ਮਾਂ-ਧੀ ਨਾਲ ਕੁੱਟ-ਮਾਰ ਕਰਨ ਤੇ ਕੱਪਡ਼ੇ ਪਾਡ਼ਨ ਵਾਲਾ ਨਾਮਜ਼ਦ
Thursday, Dec 13, 2018 - 05:53 AM (IST)
ਲੁਧਿਆਣਾ, (ਰਾਮ)- ਆਪਣੀ ਦੁਕਾਨ ’ਤੇ ਬੈਠੀਆਂ ਹੋਈਆਂ ਮਾਂ-ਧੀ ਨਾਲ ਕਥਿਤ ਕੁੱਟ-ਮਾਰ ਕਰਨ ਅਤੇ ਉਨ੍ਹਾਂ ਦੇ ਕੱਪਡ਼ੇ ਪਾਡ਼ਨ ਵਾਲੇ ਵਿਅਕਤੀ ਖਿਲਾਫ ਥਾਣਾ ਮੋਤੀ ਨਗਰ ਦੀ ਪੁਲਸ ਨੇ ਮੁਕੱਦਮਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਸੋਮਨਾਥ ਪੁੱਤਰ ਮਦਨ ਲਾਲ ਵਾਸੀ ਐੱਲ. ਆਈ. ਜੀ. ਕਾਲੋਨੀ, ਲੁਧਿਆਣਾ ਨੇ ਦੱਸਿਆ ਕਿ ਉਸਨੇ ਆਪਣੀ ਪਤਨੀ ਨੂੰ ਬੱਚਿਆਂ ਦੇ ਖਾਣ ਵਾਲੀਆਂ ਚੀਜ਼ਾਂ ਦੀ ਦੁਕਾਨ ਕਿਰਾਏ ’ਤੇ ਲੈ ਕੇ ਦਿੱਤੀ ਹੋਈ ਹੈ। ਬੀਤੀ 28 ਨਵੰਬਰ ਨੂੰ ਕਾਲੋਨੀ ਦੇ ਹੀ ਰਹਿਣ ਵਾਲੇ ਹੈਪੀ ਪੁੱਤਰ ਧੀਰਾ ਨੇ ਉਸਦੀ ਪਤਨੀ ਅਤੇ ਬੇਟੀ ਨਾਲ ਕਥਿਤ ਕੁੱਟ-ਮਾਰ ਕਰਦੇ ਹੋਏ ਉਨ੍ਹਾਂ ਦੇ ਕੱਪਡ਼ੇ ਤੱਕ ਪਾਡ਼ ਦਿੱਤੇ, ਜਿਸ ਸਬੰਧੀ ਥਾਣਾ ਮੋਤੀ ਨਗਰ ਪੁਲਸ ਨੇ ਸ਼ਿਕਾਇਤ ਲੈ ਕੇ ਹੈਪੀ ਦੇ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਹੈ।