ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਝਟਕਾ, ਯੁਵਾ ਆਗੂ ਗਗਨ ਨੋਹਰੀਆ ਸਾਥੀਆਂ ਸਮੇਤ ਭਾਜਪਾ ''ਚ ਸ਼ਾਮਲ

11/26/2020 10:21:34 AM

ਮੋਗਾ (ਗੋਪੀ ਰਾਊਕੇ, ਸੰਦੀਪ ਸ਼ਰਮਾ): ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਸ ਸਮੇਂ ਭਾਰੀ ਝਟਕਾ ਲੱਗਾ ਜਦ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਗਤੀਵਿਧੀਆਂ ਅਤੇ ਰਾਜਨੀਤਿਕ ਮੰਚ 'ਤੇ ਆਪਣਾ ਪੰਚ ਸਾਂਝਾ ਕਰਨ ਵਾਲੇ ਯੁਵਾ ਆਗੂ ਗਗਨ ਨੋਹਰੀਆ ਆਪਣੇ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ 'ਚ ਸ਼ਾਮ ਹੋ ਗਏ ਹਨ। 

ਇਹ ਵੀ ਪੜ੍ਹੋ : ਤਰਨਤਾਰਨ 'ਚ ਹੈਵਾਨੀਅਤ, 4 ਸਾਲਾ ਬੱਚੀ ਨਾਲ ਨਾਬਾਲਗ ਦੋਸਤਾਂ ਵਲੋਂ ਜਬਰ-ਜ਼ਿਨਾਹ

ਮੰਗਲਵਾਰ ਦੀ ਦੇਰ ਰਾਤ ਨੂੰ ਸਥਾਨਕ ਪੁਰਾਣੀ ਦਾਣਾ ਮੰਡੀ ਭਾਰਤ ਮਾਤਾ ਮੰਦਿਰ ਕੋਲ ਭਾਰਤੀ ਜਨਤਾ ਪਾਰਟੀ ਦੇ ਜ਼ਿਲਾ ਪ੍ਰਧਾਨ ਵਿਨੈ ਸ਼ਰਮਾ, ਪ੍ਰਸਿੱਧ ਸਮਾਜ ਸੇਵੀ ਡਾ. ਸੀਮਾਂਤ ਗਰਗ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲਾ ਪ੍ਰਧਾਨ ਵਿਜੇ ਅਰੋੜਾ, ਦੇਵ ਪ੍ਰਿਆ ਤਿਆਗੀ, ਪਾਜਪਾ ਮੰਡਲ ਦੇ ਸ਼ਹਿਰੀ ਪ੍ਰਧਾਨ ਵਿੱਕੀ ਸਿਤਾਰਾ, ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਜ਼ਿਲਾ ਪ੍ਰਧਾਨ ਰਾਹੁਲ ਗਰਗ, ਮਹਾਂਮੰਤਰੀ ਅਤੇ ਉਪ ਪ੍ਰਧਾਨ ਮੁਨੀਸ਼ ਮੈਨਰਾਏ, ਕੁਲਵੰਤ ਰਾਜਪੂਤ, ਉਪ ਪ੍ਰਧਾਨ ਹਿਤੇਸ਼ ਗੁਪਤਾ ਮੰਡਲ ਮਹਾਂਮੰਤਰੀ ਨਾਨਕ ਚੋਪੜਾ, ਮੰਡਲ ਪ੍ਰਧਾਨ ਵਰੁਣ ਭੱਲਾ, ਮਹਿਲਾ ਮੋਰਚਾ ਦੀ ਜ਼ਿਲਾ ਪ੍ਰਧਾਨ ਲੀਨਾ ਗੋਇਲ, ਮਹਾਂਮੰਤਰੀ ਸ਼ਿਲਪਾ ਬਾਂਸਲ, ਐਡਵੋਕੇਟ ਅਵਿਨਾਸ਼ ਰਾਣਾ, ਰਾਜਨ ਸੂਦ, ਸੁਮਿਤ ਪੁਜਾਨਾ, ਸੱਤੀ ਚਾਵਲਾ, ਸੌਰਵ, ਅਰੁਣ ਗਰਗ, ਰਾਜਪਾਲ ਠਾਕੁਰ, ਹਰੀਸ਼ ਠਾਕੁਰ ਫੌਜੀ, ਐਡਵੋਕੇਟ ਵਰਿੰਦਰ ਗਰਗ ਸਮੇਤ ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰਾਂ ਨੇ ਗਗਨ ਨੋਹਰੀਆ ਅਤੇ ਉਨ੍ਹਾਂ ਦੇ ਸਾਥੀਆਂ ਮੁਨੀਸ਼ ਤਾਇਲ, ਪ੍ਰਵੀਨ ਗੋਇਨ, ਸੰਜੀਵ ਗੁਪਤਾ, ਮੋਹਿਨੀ ਮਿੱਤਲ, ਅਜੇ ਮਿੱਤਲ, ਰਾਜੀਵ ਗੁਪਤਾ, ਪ੍ਰਦੀਪ ਗਰਗ ਕਾਕਾ, ਅਸ਼ੋਕ ਮੰਗਲਾ, ਸੋਨੀ ਮੰਗਲਾ, ਆਸ਼ੀਸ਼ ਮਿੱਤਲ, ਗਾਇਕ ਹਰਸ਼ ਸ਼ਰਮਾ, ਕਪਿਲ ਮਿੱਤਲ, ਜਤਿਨ ਮੁਰਲੀ, ਆਸ਼ੀਸ਼ ਚੋਪੜਾ, ਸੰਜੇ ਸ਼ਰਮਾ, ਅੰਨਤ ਗੋਇਲ, ਸੋਨੂੰ ਗਰਗ ਨੂੰ ਸਿਰੋਪਾਓਂ ਪਹਿਨਾ ਕੇ ਪਾਰਟੀ 'ਚ ਸ਼ਾਮਲ ਕੀਤਾ ਗਿਆ। 

ਇਹ ਵੀ ਪੜ੍ਹੋ :  ਪਹਿਲੀਂ ਤੋਂ 8ਵੀਂ ਤੱਕ ਆਨਲਾਈਨ ਅਤੇ 9ਵੀਂ ਤੋਂ 12ਵੀਂ ਤੱਕ ਆਫ਼ਲਾਈਨ ਹੋਣਗੇ ਪੇਪਰ, ਡੇਟਸ਼ੀਟ ਜਾਰੀ


Baljeet Kaur

Content Editor

Related News