ਮੁਕੁਲ ਤਾਇਲ ਬਣੇ ਇੰਡੀਅਨ ਕਾਟਨ ਸੰਘ ਦੇ ਪ੍ਰਧਾਨ

Saturday, Sep 07, 2024 - 10:47 PM (IST)

ਮੁਕੁਲ ਤਾਇਲ ਬਣੇ ਇੰਡੀਅਨ ਕਾਟਨ ਸੰਘ ਦੇ ਪ੍ਰਧਾਨ

ਜੈਤੋ (ਰਘੂਨੰਦਨ ਪਰਾਸ਼ਰ) : ਇੰਡੀਅਨ ਕਾਟਨ ਯੂਨੀਅਨ ਲਿਮਟਿਡ ਦੀ ਇਕ ਵਿਸ਼ੇਸ਼ ਮੀਟਿੰਗ ਯੂਨੀਅਨ ਦੇ ਮੁੱਖ ਦਫਤਰ ਬਠਿੰਡਾ ਵਿਖੇ ਹੋਈ ਜਿਸ ਵਿਚ ਸਾਲ 2024-27 ਦੀਆਂ ਚੋਣਾਂ ਸਬੰਧੀ ਪ੍ਰਧਾਨ ਮੁਕੁਲ ਤਾਇਲ ਤਾਇਲ ਸੰਨਜ਼ ਪ੍ਰਾ. ਲਿ. (ਹਿਸਾਰ), ਝਾਂਬ ਫਾਜ਼ਿਲਕਾ ਨਾਹਰ ਸਪਿਨਿੰਗ ਲਿਮਟਿਡ (ਲੁਧਿਆਣਾ) ਦੇ ਮੀਤ ਪ੍ਰਧਾਨ ਅਸ਼ਵਨੀ ਗੋਲਡੀ ਅਤੇ ਖਜ਼ਾਨਚੀ ਪਵਨ ਨਾਗੌਰੀ ਨੰਦ ਲਾਲ ਪੁਰਸ਼ੋਤਮ ਦਾਸ (ਅਬੋਹਰ) ਚੁਣੇ ਗਏ। ਜਦੋਂ ਕਿ ਟੈਕਸਟਾਈਲ ਪੈਨਲ ਦੇ ਡਾਇਰੈਕਟਰ ਅਸ਼ਵਨੀ ਗੋਲਡੀ ਝਾਂਬ ਨਾਹਰ ਸਪਿਨਿੰਗ ਮਿੱਲਜ਼ ਲਿਮਟਿਡ ਲੁਧਿਆਣਾ, ਕ੍ਰਿਸ਼ਨਾ ਮਨੀ ਸੇਤੀਆ ਸਿੰਥੈਟਿਕ ਸ੍ਰੀ ਮੁਕਤਸਰ ਸਾਹਿਬ ਅਤੇ ਸੰਜੀਵ ਵਿਕਰਮ ਦੰਤ ਵਿਨਸਮ ਟੈਕਸਟਾਈਲ (ਚੰਡੀਗੜ੍ਹ), ਕਮਿਸ਼ਨ ਏਜੰਟ ਅਤੇ ਟਰੇਡਰਜ਼ ਪੈਨਲ ਵਿੱਚ ਮੁਕੁਲ ਦੇਵ ਤਾਇਲ ਤਾਇਲ ਸੰਨਜ਼ ਪ੍ਰਾਈਵੇਟ ਲਿਮਟਿਡ (ਹਿਸਾਰ), ਸੁਭਾਸ਼ ਚੰਦਰ ਆਰ.ਕੇ.ਐਸ ਕਾਟਨ ਪ੍ਰਾਈਵੇਟ ਲਿਮਟਿਡ (ਫਤਿਹਾਬਾਦ), ਅਮਰਨਾਥ ਗਰਗ, ਗਰਗ ਕਾਟਨ ਟਰੇਡਰਜ਼ (ਸਿਰਸਾ), ਪਵਨ ਕੁਮਾਰ ਨੰਦ ਲਾਲ ਪੁਰਸ਼ੋਤਮ ਦਾਸ (ਅਬੋਹਰ) ਅਤੇ ਅਮਿਤ ਗਰਗ, ਅਮਿਤ ਟਰੇਨਿੰਗ (ਬਠਿੰਡਾ), ਮੋਹਨ ਬਿਦਾਨੀ, ਬਿਦਾਨੀ ਇੰਟਰਪ੍ਰਾਈਜਿਜ਼ (ਫਾਜ਼ਿਲਕਾ), ਵਿਜੇ ਕੁਮਾਰ ਮਿੱਤਲ, ਡੀ.ਸੀ. ਮਿੱਤਲ ਇੰਡਸਟਰੀਜ਼ (ਰਾਵਲਾ) ਅਤੇ ਬੇਘਰਾਜ ਬੇਹੜਾ, ਬਾਲਾਜੀ ਕਾਟਨ ਗਿਨਿੰਗ ਐਂਡ ਪ੍ਰੈਸਸਿੰਗ ਫੈਕਟਰੀ (ਰਾਵਤਸਰ), ਸੁਸ਼ੀਲ ਕੁਮਾਰ ਫੁਟੇਲਾ ਭਗਵਤੀ ਕਾਟਨ ਕੰਪਨੀ ਐਕਸਪੋਰਟ (ਬਠਿੰਡਾ), ਰਾਕੇਸ਼ ਰਾਠੀ ਅਬੋਹਰ ਬੀ.ਐਮ. ਇੰਡੀਆ ਲਿਮਟਿਡ (ਨਵੀਂ ਦਿੱਲੀ) ਅਤੇ ਪੰਕਜ ਸ਼ਾਰਦਾ ਦਿਨਦਿਆਲ ਪੁਰਸ਼ੋਤਮ ਲਾਲ (ਸਿਰਸਾ) ਡਾਇਰੈਕਟਰ ਚੁਣੇ ਗਏ ਹਨ। ਸੁਸ਼ੀਲ ਕੁਮਾਰ ਭਾਰਦਵਾਜ ਮਲੋਟ ਨੂੰ ਦਲਾਲ ਪੈਨਲ ਵਿੱਚ ਚੁਣਿਆ ਗਿਆ ਹੈ, ਜਦੋਂ ਕਿ ਭੋਲਾ ਸਿੰਘ, ਨਰੇਸ਼ ਬਹਿਲ ਅਤੇ ਐਸਕੇ ਛਾਬੜਾ ਨੂੰ ਸਵਾਗਤੀ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ।


author

Inder Prajapati

Content Editor

Related News