ਸਕੂਟਰੀ ਸਵਾਰ ਵਿਅਕਤੀ ਦੀ ਸੜਕ ਹਾਦਸੇ ’ਚ ਹੋਈ ਮੌਤ
Sunday, Feb 23, 2020 - 02:23 PM (IST)

ਮੋਗਾ (ਸੰਜੀਵ) - ਮੋਗਾ ’ਚ ਸ਼ਨੀਵਾਰ ਦੇਰ ਸ਼ਾਮ ਟਰੈਕਟਰ ਨਾਲ ਟਕਰਾ ਜਾਣ ਕਾਰਨ ਸਕੂਟਰੀ ਸਵਾਰ ਬਜ਼ੁਰਗ ਵਿਅਕਤੀ ਦੀ ਹੇਠਾਂ ਡਿੱਗ ਜਾਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪ੍ਰੇਮਰਾਜ ਸ਼ਰਮਾ (70) ਪੁੱਤਰ ਰਾਮਨਾਥ ਵਾਸੀ ਪਿੰਡ ਡੰਗਰੂ ਵਜੋਂ ਹੋਈ ਹੈ, ਜੋ ਟੈਂਟ ਲਗਾਉਣ ਦਾ ਕੰਮ ਕਰਦਾ ਸੀ। ਜਾਣਕਾਰੀ ਮੁਤਾਬਕ ਮ੍ਰਿਤਕ ਦੇਰ ਸ਼ਾਮ ਕੰਮ ਤੋਂ ਸਕੂਟਰੀ ’ਤੇ ਸਵਾਰ ਹੋ ਕੇ ਘਰ ਆ ਰਿਹਾ ਸੀ। ਸਾਹਮਣੇ ਤੋਂ ਆ ਰਹੇ ਤੇਜ਼ ਰਫਤਾਰ ਟਰੈਕਟਰ ਨੇ ਉਸ ਨੂੰ ਜ਼ਬਰਦਸਤ ਫੇਟ ਮਾਰ ਦਿੱਤੀ ਅਤੇ ਉਹ ਖੰਭੇ ਨਾਲ ਟਕਰਾ ਗਿਆ। ਸਿਰ ’ਤੇ ਸੱਟ ਲੱਗਣ ਕਾਰਨ ਮੌਕੇ ’ਤੇ ਮੌਜੂਦ ਲੋਕਾਂ ਨੇ ਉਸ ਦੀ ਹਸਪਤਾਲ ਪਹੁਚਾਇਆ, ਜਿਥੇ ਉਸ ਦੀ ਮੌਤ ਹੋ ਗਈ। ਹਸਪਤਾਲ ਪੁੱਜੀ ਪੁਲਸ ਨੇ ਕਾਰਵਾਈ ਕਰਦੇ ਹੋਏ ਇਸ ਦੀ ਸੂਚਨਾ ਪੀੜਤ ਦੇ ਪਰਿਵਾਰ ਨੂੰ ਦਿੱਤੀ।