ਮੋਗਾ ਦੀ ਟਿੱਬਾ ਬਸਤੀ ’ਚ ਸ਼ੱਕੀ ਹਾਲਾਤ ’ਚ ਮਿਲੀ ਬਜ਼ਰੁਗ ਦੀ ਲਾਸ਼ ਨਾਲ ਫੈਲੀ ਸਨਸਨੀ

05/20/2022 3:12:38 PM

ਮੋਗਾ (ਵਿਪਿਨ) : ਮੋਗਾ ਦੀ ਟਿੱਬਾ ਬਸਤੀ ’ਚ ਸ਼ੱਕੀ ਹਾਲਾਤ ’ਚ ਬਜ਼ੁਰਗ ਦੀ ਲਾਸ਼ ਮਿਲਣ ਨਾਲ ਇਲਾਕੇ ’ਚ ਸਨਸਨੀ ਫੈਲ ਗਈ ਹੈ।  ਮਿਲੀ ਜਾਣਕਾਰੀ ਮੁਤਾਬਕ ਬਸਤੀ ਟਿੱਬਾ ’ਚ ਅੱਜ  ਮਾਹੌਲ ਉਸ ਸਮੇਂ ਸਹਿਮ ਦਾ ਹੋ ਗਿਆ ਜਦੋਂ ਉੱਥੇ ਰਹਿਣ ਵਾਲੇ 65 ਸਾਲਾ ਗੁਰਪ੍ਰੀਤ ਸਿੰਘ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰ ਬਾਘਾਪੁਰਾਣਾ ਕਿਸੇ ਰਿਸ਼ਤੇਦਾਰ ਘਰ ਗਏ ਹੋਏ ਸਨ। ਜਦੋਂ ਉਨ੍ਹਾਂ ਦੇ ਘਰ ਕੋਲੋਂ ਗੰਦੀ ਬਦਬੂ ਆ ਰਹੀ ਸੀ ਤਾਂ ਮੁਹੱਲਾ ਵਾਸੀਆਂ ਨੇ ਇਸ ਦੀ ਜਾਣਕਾਰੀ ਪੁਲਸ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ। ਮ੍ਰਿਤਕ ਦੀ ਪਤਨੀ ਅਤੇ ਧੀ ਨੇ ਘਰ ਆ ਕੇ ਦੇਖਿਆ ਤਾਂ ਗੁਰਪ੍ਰੀਤ ਸਿੰਘ ਦੀ ਲਾਸ਼ ਮੰਜੇ ’ਤੇ ਪਈ ਸੀ ਅਤੇ ਉਸਦੇ ਸਿਰ ’ਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਉਸਦੇ ਕੋਲ ਸ਼ਰਾਬ ਦੀਆਂ ਖਾਲੀ ਬੋਤਲਾਂ ਵੀ ਪਈਆਂ ਸਨ। ਉੱਥੇ ਮੌਕੇ ’ਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਬਠਿੰਡਾ 'ਚ ਕਲਯੁੱਗੀ ਪਿਓ ਦਾ ਕਾਰਾ, 4 ਸਾਲਾ ਧੀ ਦੇ ਸਿਰ 'ਚ ਲੋਹੇ ਦੀ ਰਾਡ ਮਾਰ ਕੀਤਾ ਕਤਲ

ਮ੍ਰਿਤਕ ਦੀ ਧੀ ਨੇ ਦੱਸਿਆ ਕਿ ਉਹ 3 ਦਿਨ ਲਈ ਆਪਣੀ ਮਾਂ ਨਾਲ ਨਾਨਕੇ ਪਰਿਵਾਰ ਗਈ ਸੀ ਅਤੇ ਜਦੋਂ ਉਹ ਮੰਗਲਵਾਰ ਗਈ ਸੀ ਤਾਂ ਉਸਦਾ ਪਿਤਾ ਬਿਲਕੁਲ ਠੀਕ ਸੀ ਅਤੇ ਅੱਜ ਸਵੇਰੇ ਸਾਨੂੰ ਗੁਆਢੀਆਂ ਨੇ ਫੋਨ ਕਰ ਕੇ ਦੱਸਿਆ ਤਾਂ ਅਸੀਂ ਜਲਦੀ ਘਰ ਆ ਗਏ। ਨਾਲ ਹੀ ਉਸਨੇ ਦੱਸਿਆ ਕਿ ਉਸਦਾ ਕੋਈ ਭਰਾ ਵੀ ਨਹੀਂ ਹੈ ਅਤੇ ਸਾਨੂੰ ਪਤਾ ਨਹੀਂ ਹੈ ਕਿ ਇਹ ਹਾਦਸਾ ਕਿਵੇਂ ਹੋ ਗਿਆ। ਸਾਡੇ ਕਿਸੇ ਨਾਲ ਕੋਈ ਲੜਾਈ ਝਗੜਾ ਵੀ ਨਹੀਂ ਹੈ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਅਤੇ ਅਸੀਂ ਮੌਕੇ ’ਤੇ ਪਹੁੰਚ ਗਏ। ਇਹ ਲਾਸ਼ 3 ਦਿਨ ਪੁਰਾਣੀ ਹੈ ਅਤੇ ਬਹੁਤ ਬਦਬੂ ਵੀ ਆ ਰਹੀ ਹੈ। ਫਿਲਹਾਲ ਪੁਲਸ ਬਜ਼ੁਰਗ ਦੇ ਸਿਰ ’ਤੇ ਲੱਗੀਆਂ ਸੱਟਾਂ ਦੀ ਜਾਂਚ ਕਰ ਰਹੀ ਹੈ। 

ਇਹ ਵੀ ਪੜ੍ਹੋ : ਵਹਿਸ਼ੀਪੁਣੇ ਦੀ ਹੱਦ! ਪਤਨੀ ਨੂੰ ਲਗਾਇਆ ਹੱਥ ਤਾਂ 12 ਸਾਲਾ ਨਾਬਾਲਗ ਨੂੰ ਨੰਗਾ ਕਰਕੇ ਡੰਡਿਆਂ ਨਾਲ ਕੁੱਟਿਆ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News