ਮੋਗਾ ਪੁਲਸ ਨੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, ਪਿਸਤੌਲ ਤੇ ਨਕਦੀ ਸਣੇ 8 ਮੁਲਜ਼ਮ ਗ੍ਰਿਫ਼ਤਾਰ
Thursday, Aug 24, 2023 - 05:55 PM (IST)

ਮੋਗਾ (ਕਸ਼ੀਸ਼)- ਮੋਗਾ ਨਿਹਾਲ ਸਿੰਘ ਵਾਲਾ ਪੁਲਸ ਨੇ ਬਲੈਕਮੇਲਿੰਗ ਅਤੇ ਲੁੱਟਖੋਹ ਕਰਨ ਵਾਲੇ ਗਿਰੋਹ ਦੇ 8 ਮੈਂਬਰਾਂ ਨੂੰ ਇਕ ਔਰਤ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਇਨ੍ਹਾਂ ਕੋਲੋਂ ਇਕ ਆਲਟੋ ਕਾਰ, ਇਕ ਮੋਟਰਸਾਈਕਲ, ਇਕ ਰਾਈਫਲ, ਇਕ ਰਿਵਾਲਵਰ ਅਤੇ 1.85 ਲੱਖ ਰੁਪਏ ਬਰਾਮਦ ਕੀਤੇ ਹਨ। ਇਹ ਗਰੋਹ ਔਰਤ ਨੂੰ ਰਸਤੇ 'ਚ ਖੜ੍ਹਾ ਕਰਕੇ ਵਾਹਨਾਂ 'ਚ ਜਾਣ ਵਾਲੇ ਯਾਤਰੀਆਂ ਕੋਲੋਂ ਲਿਫਟ ਲੈਂਦੇ ਸੀ ਅਤੇ ਥੋਰੀ ਕੁ ਦੂਰੀ 'ਤੇ ਹੀ ਗੱਡੀ ਰੋਕ ਕੇ ਉਸ ਨੂੰ ਬਲੈਕਮੇਲ ਕਰਕੇ ਪੈਸੇ ਲੈ ਲੈਂਦਾ ਸੀ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐੱਸ.ਪੀ.ਐੱਚ ਮਨਮੀਤ ਸਿੰਘ ਨੇ ਦੱਸਿਆ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਇੱਕ ਗਰੋਹ ਇੱਕ ਔਰਤ ਦੀ ਮਦਦ ਨਾਲ ਲੁੱਟ-ਖੋਹ ਕਰਦਾ ਹੈ।
ਇਹ ਵੀ ਪੜ੍ਹੋ- ਸੁਖਬੀਰ ਬਾਦਲ ਨੂੰ ਵੱਡੀ ਰਾਹਤ, ਹਾਈਕੋਰਟ ਨੇ ਰੱਦ ਕੀਤੀ FIR
ਇਸ ਮਾਮਲੇ ਦੀ ਜਾਂਚ ਦੌਰਾਨ ਪੁਲਸ ਨੇ ਇੱਕ ਔਰਤ ਸਮੇਤ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਉਸ ਨੇ ਕਬੂਲ ਕੀਤਾ ਕਿ ਕੁਝ ਦਿਨ ਪਹਿਲਾਂ ਦੋਸ਼ੀ ਔਰਤ ਸੁਖਬਿੰਦਰ ਕੌਰ ਨੇ ਹਿੰਮਤਪੁਰਾ ਬੱਸ ਸਟੈਂਡ 'ਤੇ ਖੜ੍ਹੀ ਹੋ ਕੇ ਸੁਰਿੰਦਰਪਾਲ ਸਿੰਘ ਨੂੰ ਕਾਰ 'ਚ ਰੋਕ ਕੇ ਨਿਹਾਲ ਸਿੰਘ ਵਾਲਾ ਜਾਣ ਲਈ ਲਿਫਟ ਮੰਗੀ ਅਤੇ ਸੁਰਿੰਦਰਪਾਲ ਸਿੰਘ ਸੁਖਬਿੰਦਰ ਕੌਰ ਨੂੰ ਆਪਣੀ ਕਾਰ 'ਚ ਬਿਠਾ ਲਿਆ। ਇਸ ਦੌਰਾਨ ਥੋੜੀ ਹੀ ਦੂਰ ਜਾ ਕੇ ਮੁਲਜ਼ਮਾਂ ਨੇ ਗੱਡੀ ਰੋਕ ਕੇ ਬਲੈਕਮੇਲ ਕਰਕੇ ਉਸ ਕੋਲੋਂ 2 ਲੱਖ 75 ਰੁਪਏ ਲੈ ਲਏ।
ਇਹ ਵੀ ਪੜ੍ਹੋ- ਪਾਕਿ ਵਲੋਂ ਭਾਰਤ ਭੇਜੀ ਹੈਰੋਇਨ ਦੀ ਵੱਡੀ ਖੇਪ ਬਰਾਮਦ, ਪਿਸਤੌਲ ਤੇ ਡਰੱਗ ਮਨੀ ਸਣੇ 3 ਨਸ਼ਾ ਤਸਕਰ ਗ੍ਰਿਫ਼ਤਾਰ
ਪੁਲਸ ਵੱਲੋਂ ਸਾਰੇ ਮੁਲਜ਼ਮਾਂ 'ਤੇ ਥਾਣਾ ਨਿਹਾਲ ਸਿੰਘ ਵਾਲਾ 'ਚ ਜਗਸੀਰ ਸਿੰਘ, ਕੇਵਲ ਸਿੰਘ, ਸਿਕੰਦਰ ਸਿੰਘ, ਪਰਮਜੀਤ ਸਿੰਘ, ਸੁਖਬਿੰਦਰ ਕੌਰ, ਕਰਤਾਰ ਸਿੰਘ, ਮੁਹੰਮਦ ਯੂਨਿਸ ਖਾਨ, ਹਨੀਪ ਖਾਨ ਖ਼ਿਲਾਫ਼ 379,420,383,120-ਬੀ, 411 ਬੀ:ਡੀ 25/27-54-59 ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਇਹ ਵੀ ਪੜ੍ਹੋ- ਦੇਸ਼ ਲਈ ਪਾਕਿ 'ਚ ਜਾਸੂਸੀ ਕਰਨ ਵਾਲੇ 8 ਜਾਸੂਸਾਂ 'ਚੋਂ 6 ਨੇ ਦੁਨੀਆ ਨੂੰ ਕਿਹਾ ਅਲਵਿਦਾ, 2 ਦੀ ਹਾਲਾਤ ਬਦ ਤੋਂ ਬਦਤਰ
ਮੁਲਜ਼ਮ ਔਰਤ ਜ਼ਿਲ੍ਹਾ ਮਲੇਰ ਕੋਟਲਾ ਦੀ ਵਸਨੀਕ ਸੀ ਅਤੇ ਜਗਸੀਰ ਸਿੰਘ ਨਾਲ ਸਬੰਧਤ ਸੀ। ਬਾਕੀ 7 ਮੁਲਜ਼ਮ ਪਿੰਡ ਰੁੜਕੇ ਕਲਾਂ ਜ਼ਿਲ੍ਹਾ ਬਰਨਾਲਾ ਦੇ ਵਸਨੀਕ ਹਨ ਅਤੇ ਮੁਲਜ਼ਮਾਂ ਕੋਲੋਂ ਇੱਕ ਆਲਟੋ ਕਾਰ, ਇੱਕ ਮੋਟਰ ਸਾਈਕਲ, ਇੱਕ ਰਾਈਫ਼ਲ 32 ਬੋਰ, ਇੱਕ ਰਿਵਾਲਵਰ 32 ਬੋਰ ਅਤੇ 2 ਜਿੰਦਾ ਕਾਰਤੂਸ, 1 ਲੱਖ 85 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8