'ਪੰਜਾਬ ਕੇਸਰੀ' ਗਰੁੱਪ ਵਲੋਂ ਪਟਿਆਲਾ 'ਚ ਲਗਾਇਆ ਗਿਆ ਮੁਫਤ ਮੈਡੀਕਲ ਕੈਂਪ
Wednesday, Feb 13, 2019 - 06:10 PM (IST)

ਨਾਭਾ (ਰਾਹੁਲ)—ਨਾਭਾ ਵਿਖੇ ਰੋਟਰੀ ਕਲੱਬ ਨਾਭਾ ਗਰੇਟਰ, ਹਿੰਦ ਸਮਾਚਾਰ ਗਰੁੱਪ ਦੀ ਪ੍ਰੇਰਣਾ ਸਦਕਾ ਅਤੇ ਅਮਰ ਹਸਪਤਾਲ ਪਟਿਆਲਾ ਦੇ ਸਹਿਯੋਗ ਸਦਕਾ ਸਵਰਗੀ ਕੁੰਦਨ ਲਾਲ ਅਰੋੜਾ ਦੀ ਯਾਦ ਵਿਚ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ। ਇਸ ਸਮਾਗਮ 'ਚ ਹਿੰਦ ਸਮਾਚਾਰ ਦੇ ਮੁੱਖ ਸੰਪਾਦਕ ਪਦਮ ਸ੍ਰੀ ਵਿਜੈ ਚੋਪੜਾ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਤੇ ਸਮਾਜ 'ਚ ਵਧੀਆ ਕਾਰਜ ਗੁਜ਼ਾਰੀ ਕਰਨ ਵਾਲੀਆਂ ਸਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ 'ਤੇ ਪਦਮ ਸ੍ਰੀ ਵਿਜੈ ਚੋਪੜਾ ਜੀ ਨੇ ਲੋੜਵੰਦ ਪਰਿਵਾਰਾਂ ਲਈ ਪੰਜਾਬ ਕੇਸਰੀ ਗਰੁੱਪ ਵਲੋਂ 350 ਰਜਾਈਆਂ ਦਾ ਟਰੱਕ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਮੌਕੇ 'ਤੇ ਏ.ਆਈ.ਜੀ. ਕ੍ਰਾਈਮ ਪੰਜਾਬ ਭੁਪਿੰਦਰ ਸਿੰਘ ਸਿੰਧੂ,ਨਵੇਂ ਬਣੇ ਡੀ.ਐੱਸ.ਪੀ. ਸੁਖਰਾਜ ਸਿੰਘ ਘੁੰਮਣ,ਦਰਸ਼ਨ ਅਰੋੜਾ ਨੇ ਕਿਹਾ ਕਿ ਇਹ ਮੈਡੀਕਲ ਕੈਂਪ ਲਗਾਉਣ ਨਾਲ ਲੋਕਾਂ ਨੂੰ ਬਹੁਤ ਫਾਇਦਾ ਮਿਲਦਾ ਅਤੇ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ।