ਨਾਭਾ ਜੇਲ ''ਚ ਕੈਦੀਆਂ ਦੀ ਭੁੱਖ ਹੜਤਾਲ ਦੂਜੇ ਦਿਨ ਵੀ ਜਾਰੀ

10/02/2019 5:25:26 PM

ਨਾਭਾ (ਰਾਹੁਲ)—ਨਾਭਾ ਦੀ ਖੁੱਲ੍ਹੀ ਖੇਤੀਬਾੜੀ ਓਪਨ ਜੇਲ 'ਚ ਕਰੀਬ 40 ਕੈਦੀਆਂ ਵਲੋਂ ਭੁੱਖ ਹੜਤਾਲ ਕੀਤੀ ਗਈ ਹੈ। ਕੈਦੀਆਂ ਦਾ ਦੋਸ਼ ਹੈ ਕਿ ਸਾਡੀ ਸਜ਼ਾ ਖਤਮ ਹੋਣ 'ਤੇ ਹੈ ਪਰ ਜੇਲ ਸੁਪਰੀਡੈਂਟ ਵਲੋਂ ਕੈਦੀਆਂ ਦੀ ਪੁਲਸ ਰਿਪੋਰਟ ਨਹੀਂ ਭੇਜੀ ਗਈ, ਜਿਸ ਦੇ ਤਹਿਤ ਉਨ੍ਹਾਂ ਨੇ ਭੁੱਖ ਹੜਤਾਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ 2 ਦਿਨ ਤੋਂ ਕੁਝ ਨਹੀਂ ਖਾਧਾ। ਦੂਜੇ ਪਾਸੇ ਜੇਲ ਸੁਪਰੀਡੈਂਟ ਸੁੱਚਾ ਸਿੰਘ ਨੇ ਕਿਹਾ ਕਿ ਕੈਦੀ ਜਾਣਬੁੱਝ ਕੇ ਉਨ੍ਹਾਂ 'ਤੇ ਦੋਸ਼ ਲਗਾ ਰਹੇ ਹਨ, ਇਹ ਬਿਲਕੁੱਲ ਗਲਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਾਨੂੰਨ ਮੁਤਾਬਕ ਉਨ੍ਹਾਂ ਦੀ ਰਿਹਾਈ ਦਾ ਅਜੇ ਸਮਾਂ ਨਹੀਂ ਹੋਇਆ। ਇਸ ਲਈ ਸਹੀ ਸਮਾਂ ਆਉਣ 'ਤੇ ਰਿਹਾਈ ਕਰ ਦਿੱਤੀ ਜਾਵੇਗੀ।


Shyna

Content Editor

Related News