ਮੁਕਤਸਰ ਸਾਹਿਬ ਪੁਲਸ ਦੀ ਨਸ਼ੇ ਖ਼ਿਲਾਫ ਵੱਡੀ ਕਾਰਵਾਈ, ਦੋ ਤਸਕਰ ਗ੍ਰਿਫ਼ਤਾਰ

Saturday, May 17, 2025 - 02:03 PM (IST)

ਮੁਕਤਸਰ ਸਾਹਿਬ ਪੁਲਸ ਦੀ ਨਸ਼ੇ ਖ਼ਿਲਾਫ ਵੱਡੀ ਕਾਰਵਾਈ, ਦੋ ਤਸਕਰ ਗ੍ਰਿਫ਼ਤਾਰ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਡਾ. ਅਖਿਲ ਚੌਧਰੀ ਐੱਸ.ਐੱਸ.ਪੀ., ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਪੁਲਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ ਕਾਰਵਾਈ ਕਰਦੇ ਹੋਏ ਖਾਸ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਥਾਣਾ ਬਰੀਵਾਲਾ ਦੇ ਅਧੀਨ ਖੇਤਰ ਵਿਚ ਐੱਸ.ਪੀ (ਡੀ) ਅਤੇ ਡੀ.ਐੱਸ.ਪੀ (ਡੀ) ਸ੍ਰੀ ਮੁਕਤਸਰ ਸਾਹਿਬ ਦੀ ਨਿਗਰਾਨੀ ਹੇਠ ਅੰਤਰਰਾਜੀ ਨਸ਼ਾ ਤਸਕਰੀ ਰੈਕੇਟ ਨਾਲ ਸਬੰਧਤ 2 ਦੋਸ਼ੀਆਂ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਸ੍ਰੀ ਮੁਕਤਸਰ ਸਾਹਿਬ ਦੀ ਸੀ.ਆਈ.ਏ. ਟੀਮ ਨੇ ਇਕ ਖੁਫੀਆ ਸੂਚਨਾ 'ਤੇ ਤੁਰੰਤ ਕਾਰਵਾਈ ਕਰਦਿਆਂ 2 ਦੋਸ਼ੀਆਂ ਨੂੰ ਕਾਬੂ ਕੀਤਾ। ਇਹ ਕਾਰਵਾਈ ਥਾਣਾ ਬਰੀਵਾਲਾ ਦੇ ਖੇਤਰ ਵਿਚ ਕੀਤੀ ਗਈ, ਜਿਸ ਦੌਰਾਨ 262 ਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ।

ਪੁਲਸ ਵੱਲੋਂ ਫੜੇ ਗਏ ਦੋਸ਼ੀਆਂ ਦੀ ਪਛਾਣ ਜਸਪ੍ਰੀਤ ਸਿੰਘ ਜਸ਼ਨ ਪੁੱਤਰ ਗੁਰਦੇਵ ਸਿੰਘ ਦੇਵ, ਨਿਵਾਸੀ ਗੋਨਿਆਣਾ ਰੋਡ, ਮੇਨ ਚੌਕ, ਸ੍ਰੀ ਮੁਕਤਸਰ ਸਾਹਿਬ ਅਤੇ ਪ੍ਰਜਵਲ ਸੇਠੀ ਉਰਫ ਸ਼ਿਵ ਪੁੱਤਰ ਸੁਭਾਸ਼ ਚੰਦ, ਨਿਵਾਸੀ ਹੱਟਾ ਬਦਨ ਸਿੰਘ, ਗਲੀ ਨੰਬਰ 7, ਮੇਨ ਬਾਜ਼ਾਰ, ਮੋਗਾ ਵਜੋਂ ਹੋਈ ਹੈ। ਪੁਲਸ ਨੇ ਦੋਸ਼ੀਆਂ ਤੋਂ 262 ਗ੍ਰਾਮ ਹੈਰੋਇਨ ਤੇ ਇਕ ਬਜਾਜ ਪਲਸਰ ਮੋਟਰਸਾਈਕਲ (ਨੰਬਰ ਪੀ ਬੀ 69 ਡੀ 4009) ਬਰਾਮਦ ਕੀਤਾ ਹੈ। ਇਸ ਮਾਮਲੇ ਵਿਚ ਹੋਰ ਜਾਂਚ ਜਾਰੀ ਹੈ, ਤਾਂ ਜੋ ਨਸ਼ੇ ਦੀ ਇਸ ਖੇਪ ਦੇ ਸਰੋਤ ਦੀ ਪਛਾਣ ਕੀਤੀ ਜਾ ਸਕੇ ਅਤੇ ਇਸ ਰੈਕੇਟ ਨਾਲ ਜੁੜੇ ਹੋਰ ਲੋਕਾਂ ਅਤੇ ਸੰਸਥਾਵਾਂ ਦੀ ਗ੍ਰਿਫ਼ਤਾਰੀ ਕੀਤੀ ਜਾ ਸਕੇ।


author

Gurminder Singh

Content Editor

Related News