ਗੁੰਡਾ ਅਨਸਰਾਂ ਦੇ ਹੌਸਲੇ ਬੁਲੰਦ, ਮੋਟਰਸਾਈਕਲ ''ਤੇ ਸਵਾਰ ਹੋ ਬੱਸ ’ਤੇ ਮਾਰੇ ਪੱਥਰ
Saturday, Jan 28, 2023 - 03:14 AM (IST)

ਮਲੋਟ (ਜੁਨੇਜਾ) : ਗੁੰਡਾ ਅਨਸਰਾਂ ਦੇ ਹੌਸਲੇ ਲਗਾਤਾਰ ਬੁਲੰਦ ਹੋ ਰਹੇ ਹਨ। ਸ਼ੁੱਕਰਵਾਰ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਮਲੋਟ ਤੋਂ ਡੱਬਵਾਲੀ ਜਾ ਰਹੀ ਬੱਸ ਨੂੰ ਰੋਕ ਕੇ ਪੱਥਰ ਮਾਰੇ। ਜਾਣਕਾਰੀ ਅਨੁਸਾਰ ਪੀ.ਆਰ.ਟੀ.ਸੀ. ਦੀ ਬੱਸ ਮਲੋਟ ਤੋਂ ਡੱਬਵਾਲੀ ਜਾ ਰਹੀ ਸੀ। ਕਰੀਬ ਸਾਢੇ 5 ਵਜੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਬੱਸ ਨੂੰ ਰੋਕ ਕੇ ਪੱਥਰ ਮਾਰੇ। ਇਸ ਨਾਲ ਬੱਸ ਚਾਲਕ ਜਾਂ ਕਿਸੇ ਸਵਾਰੀ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਇਕ ਪੱਥਰ ਵੱਜਣ ਕਰਕੇ ਬੱਸ ਦਾ ਅਗਲਾ ਸ਼ੀਸ਼ਾ ਟੁੱਟ ਗਿਆ। ਸ਼ਰੇਆਮ ਗੁੰਡਾਗਰਦੀ ਦੀ ਇਸ ਘਟਨਾ ਦੀ ਲੋਕਾਂ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ। ਬੱਸ ਨੂੰ ਸਰਵਣ ਸਿੰਘ ਚਲਾ ਰਿਹਾ ਸੀ ਤੇ ਗੁਰਜੰਟ ਸਿੰਘ ਕੰਡਕਟਰ ਸੀ।
ਇਹ ਵੀ ਪੜ੍ਹੋ : ਜੇਐੱਨਯੂ, ਜਾਮੀਆ ਤੋਂ ਬਾਅਦ ਹੁਣ ਬੀਬੀਸੀ ਦੀ ਡਾਕੂਮੈਂਟਰੀ ਨੂੰ ਲੈ ਕੇ ਦਿੱਲੀ ਯੂਨੀਵਰਸਿਟੀ 'ਚ ਹੰਗਾਮਾ, ਧਾਰਾ-144 ਲਾਗੂ
ਸਵਾਰੀਆਂ ਨੇ ਦੱਸਿਆ ਕਿ ਇਕ ਮੋਟਰਸਾਈਕਲ ’ਤੇ ਸਵਾਰ ਨੌਜਵਾਨ ਜਿਹੜੇ ਦਾਨੇਵਾਲਾ ਤੋਂ ਬੱਸ ਦੇ ਪਿੱਛੇ ਆ ਰਹੇ ਸਨ, ਬੱਸ ਨੂੰ ਓਵਰਟੇਕ ਕਰਨਾ ਚਾਹੁੰਦੇ ਸਨ ਪਰ ਸੜਕ ਖਾਲੀ ਨਾ ਹੋਣ ਕਰਕੇ ਚਾਲਕ ਨੇ ਸਾਈਡ ਨਹੀਂ ਦਿੱਤੀ, ਜਿਸ ਕਾਰਨ ਇਨ੍ਹਾਂ ਨੇ ਅਬੁਲਖੁਰਾਣਾ ਪੁੱਜ ਕੇ ਬੱਸ ਨੂੰ ਰੋਕ ਲਿਆ ਅਤੇ ਪੱਥਰ ਮਾਰ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਿਟੀ ਮਲੋਟ ਦੇ ਮੁੱਖ ਅਫ਼ਸਰ ਵਰੁਣ ਕੁਮਾਰ ਮੌਕੇ ’ਤੇ ਪੁੱਜ ਗਏ। ਥਾਣਾ ਮੁਖੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਸ ਬੱਸ ਚਾਲਕ ਦੇ ਬਿਆਨਾਂ ’ਤੇ ਕਾਰਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੱਥਰ ਮਾਰਨ ਵਾਲੇ ਅਨਸਰਾਂ ਦੀ ਜਲਦ ਹੀ ਸ਼ਨਾਖਤ ਕਰ ਲਈ ਜਾਵੇਗੀ।
ਇਹ ਵੀ ਪੜ੍ਹੋ : ਜਦੋਂ ਮਕਾਨ ਖਾਲੀ ਕਰਵਾਉਣ ਪਹੁੰਚੇ ਕਾਨੂੰਨਗੋ ਤਾਂ ਕਿਸਾਨ ਯੂਨੀਅਨ ਨੇ ਚਿਤਾਵਨੀ ਦਿੰਦਿਆਂ ਕਹਿ ਦਿੱਤੀ ਵੱਡੀ ਗੱਲ
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।