ਬਾਰ ਐਸੋਸੀਏਸ਼ਨ ਦੀ ਨਵੀਂ ਬਾਡੀ ਨੇ ਸੰਭਾਲਿਆ ਚਾਰਜ਼

11/24/2020 3:58:04 PM

ਮੰਡੀ ਲਾਧੂਕਾ(ਸੰਧੂ):ਸਥਾਨਕ ਨਵੇਂ ਬਾਰ ਰੂਮ 'ਚ ਬਾਰ ਐਸੋਸੀਏਸ਼ਨ ਦੀ ਪੁਰਾਣੀ ਬਾਡੀ ਵਲੋਂ ਕੋਡਿਵ-19 ਦੇ ਚਲਦਿਆਂ ਆਮ ਲੋਕਾਂ ਨੂੰ ਸਹਿਯੋਗ ਤੇ ਸੇਵਾਵਾਂ ਦੇਣ 'ਚ ਅਹਿਮ ਯੋਗਦਾਨ ਦੇਣ ਵਾਲੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕਰਨ ਲਈ ਪ੍ਰੋਗਰਾਮ ਕਰਵਾਇਆ ਗਿਆ। ਪ੍ਰਧਾਨ ਸਕੇਤ ਬਜਾਜ, ਮੀਤ ਪ੍ਰਧਾਨ ਕੁਲਵੰਤ ਰਾਏ, ਸੈਕਟਰੀ ਕਰਨ ਚੁਚਰਾ, ਜਵਾਇੰਟ ਸੈਕਟਰੀ ਤਲਵਿੰਦਰ ਸਿੱਧੂ, ਕੁਲਵੰਤ ਮੁਜੈਦੀਆ ਰਹਿਨੁਮਾਈ ਹੇਠ ਕਰਵਾਏ ਗਏ। ਇਸ ਪ੍ਰੋਗਰਾਮ ਦੌਰਾਨ ਜਿੱਥੇ ਨਵੀਂ ਟੀਮ ਨੂੰ ਚਾਰਜ਼ ਸੌਂਪਿਆ ਗਿਆ ਅਤੇ ਚਾਰਜ ਸੰਭਾਲਣ ਸਮੇਂ ਨਵ-ਨਿਯੁਕਤ ਪ੍ਰਧਾਨ ਰੋਹਿਤ ਦਹੂਜਾ, ਜਨਰਲ ਸਕੱਤਰ ਵਿਸ਼ਾਲ ਸੇਤੀਆ, ਉਪ ਪ੍ਰਧਾਨ ਗੁਰਦੀਪ ਕੰਬੋਜ, ਜਵਾਇੰਟ ਸੈਕਟਰੀ ਅਮਨ ਹਾਂਡਾ ਤੇ ਕੈਸ਼ੀਅਰ ਅੰਜੂ ਬਾਲਾ ਸ਼ਾਮਲ ਸਨ। ਇਸ ਪ੍ਰੋਗਰਾਮ ਦੌਰਾਨ ਰਮਿੰਦਰ ਆਂਵਲਾ ਵਿਧਾਇਕ ਜਲਾਲਾਬਾਦ ਵੀ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ।

PunjabKesari

ਇਸ ਮੌਕੇ ਉਨ੍ਹਾਂ ਨਾਲ ਸੁਖਵਿੰਦਰ ਸਿੰਘ ਕਾਕਾ ਕੰਬੋਜ ਸੀਨੀਅਰ ਵਾਈਸ ਚੇਅਰਮੈਨ ਬੀਸੀ ਕਮਿਸ਼ਨ ਪੰਜਾਬ ਵੀ ਮੌਜੂਦ ਸਨ। ਇਸ ਮੌਕੇ ਵਕੀਲ ਭਾਈਚਾਰੇ ਨੇ ਕੋਡਿਵ-19 ਦੇ ਦੌਰਾਨ ਵਿਧਾਇਕ ਰਮਿੰਦਰ ਆਵਲਾ ਵਲੋਂ ਆਮ ਲੋਕਾਂ ਲਈ ਕੀਤੇ ਗਏ ਉਪਰਾਲੇ ਤੇ ਹਲਕੇ ਦੇ ਮਾਹਿਰ ਡਾਕਟਰਾਂ ਵਲੋਂ ਆਪਣੀ ਜਾਨ ਜੋਖ਼ਿਮ 'ਚ ਪਾ ਕੇ ਦਿੱਤੀਆਂ ਗਈਆਂ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਵਕੀਲ ਭਾਈਚਾਰੇ ਵਲੋਂ ਵਿਧਾਇਕ ਰਮਿੰਦਰ ਆਵਲਾ ਸਹਿਤ ਡਾ. ਪ੍ਰਮੋਦ ਚੁੱਘ, ਡਾ. ਅਸ਼ਵਨੀ ਮਿੱਢਾ, ਡਾ.ਅਜੇ ਕੁਮਾਰ, ਡਾ. ਨਰੇਸ਼ ਚੁੱਘ, ਡਾ. ਵਿਜੇ ਛਾਬੜਾ, ਡਾ. ਅੰਕਿਤ ਮਿੱਢਾ, ਡਾ. ਵਿਰੇਸ਼ ਲੂਨਾ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਵਕੀਲ ਭਾਈਚਾਰੇ ਦਾ ਸਮਾਜ 'ਚ ਅਹਿਮ ਯੋਗਦਾਨ ਹੈ ਅਤੇ ਬਾਰ ਐਸੋਸੀਏਸ਼ਨ ਹਮੇਸ਼ਾ ਹੀ ਵੱਧ ਚੜ੍ਹ ਹਰ ਕੰੰਮ 'ਚ ਹਿੱਸਾ ਲੈਂਦੀ ਹੈ ਅਤੇ ਕੋਰੋਨਾ ਕਾਲ ਦੌਰਾਨ ਵੀ ਵਕੀਲ ਭਾਈਚਾਰੇ ਨੇ ਸਮਾਜ ਦੇ ਪ੍ਰਤੀ ਆਪਣੀ ਅਹਿਮ ਭੂਮਿਕਾ ਨਿਭਾਈ ਹੈ। 


Aarti dhillon

Content Editor

Related News