ਮੰਗਾ ਪੂਰੀਆਂ ਨਾ ਹੋਣ 'ਤੇ ਦਰਜਾ 4 ਦੇ ਮੁਲਾਜ਼ਮ ਕਰਨਗੇ ਮੋਤੀ ਮਹਿਲ ਦੀ ਘੇਰਾਬੰਦੀ

08/12/2019 11:33:26 AM

ਮੋਗਾ (ਵਿਪਨ) - ਪੰਜਾਬ ਦੀ ਜਨਤਾ ਨਾਲ ਕਈ ਵਾਅਦੇ ਕਰਕੇ ਸੱਤਾ 'ਚ ਆਉਣ ਵਾਲੀ ਕਾਂਗਰਸ ਸਰਕਾਰ ਵਲੋਂ ਇਕ ਵੀ ਵਾਅਦਾ ਪੂਰਾ ਨਾ ਕਰਨ 'ਤੇ ਦਰਜਾ 4 ਦੇ ਕਰਮਚਾਰੀਆਂ 'ਚ ਰੋਸ ਦੀ ਭਾਵਨਾ ਪਾਈ ਜਾ ਰਹੀ ਹੈ। ਮੰਗਾਂ ਪੂਰੀਆਂ ਕਰਨ ਦੇ ਵਾਅਦਿਆਂ ਤੋਂ ਪਰੇਸ਼ਾਨ ਉਕਤ ਕਰਮਚਾਰਾਂ ਵਲੋਂ 14 ਅਗਸਤ ਨੂੰ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਦੌਰਾਨ ਉਹ ਪਟਿਆਲਾ ਵਿਖੇ ਮੋਤੀ ਮਹਿਲ ਦੀ ਘੇਰਾਬੰਦੀ ਕਰਨਗੇ ਅਤੇ ਸਰਕਾਰ ਨੂੰ ਉਨ੍ਹਾਂ ਦੇ ਵਾਅਦੇ ਯਾਦ ਕਰਵਾਉਣਗੇ। 

ਪੱਤਰਕਾਰਨਾਂ ਨਾਲ ਗੱਲਬਾਤ ਕਰਦਿਆਂ ਮੋਗਾ ਜ਼ਿਲਾ ਦਰਜਾ 4 ਯੂਨੀਅਨ ਦੇ ਪ੍ਰਧਾਨ ਚਮਨ ਲਾਲ ਨੇ ਦੱਸਿਆ ਕਿ ਸਰਕਾਰ ਨੇ ਕਈ ਵਾਰ ਸਾਡੇ ਨਾਲ ਮੀਟਿੰਗਾਂ ਕੀਤੀਆਂ, ਜਿਸ ਦੌਰਾਨ ਉਨ੍ਹਾਂ ਨੇ ਸਾਡੀਆਂ ਮੰਗਾਂ ਪੂਰੀਆਂ ਕਰਨ ਦੇ ਕਈ ਵਾਅਦੇ ਕੀਤੇ, ਜਿਨ੍ਹਾਂ ਨੂੰ ਸਰਕਾਰ ਨੇ ਅੱਜ ਤੱਕ ਪੂਰਾ ਨਹੀਂ ਕੀਤਾ। ਸਰਕਾਰ ਵਲੋਂ ਵਾਅਦੇ ਅਤੇ ਮੰਗਾਂ ਪੂਰੀਆਂ ਨਾ ਕਰਨ ਦੇ ਰੋਸ 'ਚ ਪੰਜਾਬ ਭਰ ਦੇ ਦਰਜਾ 4 ਦੇ ਕਰਮਚਾਰੀ 14 ਅਗਸਤ ਨੂੰ ਪਟਿਆਲਾ ਬੱਸ ਸਟੈਂਡ 'ਤੇ ਇਕੱਠੇ ਹੋਣਗੇ, ਜਿਸ ਮਗਰੋਂ ਉਹ ਮੋਤੀ ਮਹਿਲ ਦੀ ਘੇਰਾਬੰਦੀ ਕਰਨਗੇ। ਉਨ੍ਹਾਂ ਕਿਹਾ ਕਿ ਉਹ ਅਜਿਹਾ ਕਰਕੇ ਉਹ ਸੁੱਤੇ ਹੋਏ ਮੁੱਖ ਮੰਤਰੀ ਨੂੰ ਉਠਾਉਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਘੇਰਾਬੰਦੀ ਕਰਨ ਤੋਂ ਬਾਅਦ ਵੀ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰ ਦੇਣਗੇ।


rajwinder kaur

Content Editor

Related News