ਡੱਬੀ ਬਾਜ਼ਾਰ ਮੁਹੱਲੇ ’ਚ ਕਤਲ ਦਾ ਮਾਮਲਾ : ਬਲੈਕਮੇਲਿੰਗ ਤੋਂ ਤੰਗ ਆ ਕੀਤਾ ਸੀ ਔਰਤ ਦਾ ਕਤਲ

Wednesday, Mar 23, 2022 - 11:10 AM (IST)

ਡੱਬੀ ਬਾਜ਼ਾਰ ਮੁਹੱਲੇ ’ਚ ਕਤਲ ਦਾ ਮਾਮਲਾ : ਬਲੈਕਮੇਲਿੰਗ ਤੋਂ ਤੰਗ ਆ ਕੀਤਾ ਸੀ ਔਰਤ ਦਾ ਕਤਲ

ਸਮਰਾਲਾ (ਗਰਗ, ਬੰਗੜ) : ਹੋਲੀ ਵਾਲੇ ਦਿਨ ਸਮਰਾਲਾ ਦੇ ਡੱਬੀ ਬਾਜ਼ਾਰ ਮੁਹੱਲੇ ਵਿਚ 35 ਸਾਲਾ ਔਰਤ ਦਾ ਧੌਣ ਵੱਢ ਕੇ ਹੋਇਆ ਕਤਲ ਪੁਲਸ ਨੇ ਸੁਲਝਾਉਂਦੇ ਹੋਏ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਕਥਿਤ ਦੋਸ਼ੀ ਨੇ ਮੰਨਿਆ ਹੈ ਕਿ ਮ੍ਰਿਤਕ ਔਰਤ ਵਲੋਂ ਉਸ ਨੂੰ ਬਲੈਕਮੇਲ ਕਰਦੇ ਹੋਏ ਵਾਰ-ਵਾਰ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਤੰਗ ਆ ਕੇ ਉਸ ਨੇ ਉਸ ਨੂੰ ਮਾਰ ਮੁਕਾਇਆ। ਐੱਸ. ਐੱਸ. ਪੀ. ਖੰਨਾ ਜੇ. ਇਲਨਚੇਲੀਅਨ ਨੇ ਦੱਸਿਆ ਕਿ ਮ੍ਰਿਤਕ ਔਰਤ ਲਖਵੀਰ ਕੌਰ (35) ਸਮਰਾਲਾ ਵਿਖੇ ਇਕੱਲੀ ਕਿਰਾਏ ਦੇ ਕਮਰੇ ਵਿਚ ਰਹਿੰਦੀ ਸੀ। ਹੋਲੀ ਵਾਲੇ ਦਿਨ 18 ਮਾਰਚ ਨੂੰ ਪੁਲਸ ਨੂੰ ਇਸ ਔਰਤ ਦੇ ਕਤਲ ਦੀ ਸੂਚਨਾ ਮਿਲੀ ਸੀ। ਮੌਕੇ ’ਤੇ ਪੁਲਸ ਨੇ ਪੜਤਾਲ ਵਿਚ ਵੇਖਿਆ ਕਿ ਇਸ ਔਰਤ ਦੇ ਗਲੇ ਵਿਚ ਰੱਸੀ ਪਾ ਕੇ ਉਸ ਦਾ ਗਲ ਘੁੱਟਿਆ ਗਿਆ ਸੀ ਅਤੇ ਚਾਕੂ ਨਾਲ ਧੌਣ ਵੀ ਵੱਢੀ ਹੋਈ ਸੀ। ਔਰਤ ਦੇ ਸਰੀਰ ਦੇ ਕਈ ਹੋਰ ਥਾਵਾਂ ’ਤੇ ਵੀ ਡੂੰਘੇ ਟੱਕ ਸਨ।

ਇਹ ਵੀ ਪੜ੍ਹੋ : ਵਿਧਾਇਕ ਚੱਢਾ ਦੇ ਐਕਸ਼ਨ ਨਾਲ ਸੂਬੇ ’ਚ 108 ਐਂਬੂਲੈਂਸਾਂ ਦੀ ਜਾਂਚ ਦਾ ਹੁਕਮ ਜਾਰੀ

ਉੱਚ ਪੁਲਸ ਅਧਿਕਾਰੀਆਂ ਦੀ ਨਿਗਰਾਨੀ ਵਿਚ ਪੂਰੇ ਮਾਮਲੇ ਦੀ ਡੂੰਘਾਈ ਨਾਲ ਕੀਤੀ ਜਾਂਚ ਦੌਰਾਨ ਰਜਿੰਦਰਪਾਲ ਸਿੰਘ ਪੁੱਤਰ ਭੁਪਿੰਦਰ ਸਿੰਘ ਹਾਲ ਵਾਸੀ ਕਮਲ ਕਾਲੋਨੀ ਸਮਰਾਲਾ ਨੂੰ ਇਸ ਔਰਤ ਦੇ ਕਤਲ ਦੇ ਦੋਸ਼ ਵਿਚ ਗ੍ਰਿਫਤਾਰ ਕਰ ਕੇ ਉਸ ਕੋਲੋਂ ਮ੍ਰਿਤਕਾ ਦੇ ਦੋ ਮੋਬਾਇਲ ਫੋਨ ਅਤੇ ਕਤਲ ਲਈ ਵਰਤਿਆ ਗਿਆ ਚਾਕੂ ਵੀ ਪੁਲਸ ਨੇ ਬਰਾਮਦ ਕਰ ਲਿਆ। ਐੱਸ. ਐੱਸ. ਪੀ. ਨੇ ਦੱਸਿਆ ਕਿ ਮੁੱਢਲੀ ਪੁੱਛਗਿਛ ਵਿਚ ਕਥਿਤ ਦੋਸ਼ੀ ਨੇ ਦੱਸਿਆ ਕਿ ਉਸ ਦੇ ਕਿਸੇ ਹੋਰ ਔਰਤ ਨਾਲ ਸਬੰਧ ਸਨ, ਜਿਸ ਦੀ ਲਖਵੀਰ ਕੌਰ ਨੂੰ ਜਾਣਕਾਰੀ ਸੀ। ਲਖਵੀਰ ਕੌਰ ਉਸ ਦੇ ਹੋਰ ਔਰਤ ਨਾਲ ਸਬੰਧਾਂ ਨੂੰ ਉਜਾਗਰ ਨਾ ਕਰਨ ਬਦਲੇ ਉਸ ਤੋਂ ਪੈਸਿਆ ਦੀ ਮੰਗ ਕਰਦੀ ਸੀ, ਜਿਸ ਤੋਂ ਤੰਗ ਆ ਕੇ ਉਸ ਨੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਇਹ ਵੀ ਪੜ੍ਹੋ : ਰਾਜ ਸਭਾ ਲਈ ਕਿਹੜੇ ਮੈਂਬਰ ਚੁਣੇ ਜਾਣਗੇ, ਇਹ ਵਿਰੋਧੀ ਪਾਰਟੀਆਂ ਤੈਅ ਨਹੀਂ ਕਰਨਗੀਆਂ : ਅਮਨ ਅਰੋੜਾ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


author

Anuradha

Content Editor

Related News