ਮੋਗਾ ''ਚ ਦੁਕਾਨ ''ਚ ਲਟਕਦੀ ਮਿਲੀ ਜਨਾਨੀ ਦੀ ਲਾਸ਼, ਲੋਕਾਂ ''ਚ ਦਹਿਸ਼ਤ

Thursday, Oct 29, 2020 - 12:47 PM (IST)

ਮੋਗਾ ''ਚ ਦੁਕਾਨ ''ਚ ਲਟਕਦੀ ਮਿਲੀ ਜਨਾਨੀ ਦੀ ਲਾਸ਼, ਲੋਕਾਂ ''ਚ ਦਹਿਸ਼ਤ

ਮੋਗਾ (ਵਿਪਨ) : ਮੋਗਾ ਦੇ ਬੁਕਨ ਵਾਲਾ ਰੋਡ 'ਤੇ ਸਥਿਤ ਇਕ ਦੁਕਾਨ 'ਚ ਤਲਾਕਸ਼ੁਦਾ ਜਨਾਨੀ ਦੀ ਪੱਖੇ ਨਾਲ ਲਟਕਦੀ ਹੋਈ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਨੂੰ ਲੈ ਕੇ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ: ਨੌਜਵਾਨ ਨੇ ਕੋਬਰਾ ਸੱਪ ਨਾਲ ਕਰਵਾਇਆ ਵਿਆਹ, ਕਿਹਾ- ਇਹ ਮੇਰੀ ਪਿਛਲੇ ਜਨਮ ਦੀ ਪ੍ਰੇਮਿਕਾ ਹੈ (ਵੀਡੀਓ)

ਮੌਕੇ 'ਤੇ ਪੁੱਜੇ ਐੱਸ.ਆਈ.ਗੁਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਹਰਪ੍ਰੀਤ ਕੌਰ ਪੁੱਤਰੀ ਬਲਦੇਵ ਸਿੰਘ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਉਕਤ ਜਨਾਨੀ ਦਾ ਤਿੰਨ ਸਾਲ ਪਹਿਲਾਂ ਜਗਰਾਓ ਦੇ ਰਹਿਣ ਵਾਲੇ ਸੁੱਖਾ ਨਾਂ ਦੇ ਨੌਜਵਾਨ ਨਾਲ ਹੋਇਆ ਸੀ। ਵਿਆਹ ਤੋਂ ਆਪਸ 'ਚ ਝਗੜੇ ਹੋਣ ਕਾਰਨ ਇਨ੍ਹਾਂ ਦੋਵਾਂ ਦਾ ਪੰਚਾਇਤ 'ਚ ਤਲਾਕ ਹੋਇਆ ਸੀ। ਤਲਾਕ ਤੋਂ ਬਾਅਦ ਉਹ ਕਾਫ਼ ਪਰੇਸ਼ਾਨ ਰਹਿੰਦੀ ਸੀ। ਇਸੇ ਪਰੇਸ਼ਾਨੀ ਦੇ ਚੱਲਦਿਆਂ ਬੀਤੀ ਰਾਤ ਉਸ ਨੇ ਆਪਣੀ ਦੁਕਾਨ 'ਚ ਜਾ ਕੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। 

ਇਹ ਵੀ ਪੜ੍ਹੋ: ਦੇਵਤਾ ਨੂੰ ਖ਼ੁਸ਼ ਕਰਨ ਦੇ ਨਾਂ 'ਤੇ 4 ਜਨਾਨੀਆਂ ਨਾਲ ਹੈਵਾਨੀਅਤ, ਅਸ਼ਲੀਲ ਵੀਡੀਓ ਕੀਤੀ ਵਾਇਰਲ


author

Baljeet Kaur

Content Editor

Related News