੀ। 

ਇਹ ਵੀ ਪੜ੍ਹੋ- ਮਿਸਾਲ ਬਣਿਆ ਫਿਰੋਜ਼ਪੁਰ ਦਾ ਇਹ ਸਰਕਾਰੀ ਸਕੂਲ, 'ਬੈਸਟ ਸਕੂਲ' ਐਵਾਰਡ ਲਈ ਚੋਣ, ਮਿਲੇਗੀ 10 ਲੱਖ ਰੁਪਏ ਦੀ ਗ੍ਰਾਂਟ

ਟੱਕਰ ਦੌਰਾਨ ਸਕੂਟਰੀ ਚਾਲਕ ਸੜਕ ਕਿਨਾਰੇ ਲੱਗੇ ਦਰਖ਼ੱਤ ਅਤੇ ਕਾਰ ਵਿਚਕਾਰ ਆਉਣ ਕਾਰਨ ਬੁਰੀ ਤਰ੍ਹਾਂ ਦਰੜਿਆ ਗਿਆ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਕੂਟਰੀ ਦੇ ਪਿੱਛੇ ਬੈਠਾ ਨੌਜਵਾਨ ਜੋ ਕਿ ਹਾਦਸੇ ਦੌਰਾਨ 15 ਫੁੱਟ ਦੂਰ ਖੇਤ ਵਿੱਚ ਜਾ ਡਿੱਗਾ। ਉਹ ਕਰੀਬ ਅੱਧੇ ਘੰਟੇ ਤੱਕ ਖੇਟ 'ਚ ਹੀ ਪਿਆ ਰਿਹਾ। ਫਿਰ ਜਦੋਂ ਉਸ ਹੋਸ਼ ਆਈ ਤਾਂ ਉਸ ਨੇ ਮਦਦ ਲਈ ਹੱਥ ਹਿਲਾਇਆ ਤਾਂ ਹਾਦਸੇ ਵਾਲੀ ਥਾਂ 'ਤੇ ਖੜੇ ਲੋਕਾਂ ਨੇ ਉਸ ਨੂੰ ਬਾਹਰ ਕੱਢਿਆ। ਜਿਸ ਦੇ ਬਿਆਨਾਂ ਤੋਂ ਬਾਅਦ ਮ੍ਰਿਤਕ ਦੀ ਪਛਾਣ ਕੀਤੀ ਗਈ। ਹਾਦਸੇ ਦੌਰਾਨ ਕਾਰ ਅਤੇ ਸਕੂਟਰੀ ਬੁਰੀ ਤਰ੍ਹਾਂ ਨੁਕਸਾਨੇ ਗਏ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਾਰ ਵਿੱਚ ਚਾਰ ਵਿਅਕਤੀ ਸਵਾਰ ਸਨ, ਜਿਨ੍ਹਾਂ ਵਿੱਚੋਂ ਦੋ ਵਿਅਕਤੀ ਫਰਾਰ ਹੋ ਗਏ ਅਤੇ ਦੋ ਨੂੰ ਲੋਕਾਂ ਨੇ ਕਾਬੂ ਕਰ ਕੇ ਪੁਲਸ ਹਵਾਲੇ ਕਰ ਦਿੱਤਾ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News