ਘਰ ਦੇ ਬਾਹਰੋ 17 ਸਾਲਾ ਲੜਕੇ ਦੀ ਲਾਸ਼ ਬਰਾਮਦ
Monday, Aug 20, 2018 - 04:09 PM (IST)
ਨਾਭਾ (ਜੈਨ) : ਸਥਾਨਕ ਥਾਣਾ ਸਦਰ ਦੇ ਪਿੰਡ ਛੀਟਾਂਵਾਲਾ ਵਿਖੇ ਇਕ 17 ਸਾਲਾਂ ਨੌਜਵਾਨ ਸੁਖਬੀਰ ਸਿੰਘ ਪੁੱਤਰ ਸਵ. ਬਲਜਿੰਦਰ ਸਿੰਘ ਦੀ ਲਾਸ਼ ਮਿਲਣ ਨਾਲ ਪਿੰਡ 'ਚ ਸਨਸਨੀ ਫੈਲ ਗਈ। ਚੌਕੀ ਇੰਚਾਰਜ ਸਹਾਇਕ ਥਾਣੇਦਾਰ ਮੋਹਨ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ।
ਮ੍ਰਿਤਕ ਨੌਜਵਾਨ ਦੀ ਮਾਤਾ ਨਰਿੰਦਰ ਕੌਰ ਨੇ ਬਿਆਨ ਦਰਜ ਕਰਵਾਇਆ ਕਿ ਸੁਖਬੀਰ ਸਿੰਘ ਪੜ੍ਹਦਾ ਸੀ ਅਤੇ ਕਈ ਵਾਰੀ ਉਸ ਤੋਂ ਪੈਸੇ ਲੈਣ ਲਈ ਝਗੜਦਾ ਰਹਿੰਦਾ ਸੀ। ਪਿਛਲੀ ਰਾਤ ਉਸ ਨੇ 50 ਹਜ਼ਾਰ ਰੁਪਏ ਮੰਗੇ ਜੋ ਉਹ ਨਹੀਂ ਦੇ ਸਕੀ। ਉਹ ਰਾਤ 11 ਵਜੇ ਦੇ ਕਰੀਬ ਝਗੜਾ ਕਰਕੇ ਘਰੋਂ ਬਾਹਰ ਨਿਕਲ ਗਿਆ। ਅੱਜ ਘਰ ਦੇ ਬਾਹਰੋਂ ਉਸ ਦੀ ਲਾਸ਼ ਬਰਾਮਦ ਕੀਤੀ ਗਈ। ਜਾਂਚ ਅਧਿਕਾਰੀ ਮੋਹਨ ਸਿੰਘ ਅਨੁਸਾਰ ਧਾਰਾ 174 ਅਧੀਨ ਕਾਰਵਾਈ ਕਰਕੇ ਜਾਂਚ ਕੀਤੀ ਜਾ ਰਹੀ ਹੈ ਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।
