ਲਾਕ ਡਾਊਨ ਦੇ ਸਮੇਂ ਸ਼ਹਿਰ ਵਾਸੀਆਂ ਨੂੰ 3 ਘੰਟੇ ਦੀ ਰਾਹਤ, ਮਿਲੀਆਂ ਦਵਾਈਆਂ ਤੇ ਸਬਜ਼ੀਆਂ

03/27/2020 4:26:20 PM

ਸ੍ਰੀ ਮੁਕਤਸਰ ਸਾਹਿਬ/ਮੰਡੀ ਲੱਖੇਵਾਲੀ (ਪਵਨ ਤਨੇਜਾ, ਖ਼ੁਰਾਣਾ, ਸੁਖਪਾਲ) - ਲਾਕਡਾਊਨ ਦੌਰਾਨ ਲਗਾਏ ਗਏ ਕਰਫ਼ਿਊ ਕਾਰਨ  ਸ੍ਰੀ ਮੁਕਤਸਰ ਸਾਹਿਬ ਸ਼ੁੱਕਰਵਾਰ ਨੂੰ ਮੁਕੰਮਲ ਬੰਦ ਰਿਹਾ ਤੇ ਪੁਲਸ ਬਲ ਚੌਕਸੀ ’ਚ ਰਹੀ। ਇਸ ਦੌਰਾਨ ਸ਼ਹਿਰ ਦੀਆਂ ਗਲੀਆਂ, ਮੁਹੱਲਿਆਂ ਵਿਚ ਪੁਲਸ ਗਸ਼ਤ ਅਤੇ ਮੁਨਿਆਦੀ ਲਗਾਤਾਰ ਜਾਰੀ ਰਹੀ। ਡੀ.ਸੀ.ਐੱਮ.ਕੇ. ਅਰਾਵਿੰਦ ਕੁਮਾਰ ਅਤੇ ਐੱਸ.ਐੱਸ.ਪੀ. ਰਾਜਬਚਨ ਸਿੰਘ ਸਿੱਧੂ ਦੀਆਂ ਹਦਾਇਤਾਂ ਤੋਂ ਬਾਅਦ ਪੁਲਸ ਪ੍ਰਸ਼ਾਸਨ ਦੀ ਚੌਕਸੀ ਲਗਾਤਾਰ ਜਾਰੀ ਹੈ। ਡੀ.ਐੱਸ.ਪੀ. ਤਲਵਿੰਦਰਜੀਤ ਸਿੰਘ ਗਿੱਲ ਅਤੇ ਐੱਸ.ਐੱਚ.ਓ. ਸਿਟੀ ਤੇਜਿੰਦਰਪਾਲ ਸਿੰਘ ਦੀ ਅਗਵਾਈ ਵਿਚ ਪੁਲਸ ਟੀਮਾਂ ਨੇ ਸ਼ਹਿਰ ’ਤੇ ਨਜ਼ਰ ਰੱਖੀ ਹੋਈ ਹੈ। ਬਾਹਰੀ ਰਸਤੇ ਸੀਲ ਕੀਤੇ ਗਏ ਹਨ। ਦਵਾਈਆਂ, ਪੈਟਰੋਲ ਅਤੇ ਸਬਜ਼ੀਆਂ ਦੀ ਖ਼ਰੀਦੋ-ਫਰੋਖਤ ਲੋਕਾਂ ਵਲੋਂ ਤੈਅ ਸਮੇਂ ਸੀਮਾ ਵਿਚ ਕੀਤੀ ਗਈ। ਦੂਜੇ ਪਾਸੇ ਸ਼ਹਿਰ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਅੰਦਰ ਸਟਾਫ਼ ਤਾਇਨਾਤ ਕੀਤਾ ਜਾ ਰਿਹਾ ਹੈ ਤਾਂ ਜੋ ਐਮਰਜੈਂਸੀ ਵਰਗੇ ਹਾਲਾਤਾਂ ਨਾਲ ਨਿਪਟਿਆ ਜਾ ਸਕੇ।

PunjabKesari

3 ਘੰਟਿਆਂ ਲਈ ਖੁੱਲ੍ਹੇ ਮੈਡੀਕਲ 
ਸ਼ੁੱਕਰਵਾਰ ਦੂਜੇ ਦਿਨ ਸ਼ਹਿਰ ਦੇ ਸਾਰੇ ਮੈਡੀਕਲ ਸਟੋਰਾਂ ਨੂੰ 9 ਤੋਂ ਦੁਪਹਿਰ 12 ਵਜੇ ਤੱਕ ਖੁੱਲ੍ਹੇ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ, ਜਿਸ ਦੌਰਾਨ ਵੱਖ-ਵੱਖ ਥਾਵਾਂ ’ਤੇ ਲੋਕਾਂ ਦੀਆਂ ਲਾਈਨਾਂ ਲੱਗੀਆਂ ਰਹੀਆਂ। ਡਰੱਗ ਇੰਸਪੈਕਟਰ ਓਂਕਾਰ ਸਿੰਘ ਤੇ ਹਰੀਤਾ ਬਾਂਸਲ ਨੇ ਦੱਸਿਆ ਕਿ ਆਦੇਸ਼ਾਂ ਵਿਚ ਸਾਰੇ ਮੈਡੀਕਲ ਸਟੋਰ ਮਾਲਕਾਂ ਨੂੰ ਦੱਸਿਆ ਗਿਆ ਹੈ ਕਿ ਉਹ ਦੁਕਾਨ ’ਤੇ ਆਉਣ ਵਾਲੇ ਹਰੇਕ ਮਰੀਜ਼ ਨੂੰ ਦਸ ਦਿਨਾਂ ਦੀ ਦਵਾਈ ਦੇਣ ਅਤੇ ਸਟੋਰ ਅੰਦਰ ਐਂਟਰ ਹੋਣ ਤੋਂ ਪਹਿਲਾਂ ਵਿਅਕਤੀ ਦੇ ਹੱਥਾਂ ਨੂੰ ਸੈਨੇਟਾਈਜ਼ ਕੀਤਾ ਜਾਵੇ। ਇਸ ਤੋਂ ਇਲਾਵਾ ਹਰੇਕ ਦਵਾਈ ਦਾ ਬਿੱਲ ਬਣਾਉਣ ਅਤੇ ਡਾਕਟਰੀ ਪਰਚੀ ਅਨੁਸਾਰ ਦਵਾਈ ਵੇਚੇ ਜਾਣ ਦੀ ਹਦਾਇਤ ਕੀਤੀ। ਜੇਕਰ ਕੋਈ ਮੈਡੀਕਲ ਸਟੋਰ ਮਾਲਕ ਪਿ੍ਰੰਟ ਰੇਟ ਤੋਂ ਜ਼ਿਆਦਾ ’ਤੇ ਦਵਾਈ ਵੇਚੇਗਾ ਤਾਂ ਉਸ  ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

PunjabKesari

 ਲੋਕਾਂ ਦੇ ਘਰਾਂ ਤੱਕ ਪੁੱਜੀਆਂ ਸਬਜ਼ੀਆਂ, ਰੇਹੜੀ ਫੜ੍ਹੀ ਵਾਲਿਆਂ ਨੂੰ ਪਾਸ ਕੀਤੇ ਜਾਰੀ
ਜ਼ਿਲਾ ਪ੍ਰਸ਼ਾਸਨ ਦੀਆਂ ਹਦਾਇਤਾਂ ਦੇ ਚਲਦਿਆਂ ਅੱਜ ਸਵੇਰ ਤੋਂ ਹੀ ਸ਼ਬਜੀ ਮੰਡੀ ਖੁੱਲ੍ਹੀ ਰਹੀ, ਜਿੱਥੇ ਹੋਲਸੇਲ ਸਬਜ਼ੀ ਵਿਕਰੇਤਾ ਤੇ ਰੇਹੜ੍ਹੀ ਫੜ੍ਹੀ ਵਾਲਿਆਂ ਦਾ ਜਮਾਵੜਾ ਰਿਹਾ। ਜ਼ਿਲਾ ਪ੍ਰਸਾਸ਼ਨ ਵਲੋਂ ਸਬਜ਼ੀ ਰੇਹੜ੍ਹੀ ਫੜ੍ਹੀ ਵਾਲਿਆਂ ਨੂੰ ਬਕਾਇਦਾ ਪਾਸ ਜਾਰੀ ਕੀਤੇ ਗਏ ਹਨ, ਜਿਸ ਵਿਚ ਉਨ੍ਹਾਂ ਨੂੰ ਟਾਇਮ ਅਤੇ ਵਾਰਡਾਂ ਦੀ ਜਿੰਮੇਵਾਰੀ ਦਿੱਤੀ ਗਈ। ਭਾਵੇਂ ਪ੍ਰਸ਼ਾਸ਼ਨ ਵਲੋਂ ਸਬਜ਼ੀਆਂ ਵਿਚ ਮਿਲਣ ਵਾਲੇ ਆਲੂ ਦਾ ਰੇਟ 25 ਰੁਪਏ ਕਿੱਲੋ, ਪਿਆਜ਼ 32, ਲਸਨ 100, ਅਦਰਕ 110, ਟਮਾਟਰ 21, ਹਰੀ ਮਿਰਚ, ਟਿੰਡਾ 30, ਸ਼ਿਮਲਾ ਮਿਰਚ 50ਤੇ ਖ਼ੀਰੇ 25 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਰੇਟ ਨਿਰਧਾਰਿਤ ਕੀਤੇ ਗਏ, ਜਿਸ ਦੇ ਬਾਵਜੂਦ ਰੇਹੜ੍ਹੀਆਂ ਵਾਲੇ ਆਪਣੀ ਮਨਮਰਜ਼ੀ ਦੇ ਰੇਟ ’ਤੇ ਸਬਜ਼ੀਆਂ ਵੇਚਦੇ ਰਹੇ।


rajwinder kaur

Content Editor

Related News