ਸ਼ਹੀਦ ਪੁੱਤ ਦਾ ਬਦਲਾ ਲੈਣ ਲਈ ਮਾਂ ਨੇ ਦੂਜੇ ਪੁੱਤ ਨੂੰ ਵੀ ਫੌਜ ’ਚ ਭੇਜਿਆ, ਪੁੱਤ ਨੇ ਮਾਰੇ ਦੁਸ਼ਮਣ

04/11/2022 12:22:00 AM

ਫਾਜ਼ਿਲਕਾ (ਸੁਖਵਿੰਦਰ ਥਿੰਦ)- ਸ਼ਾਮ ਦੇ ਵੇਲੇ ਜਿੰਨਾ ਸਮਾਂ ਪੁੱਤ ਘਰ ਨਾ ਆਵੇ ਤਾਂ ਮਾਂ ਨੂੰ ਓਨਾ ਸਮਾਂ ਚਿੰਤਾ ਹੀ ਰਹਿੰਦੀ ਹੈ ਕਿ ਪੁੱਤ ਘਰ ਕਿਉਂ ਨਹੀਂ ਆਇਆ ਕਿਉਂਕਿ ਪੁੱਤ ਮਾਂ ਬਾਪ ਦਾ ਇਕ ਅਣਮੁੱਲਾ ਗਹਿਣਾ ਹੁੰਦਾ ਹੈ। ਦੂਜੇ ਪਾਸੇ ਜਿਨ੍ਹਾਂ ਮਾਵਾਂ ਦੇ ਪੁੱਤ ਜੰਗ ’ਚ ਸ਼ਹੀਦ ਹੁੰਦੇ ਹਨ, ਉਨ੍ਹਾਂ ਦੇ ਦਿਲ ’ਤੇ ਕੀ ਬੀਤਦੀ ਹੋਵੇਗੀ। ਆਓ ਗੱਲ ਕਰਦੇ ਹਾਂ ਉਸ ਮਾਂ ਬਚਨ ਕੌਰ ਦੀ, ਜਿਸ ਦਾ ਪੁੱਤ ਕਾਰਗਿਲ ਦੀ ਜੰਗ ’ਚ ਦੇਸ਼ ਦੇ ਦੁਸ਼ਮਣਾਂ ਨਾਲ ਲੋਹਾ ਲੈਂਦਾ ਹੋਇਆ ਸ਼ਹੀਦ ਹੋ ਗਿਆ ਅਤੇ ਮਾਂ ਨੇ ਆਪਣਾ ਸੀਨਾ ਚੌੜਾ ਕਰਕੇ ਰੋਂਦਿਆਂ ਹੋਇਆਂ ਆਪਣੇ ਦੂਜੇ ਪੁੱਤ ਤੇ ਪੋਤੇ ਨੂੰ ਵੀ ਦੇਸ਼ ਦੀ ਰੱਖਿਆ ਲਈ ਫੌਜ ’ਚ ਤੋਰ ਦਿੱਤਾ। ਇਸ ਸਬੰਧੀ ਜਦੋਂ ਪ੍ਰਤੀਨਿਧੀ ਥਿੰਦ ਨੇ ਫਾਜ਼ਿਲਕਾ ਦੇ ਸ਼ਹੀਦ ਬਲਵਿੰਦਰ ਸਿੰਘ ਨਗਰ ’ਚ ਰਹਿੰਦੇ ਸ਼ਹੀਦ ਦੇ ਪਰਿਵਾਰ ਨਾਲ ਰਾਬਤਾ ਕਾਇਮ ਕੀਤਾ ਤਾਂ ਸ਼ਹੀਦ ਦੀ ਮਾਂ ਬਚਨ ਕੌਰ ਨੇ ਰੋਂਦਿਆਂ ਦੱਸਿਆ ਕਿ ਗਰੀਬੀ ਦੇ ਚਲਦਿਆਂ ਉਨ੍ਹਾਂ ਦੇ ਮਰਹੂਮ ਪਤੀ ਜੀਤ ਸਿੰਘ ਨੇ ਆਪਣੇ ਪੁੱਤ ਨੂੰ ਪੜਾ ਲਿਖਾ ਕੇ (1997) ਵਿਚ ਫੌਜ ’ਚ ਭਰਤੀ ਕਰਵਾਇਆ ਸੀ ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਦਾ ਫੌਜੀ ਜਵਾਨ ਪੁੱਤ ਸ਼ਹੀਦ ਹੋਣ ਵਾਲਾ ਹੈ।

ਇਹ ਖ਼ਬਰ ਪੜ੍ਹੋ- PCB ਪ੍ਰਮੁੱਖ ਅਹੁਦੇ ਤੋਂ ਅਸਤੀਫੇ ਦੇਣ 'ਤੇ ਵਿਚਾਰ ਕਰ ਰਹੇ ਹਨ ਰਮੀਜ਼ : ਸੂਤਰ
ਕਾਰਗਿਲ ਦੀ ਜੰਗ ’ਚ ਸੈਂਕੜੇ ਦੁਸ਼ਮਣਾਂ ਨੂੰ ਮਾਰ ਕੇ ਸ਼ਹੀਦ ਹੋਇਆ ਬਲਵਿੰਦਰ ਸਿੰਘ
ਸਾਡੇ ਗੁਆਂਢੀ ਮੁਲਕ ਦੀ ਮਾੜੀ ਸਰਕਾਰ ਅਤੇ ਮਾੜੇ ਸਿਸਟਮ ਨੇ ਕਈ ਮਾਵਾਂ ਦੇ ਘਰ ਉਜਾੜੇ ਸਨ, ਭਾਵੇਂ ਉਹ ਹਿੰਦ ਦੇ ਹੋਣ ਭਾਵੇਂ ਪਾਕਿ ਦੇ ਪਰ ਜਿਨ੍ਹਾਂ ਮਾਵਾਂ ਦੇ ਪੁੱਤਰ ਇਸ ਦੁਨੀਆ ਨੂੰ ਛੱਡ ਕੇ ਜਾਂਦੇ ਹਨ, ਇਸ ਦਾ ਦੁੱਖ ਸਿਰਫ ਉਹ ਮਾਂ ਹੀ ਦੱਸ ਸਕਦੀ ਹੈ।  ਗੱਲ ਕਰਦੇ ਹਾਂ ਹਿੰਦ-ਪਾਕਿ ਦੀ ਮਈ 1999 ਨੂੰ ਕਾਰਗਿਲ ਦੀ ਜੰਗ ਦੀ, ਜੋ ਅਚਾਨਕ ਸ਼ੁਰੂ ਹੋਈ ਸੀ, ਜਿਸ ਅੰਦਰ ਮਾਂ ਬਚਨ ਕੌਰ ਦਾ ਪੁੱਤਰ ਸ਼ਹੀਦ ਬਲਵਿੰਦਰ ਸਿੰਘ ਵੀ ਆਪਣੇ ਦੇਸ਼ ਖਾਤਰ ਜੰਗ ਲੜ ਰਿਹਾ ਸੀ ਤਾਂ ਮਾਂ ਨੇ ਦੱਸਿਆ ਕਿ ਜੰਗ ਦੇ ਚਲਦੇ ਅਚਾਨਕ ਕੁਝ ਫੌਜ ਦੇ ਅਫ਼ਸਰ ਉਨ੍ਹਾਂ ਦੇ ਘਰ ਆਏ ਤਾਂ ਉਨ੍ਹਾਂ ਨੇ ਦੱਸਿਆ ਕਿ ਤੁਹਾਡਾ ਪੁੱਤਰ ਬਲਵਿੰਦਰ ਸਿੰਘ ਕਾਰਗਿਲ ਦੀ ਜੰਗ ’ਚ ਸੈਂਕੜੇ ਦੁਸ਼ਮਣਾਂ ਨੂੰ ਮਾਰ ਕੇ ਸ਼ਹੀਦ ਹੋ ਗਿਆ ਹੈ ਤਾਂ ਉਸ ਸਮੇਂ ਸ਼ਹੀਦ ਦੇ ਘਰ ਨਹੀਂ ਬਲਕਿ ਸਾਰੇ ਇਲਾਕੇ ਅੰਦਰ ਸੋਗ ਦੀ ਲਹਿਰ ਦੌੜ ਗਈ ਤਾਂ ਉਸ ਔਖੀ ਘੜੀ ਅੰਦਰ ਫੌਜ ਨੇ ਪਰਿਵਾਰ ਨੂੰ ਸੰਭਾਲਿਆ ਅਤੇ ਬਲਵਿੰਦਰ ਸਿੰਘ ਦੇ ਸ਼ਹੀਦ ਹੋਣ ਦਾ ਮਾਣ ਮਹਿਸੂਸ ਕਰਵਾਇਆ।
ਉਸ ਵੱਲੋਂ ਸ਼ਹੀਦ ਹੋਣ ਤੋਂ ਕੁਝ ਦਿਨ ਪਹਿਲਾਂ ਪਾਈ ਹੋਈ ਚਿੱਠੀ ਅਤਿੰਮ ਸੰਸਕਾਰ ਤੋਂ ਚਾਰ ਦਿਨ ਬਾਅਦ ਘਰ ਪੁੱਜੀ ਸੀ।
ਮਾਂ ਬਚਨ ਕੌਰ ਨੇ ਦੱਸਿਆ ਕਿ ਉਸ ਦੇ ਪੁੱਤਰ ਨੇ ਆਪਣੀ ਚੰਗੀ ਸਿਹਤ ਬਾਰੇ ਪਰਿਵਾਰ ਨੂੰ ਚਿੱਠੀ ਲਿਖੀ ਸੀ ਅਤੇ ਚਿੱਠੀ ’ਚ ਉਸ ਨੇ ਆਪਣੀ ਮਾਂ ਨਾਲ ਬਹੁਤ ਗੱਲਾਂ ਕੀਤੀਆਂ ਸਨ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਮਾਂ ਨੇ ਕਿਹਾ ਕਿ ਉਸ ਦੇ ਪੁੱਤਰ ਦਾ ਜਦੋਂ ਅੰਤਿਮ ਸਸਕਾਰ ਹੋ ਗਿਆ ਸੀ ਤਾਂ ਉਸ ਤੋਂ ਚਾਰ ਦਿਨ ਬਾਅਦ ਉਹ ਚਿੱਠੀ ਘਰ ਪੁੱਜੀ ਸੀ, ਜਿਸ ’ਚ ਉਸ ਨੇ ਲਿਖਿਆ ਸੀ ਕਿ ਮਾਂ ਮੈਂ ਬਹੁਤ ਵਧੀਆ ਹਾਂ, ਤੂੰ ਫਿਕਰ ਨਾ ਕਰੀਂ, ਮੈਂ ਜਲਦ ਹੀ ਘਰ ਆ ਜਾਵਾਂਗਾ ਅਤੇ ਤੇਰੇ ਸਾਰੇ ਚਾਅ ਪੂਰੇ ਕਰਾਂਗਾ।

ਇਹ ਖ਼ਬਰ ਪੜ੍ਹੋ- RSA v BAN : ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ  ਕੀਤਾ 217 ਦੌੜਾਂ 'ਤੇ ਢੇਰ
ਭਰਾ ਦਾ ਬਦਲਾ ਲੈ ਕੇ ਦੂਸਰਾ ਭਰਾ ਫੌਜ ’ਚੋਂ ਹੋਇਆ ਸੀ ਰਿਟਾਇਰ
ਮਾਂ ਬਚਨ ਕੌਰ ਨੇ ਦੱਸਿਆ ਕਿ ਜਦੋਂ ਉਸ ਦਾ ਪੁੱਤਰ ਬਲਵਿੰਦਰ ਸਿੰਘ ਸ਼ਹੀਦ ਹੋਇਆ ਸੀ ਤਾਂ ਉਸ ਨੇ ਆਪਣਾ ਸੀਨਾ ਚੌੜਾ ਕਰਕੇ ਆਪਣੇ ਦੂਸਰੇ ਪੁੱਤਰ ਗਰਦੀਪ ਸਿੰਘ ਨੂੰ ਆਪਣੇ ਸ਼ਹੀਦ ਪੁੱਤਰ ਦਾ ਬਦਲਾ ਲੈਣ ਲਈ ਫੌਜ ’ਚ ਤੋਰ ਦਿੱਤਾ ਸੀ ਤਾਂ ਗੁਰਦੀਪ ਸਿੰਘ ਨੇ ਇਕ ਲੜਾਈ ਦੌਰਾਨ ਦੁਸ਼ਮਣਾਂ ਦੇ 2 ਸੈਨਿਕ ਮਾਰ ਕੇ ਆਪਣੇ ਸ਼ਹੀਦ ਭਰਾ ਬਲਵਿੰਦਰ ਸਿੰਘ ਦਾ ਬਦਲਾ ਲੈ ਲਿਆ ਅਤੇ ਉਸ ਤੋਂ ਬਾਅਦ ਨੌਕਰੀ ਪੂਰੀ ਹੋਣ ’ਤੇ ਉਹ ਰਿਟਾਇਰ ਹੋ ਗਿਆ। ਮਾਂ ਨੇ ਕਿਹਾ ਕਿ ਇਸ ਤੋਂ ਬਾਅਦ ਉਸ ਨੇ ਆਪਣੇ ਪੋਤੇ ਨੂੰ ਜੱਜ ਸਿੰਘ ਨੂੰ ਵੀ ਫੌਜ ’ਚ ਤੋਰ ਦਿੱਤਾ ਹੈ।
 ਆਪਣੇ ਹੰਝੂ ਵਹਾਉਂਦੀ ਹੋਈ ਸ਼ਹੀਦ ਦੀ ਮਾਂ ਨੇ ਦੱਸਿਆ ਕਿ ਉਸ ਦਾ ਪੁੱਤਰ ਜਦੋਂ ਦਾ ਫੌਜ ’ਚ ਸ਼ਹੀਦ ਹੋਇਆ ਹੈ, ਉਸ ਦਿਨ ਤੋਂ ਹੀ ਉਹ ਹਰ ਰੋਜ਼ ਰਾਤ ਨੂੰ ਸੁਫ਼ਨੇ ’ਚ ਉਸ ਨਾਲ ਗੱਲਾਂ ਕਰਦਾ ਹੈ ਅਤੇ ਮਾਂ ਕਹਿੰਦੀ ਹੈ ਕਿ ਪੁੱਤਰ ਮੈਨੂੰ ਤੇਰੀ ਬਹੁਤ ਯਾਦ ਆਉਂਦੀ ਹੈ ਤਾਂ ਜਦੋਂ ਉਹ ਪੁੱਤਰ ਨੂੰ ਆਪਣੇ ਸੀਨੇ ਨਾਲ ਲਾਉਣ ਲੱਗਦੀ ਹੈ ਤਾਂ ਪੁੱਤਰ ਕਹਿੰਦਾ ਹੈ ਕਿ ਮਾਂ ਮੇਰੀ ਡਿਊਟੀ ਦਾ ਸਮਾਂ ਹੋ ਗਿਆ।
ਜੱਦੀ ਪਿੰਡ ਸਾਬੂਆਣਾ ਵਿਖੇ ਸਕੂਲ ਦਾ ਨਾਂ ਸ਼ਹੀਦ ਬਲਵਿੰਦਰ ਸਿੰਘ ਦੇ ਨਾਂ ’ਤੇ ਰੱਖਿਆ ਗਿਆ 
ਸ਼ਹੀਦ ਬਲਵਿੰਦਰ ਸਿੰਘ ਦੇ ਨਾਂ ’ਤੇ ਫਾਜ਼ਿਲਕਾ ਪ੍ਰਸ਼ਾਸਨ ਨੇ ਯਾਦਗਾਰੀ ਗੇਟ ਅਤੇ ਉਸ ਦੇ ਜੱਦੀ ਪਿੰਡ ਸਾਬੂਆਣਾ ਵਿਖੇ ਸਕੂਲ ਦਾ ਨਾਂ ਸ਼ਹੀਦ ਬਲਵਿੰਦਰ ਸਿੰਘ ਦੇ ਨਾਂ ’ਤੇ ਰੱਖਿਆ ਹੈ। ਸ਼ਹੀਦ ਦੇ ਪਰਿਵਾਰ ਨੇ ਆਪਣੇ ਘਰ ਅੰਦਰ ਸ਼ਹੀਦ ਦਾ ਇਕ ਮੰਦਿਰ ਬਣਾਇਆ ਹੈ, ਜਿੱਥੇ ਉਸ ਦੇ ਸਨਮਾਨ ਚਿੰਨ੍ਹ ਅਤੇ ਉਸਦਾ ਮੰਜਾ ਅਤੇ ਹੋਰ ਗੁਰੂਆ ਦੀਆਂ ਫੋਟੋਆਂ ਵੀ ਰੱਖੀਆਂ ਹਨ ਅਤੇ ਸਾਰਾ ਪਰਿਾਵਰ ਉੱਥੇ ਬੈਠ ਕੇ ਪ੍ਰਮਾਤਮਾ ਦਾ ਜਾਪ ਕਰਦਾ ਹੈ। 
ਪਰਿਵਾਰ ਦਾ ਇਕ ਮੈਂਬਰ ਫੌਜ ’ਚ ਜ਼ਰੂਰ ਭੇਜੋ
ਸ਼ਹੀਦ ਦੇ ਭਰਾ ਬੂਟਾ ਸਿੰਘ ਨੇ ਦੱਸਿਆ ਕਿ ਹਰ ਬਾਪ ਦਾ ਫਰਜ਼ ਬਣਦਾ ਹੈ ਕਿ ਉਹ ਆਪਣਾ ਇਕ ਪੁੱਤਰ ਦੇਸ਼ ਦੀ ਰੱਖਿਆ ਲਈ ਫੌਜ ’ਚ ਭੇਜੇ ਤਾਂ ਜੋ ਸਾਰਾ ਹਿੰਦੁਸਤਾਨ ਚੈਨ ਦੀ ਨੀਂਦ ਸੌਂ ਸਕੇ।


Gurdeep Singh

Content Editor

Related News