ਪਾਲੀਥੀਨ ਮੁਕਤ ਕਰਨ ਲਈ ''5 ਰੁਪਏ ''ਚ ਧਰਤੀ ਬਚਾਉ'' ਟੀਮ ਦਾ ਵਿਸ਼ੇਸ਼ ਉਪਰਾਲਾ

10/15/2019 10:13:55 AM

ਸ੍ਰੀ ਮੁਕਤਸਰ ਸਾਹਿਬ (ਰਿਣੀ) - ਦੇਸ਼ ਨੂੰ ਪਾਲੀਥੀਨ ਮੁਕਤ ਕਰਨ ਲਈ ਜਿਥੇ ਸਰਕਾਰ ਵਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਹੀ ਸਮਾਜ ਸੇਵੀ ਸੰਗਠਨ ਵੀ ਇਸੇ ਕਾਰਜ 'ਚ ਲੱਗੇ ਹੋਏ ਹਨ। ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਨੂੰ ਪਾਲੀਥੀਨ ਮੁਕਤ ਕਰਨ ਦਾ ਟੀਚਾ ਲੈ ਕੇ ਚਲ ਰਹੀ '5 ਰੁਪਏ 'ਚ ਧਰਤੀ ਬਚਾਉ' ਟੀਮ ਵਲੋਂ ਸਮੇਂ-ਸਮੇਂ 'ਤੇ ਕੱਪੜੇ ਅਤੇ ਜੂਤ ਦੇ ਥੈਲੇ ਲੋਕਾਂ ਨੂੰ ਵੰਡੇ ਜਾਂਦੇ ਹਨ ਤਾਂਕਿ ਲੋਕ ਪਾਲੀਥੀਨ ਦੀ ਵਰਤੋਂ ਨਾ ਕਰ ਸਕਣ। ਉਕਤ ਟੀਮ ਨੇ ਹੁਣ ਥੈਲੇ ਵੰਡਣ ਦੀ ਥਾਂ 3 ਦਿਨਾਂ ਵਰਕਸ਼ਾਪ ਲੱਗਾ ਕੇ ਔਰਤਾਂ ਨੂੰ ਵੱਖ-ਵੱਖ ਤਰ੍ਹਾਂ ਦੇ ਥੈਲੇ ਬਣਾਉਣ ਦੀ ਟਰੇਨਿੰਗ ਦਿੱਤੀ। ਟੀਮ ਮੈਂਬਰਾਂ ਅਨੁਸਾਰ ਜੇਕਰ ਅਸੀ ਪਾਲੀਥੀਨ ਬੰਦ ਕਰਨਾ ਹੈ ਤਾਂ ਸਾਨੂੰ ਇਸ ਦਾ ਬਦਲਾਅ ਕਰਨਾ ਹੀ ਪਵੇਗਾ।

ਟੀਮ ਮੈਂਬਰਾਂ ਨੇ ਕਿਹਾ ਕਿ ਅਜੌਕੇ ਮਾਡਰਨ ਜਮਾਨੇ 'ਚ ਲੋਕ ਆਮ ਥੈਲਾ ਚੁੱਕਣ ਤੋਂ ਗੁਰੇਜ਼ ਕਰਦੇ ਹਨ। ਇਸ ਲਈ ਇਸ ਵਰਕਸ਼ਾਪ ਦੌਰਾਨ ਲੋਕਾਂ ਨੂੰ ਮਾਡਰਨ ਡਿਜਾਇਨਰ ਥੈਲੇ ਬਣਾਉਣ ਦੀ ਟਰੇਨਿੰਗ ਦਿੱਤੀ ਗਈ। ਦੱਸ ਦੇਈਏ ਕਿ ਟੀਮ ਵਲੋਂ ਇਸ 3 ਦਿਨ ਵਰਕਸ਼ਾਪ ਦੀ ਫੀਸ 5 ਰੁਪਏ ਰਖੀ ਗਈ ਹੈ, ਜਿਸ ਨਾਲ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ।  


rajwinder kaur

Content Editor

Related News