ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ

12/12/2018 1:38:54 PM

ਨਾਭਾ (ਰਾਹੁਲ)—ਪੰਜਾਬ 'ਚ ਦਿਨੋਂ-ਦਿਨ ਕਰਜ਼ੇ ਦੇ ਬੋਝ ਹੇਠਾਂ ਆ ਕੇ ਕਿਸਾਨਾਂ ਵਲੋਂ ਲਗਾਤਾਰ ਖੁਦਕੁਸ਼ੀਆਂ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿਸ ਦੇ ਤਹਿਤ ਨਾਭਾ ਬਲਾਕ ਦੇ ਪਿੰਡ ਸੰਗਤਪੁਰਾ ਵਿਖੇ 55 ਸਾਲਾ ਕਿਸਾਨ ਬੂਟਾ ਸਿੰਘ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਬੂਟਾ ਸਿੰਘ 'ਤੇ 40 ਲੱਖ ਦਾ ਕਰਜ਼ਾ ਸੀ। ਜਿਸ ਕਰਕੇ ਕਿਸਾਨ ਨੇ ਖੁਦਕੁਸ਼ੀ ਕਰ ਲਈ। ਪੁਲਸ ਨੇ 174 ਦੀ ਕਾਰਵਾਈ ਕਰਕੇ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ।
ਦੱਸ ਦੇਈਏ ਕਿ ਕਿਸਾਨ ਬੂਟਾ ਸਿੰਘ ਪਿੰਡ ਦਾ ਸਰਪੰਚ ਸੀ। ਉਸ ਨੇ ਬੈਂਕ ਅਤੇ ਆੜਤੀਆਂ ਤੋਂ ਇਲਾਵਾ ਡੇਅਰੀ ਫਾਰਮ ਤੋਂ ਲੱਖਾਂ ਰੁਪਏ ਦੇ ਕਰਜ਼ਾ ਲਿਆ ਹੋਇਆ ਸੀ ਅਤੇ ਕਰਜ਼ਾ ਨਾ ਉਤਰਨ ਕਰਕੇ ਉਸ ਨੇ ਜ਼ਹਿਰੀਲੀ ਚੀਜ਼ ਖਾ ਕੇ ਆਤਮ-ਹੱਤਿਆ ਕਰ ਲਈ। ਕਿਸਾਨ ਕੋਲ ਕਰੀਬ 6 ਕਿੱਲੇ ਜ਼ਮੀਨ ਦੀ ਸੀ ਅਤੇ ਜ਼ਮੀਨ ਤੇ ਝੋਨਾ ਵੀ ਫਸਲ ਦਾ ਝਾੜ ਵੀ ਇਸ ਵਾਰ ਘੱਟ ਨਿਕਲਣ ਕਾਰਨ ਉਸ ਨੂੰ ਬਹੁਤ ਚਿੰਤਾ ਸੀ। ਜਿਸ ਕਾਰਨ ਦਿਨੋਂ-ਦਿਨ ਕਰਜ਼ੇ ਦੇ ਬੋਝ ਉਸ ਉੱਪਰ ਵਧਦਾ ਜਾ ਰਿਹਾ ਸੀ ਅਤੇ ਉਸ ਨੇ ਆਪਣੀ ਪਤਨੀ ਨੂੰ ਇਸ ਕਰਜ਼ੇ ਦੀ ਗਾਥਾ ਦੱਸਦੇ ਹੋਏ ਆਤਮ-ਹੱਤਿਆ ਕਰ ਲਈ ਸੀ।


Shyna

Content Editor

Related News