ਬੂਥਾਂ ''ਤੇ ਕਬਜ਼ੇ ਦੀਆਂ ਖਬਰਾਂ ਪਿੱਛੋਂ ਐੱਸ. ਐੱਚ. ਓ. ''ਤੇ ਵਰੇ ਸੁਖਬੀਰ ਬਾਦਲ (ਵੀਡੀਓ)

Wednesday, Sep 19, 2018 - 09:00 PM (IST)

ਮੁਕਤਸਰ- ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਮੁਕਤਸਰ 'ਚ ਬੂਥਾਂ 'ਤੇ ਕਬਜ਼ਾ ਹੋਣ ਦੀਆਂ ਖਬਰਾਂ ਪਿੱਛੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੋਲ ਬੂਥ 'ਤੇ ਪਹੁੰਚ ਕੇ ਐੱਸ. ਐੱਚ. ਓ. ਧਰਮਪਾਲ 'ਤੇ ਕਾਫੀ ਵਰ੍ਹੇ। ਉਨ੍ਹਾਂ ਨੇ ਐੱਸ. ਐੱਚ. ਓ. ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਸ਼ਰਮ ਕਰੋ ਯਾਰ ਤੁਹਾਨੂੰ ਇਥੇ ਤਾਇਨਾਤ ਕੀਤਾ ਗਿਆ ਹੈ ਤੇ ਇਥੇ ਸ਼ਰੇਆਮ ਬੂਥ ਕੈਪਚਰਿੰਗ ਹੋ ਰਹੀ ਹੈ। ਵੋਟਰਾਂ ਨੂੰ ਪੋਲਿੰਗ ਬੂਥ ਤੋਂ ਬਾਹਰ ਕੱਢੇ ਜਾਣ ਤੋਂ ਬਾਅਦ ਸੁਖਬੀਰ ਬਾਦਲ ਨੇ ਪੋਲਿੰਗ ਏਜੰਟ ਤੇ ਉਮੀਦਵਾਰਾਂ ਸਮੇਤ ਨੂੰ ਅੰਦਰ ਚੈਕਿੰਗ ਕਰਨ ਲਈ ਭੇਜਿਆ। ਇਸ ਦੌਰਾਨ ਉਨ੍ਹਾਂ ਦੀ ਐਸ. ਐਚ. ਓ . ਨਾਲ ਕਾਫੀ ਬਹਿਸ ਹੋਈ। ਉਨ੍ਹਾਂ ਨੂੰ ਬੂਥਾਂ 'ਤੇ ਕਬਜ਼ੇ ਦੀਆਂ ਖਬਰਾਂ ਮਿਲੀਆਂ ਜਿਸ ਦੌਰਾਨ ਸੁਖਬੀਰ ਤੁਰੰਤ ਉਥੇ ਪਹੁੰਚੇ ਅਤੇ ਬੂਥ ਦੀ ਚੈਕਿੰਗ ਕਰਵਾਈ।


Related News